ਰਾਜਪੁਰਾ (2 ਅਪ੍ਰੈਲ)ਜਨਤਾ ਸੀਨੀਅਰ ਸੈਕੰਡਰੀ ਸਕੂਲ ਦਾ ਨਾਨ ਬੋਰਡ ਜਮਾਤਾਂ ਦਾ ਨਤੀਜਾ ਰਿਹਾ ਸ਼ਾਨਦਾਰ

ਜਨਤਾ ਸੀਨੀਅਰ ਸੈਕੰਡਰੀ ਸਕੂਲ ਦਾ ਨਾਨ ਬੋਰਡ ਜਮਾਤਾਂ ਦਾ ਨਤੀਜਾ ਰਿਹਾ ਸ਼ਾਨਦਾਰ

ਨਵੇਂ ਸ਼ੈਸ਼ਨ 2024-25 ਲਈ ਸਕੂਲ ਵਿੱਚ ਨਵੇਂ ਦਾਖਲੇ ਸ਼ੁਰੂ ਹਨ : ਪ੍ਰਿੰਸੀਪਲ ਰਿਤੂ ਸ਼ਰਮਾ

ਰਾਜਪੁਰਾ 2 ਅਪ੍ਰੈਲ

ਰਾਜਪੁਰਾ ਦੇ ਏਡਿਡ ਸਕੂਲ ਜਨਤਾ ਸੀਨੀਅਰ ਸੈਕੰਡਰੀ ਸਕੂਲ ਦਾ ਸ਼ੈਸ਼ਨ 2023-24 ਦੀਆਂ ਨਾਨ ਬੋਰਡ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਸਾਲਾਨਾ ਨਤੀਜੇ ਪ੍ਰਿੰਸੀਪਲ ਰਿਤੂ ਸ਼ਰਮਾ ਨੇ ਘੋਸ਼ਿਤ ਕੀਤਾ ਅਤੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ

। ਪ੍ਰਿੰਸੀਪਲ ਰਿਤੂ ਸ਼ਰਮਾ ਨੇ ਕਿਹਾ ਕਿ ਸਕੂਲ ਵਿੱਚ

ਵਿਦਿਆਰਥੀਆਂ ਲਈ ਵਧੀਆ ਵਿੱਦਿਅਕ ਮਾਹੌਲ ਹੈ ਅਤੇ ਸ਼ਾਨਦਾਰ ਇਮਾਰਤ ਹੈ। ਇਸਦੇ ਨਾਲ ਹੀ ਵਿਦਿਆਰਥੀਆਂ ਦੀਆਂ ਸਹਿ ਅਕਾਦਮਿਕ ਕਿਰਿਆਵਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਰਿਹਾ ਹੈ ਇਸ ਲਈ ਸਮੂਹ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਆਪਣੇ ਆਸ-ਪਾਸ ਦੇ ਵਸਨੀਕਾਂ ਨੂੰ ਨਵੇਂ ਸ਼ੈਸ਼ਨ 2024-25 ਦੇ ਦਾਖਲੇ ਜਨਤਾ ਸਕੂਲ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕਰਨ। ਇਸ ਮੌਕੇ ਵਿਦਿਆਰਥੀ ਕਲਿਆਣ ਪ੍ਰੀਸ਼ਦ ਦੇ ਪ੍ਰਧਾਨ ਕੁਲਦੀਪ ਵਰਮਾ ਨੇ ਵੀ ਵਿਦਿਆਰਥੀਆਂ ਨੂੰ ਸਫਲ ਹੋਣ ਤੇ ਵਧਾਈਆਂ ਦਿੱਤੀਆਂ।
ਇਸ ਮੌਕੇ ਸਕੂਲ ਦੀ ਵਾਇਸ ਪ੍ਰਿੰਸੀਪਲ ਦਿਨੇਸ਼ ਨੰਦਨੀ ਨੇ ਕਿਹਾ ਕਿ ਸਕੂਲ ਦੇ ਵਧੀਆਂ ਨਤੀਜਿਆਂ ਦਾ ਸਿਹਰਾ ਸਕੂਲ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਦੇ ਸਿਰ ਜਾਂਦਾ ਹੈ।

Scroll to Top