
ਯਾਦਗਾਰੀ ਹੋ ਨਿਬੜੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਦੀ ਫਨ ਪਾਰਟੀ ਸੁਨਹਿਰੀ ਪਲ
ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਫਨ ਪਾਰਟੀ *ਸੁਨਹਿਰੀ ਪਲ* (ਇੱਕ ਝਲਕ ਬਚਪਨ ਦੀਆਂ ਯਾਦਾਂ ਵੱਲ) ਬਹੁਤ ਹੀ ਵੱਡੇ ਪੱਧਰ ਤੇ ਕਰਵਾਈ ਗਈ।ਫਨ ਪਾਰਟੀ ਸੁਨਹਿਰੀ ਪਲ 2025 ਪ੍ਰੋਗਰਾਮ ਵਿੱਚ ਸਕੂਲ ਦੇ ਸਮੂਹ

ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਤੋਂ ਇਲਾਵਾ ਖੰਨਾ ਬਲਾਕ ਦੇ ਸਾਰੇ ਸੀ.ਐੱਚ.ਟੀ ਸਾਹਿਬਾਨਾਂ ਅਤੇ ਸੈਂਟਰ ਘੁੰਗਰਾਲੀ ਰਾਜਪੂਤਾਂ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਫਨ ਪਾਰਟੀ ਵਿੱਚ ਸ੍ਰੀਮਤੀ ਰਵਿੰਦਰ ਕੌਰ ਡੀ.ਈ.ਓ ਲੁਧਿਆਣਾ ਮੁੱਖ ਮਹਿਮਾਨ ਵਜੋਂ ਪਹੁੰਚੇ। ਵਿਦਿਆਰਥੀਆਂ ਵੱਲੋਂ ਉਨਾਂ ਦਾ ਸਕੂਲ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਉਨਾਂ ਦੇ ਨਾਲ ਬਲਾਕ ਖੰਨਾ-2 ਦੇ ਬੀ.ਪੀ.ਈ.ਓ ਸ.ਰਣਜੋਧ ਸਿੰਘ ਖੰਗੂੜਾ ਵੀ ਸ਼ਾਮਿਲ ਹੋਏ। ਉਨਾਂ ਦੇ ਨਾਲ ਦਫਤਰੀ ਸਟਾਫ਼ ਸ਼੍ਰੀ ਪ੍ਰੇਮ ਜੀ ਸੀਨੀਅਰ ਸਹਾਇਕ ਲੁਧਿਆਣਾ, ਗੌਰਵ ਕੁਮਾਰ ਬਲਾਕ ਖੰਨਾ-2 ਅਤੇ ਗੌਰਵ ਕੁਮਾਰ ਖੰਨਾ-1 ਵੀ ਸ਼ਾਮਿਲ ਹੋਏ। ਐਨ.ਆਰ.ਆਈ ਸ.ਜਸਵਿੰਦਰ ਸਿੰਘ ਚਾਹਲ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਅਤੇ ਉਨਾਂ ਵੱਲੋਂ ਸਕੂਲ ਨੂੰ ਇਸ ਫਨ ਪਾਰਟੀ ਲਈ ਪੰਦਰਾਂ ਹਜਾਰ ਦੀ ਵਿੱਤੀ ਸਹਾਇਤਾ ਦਿੱਤੀ ਗਈ।ਬੱਚਿਆਂ ਲਈ ਸਕੂਲ ਵਿੱਚ ਵੱਖ-ਵੱਖ ਤਰ੍ਹਾਂ ਦੇ ਮਿੱਕੀ ਮਾਊਸ ਝੂਲੇ,ਟੈਟੂ ਬਣਾਉਣਾ, ਗਨ ਨਾਲ ਗੁਬਾਰੇ ਫੋੜਨਾ, ਰਿੰਗ ਗੇਮ ਦਾ ਪ੍ਰਬੰਧ ਕੀਤਾ ਗਿਆ ।ਇਸ ਤੋਂ ਇਲਾਵਾ ਮੋਟੂ ਪਤਲੂ, ਚੁਟਕੀ, ਛੋਟਾ ਭੀਮ ਬਣੇ ਕਰੈਕਟਰਾਂ ਨੇ ਬੱਚਿਆਂ ਨੂੰ ਟਾਫੀਆਂ ਅਤੇ ਹੋਰ ਸਮਾਨ ਵੰਡਦੇ ਹੋਏ ਪ੍ਰੋਗਰਾਮ ਨੂੰ ਚਾਰ ਚੰਦ ਲਗਾਏ।ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਦੇ ਦਾਦਾ-ਦਾਦੀ ਅਤੇ ਬਜ਼ੁਰਗਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਮਨੋਰੰਜਨ ਖੇਡਾਂ ਸਕੂਲ ਸਟਾਫ਼ ਵੱਲੋਂ ਕਰਵਾਈਆਂ ਅਤੇ ਉਨਾਂ ਨੂੰ ਉਨਾਂ ਦੇ ਬਚਪਨ ਦੇ ਦਿਨ ਯਾਦ ਕਰਵਾਏ ਗਏ । ਜੇਤੂ ਮਾਤਾ-ਪਿਤਾ, ਦਾਦਾ-ਦਾਦੀ ਅਤੇ ਬਜ਼ੁਰਗਾਂ ਨੂੰ ਇਨਾਮ ਦਿੱਤੇ ਗਏ। ਸਕੂਲ ਦੇ ਇਸ ਪ੍ਰੋਗਰਾਮ ਵਿੱਚ ਸਰਪੰਚ, ਪੰਚਾਇਤ ਮੈਂਬਰ ਘੁੰਗਰਾਲੀ ਰਾਜਪੂਤਾਂ ਤੋਂ ਇਲਾਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਘੁੰਗਰਾਲੀ ਰਾਜਪੂਤਾਂ ਦੇ ਮੈਂਬਰ ,ਪਿੰਡ ਦੇ ਪਤਵੰਤੇ ਸੱਜਣ ਅਤੇ ਦਾਨੀ ਸੱਜਣ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਡੀ.ਈ.ਓ ਸ਼੍ਰੀਮਤੀ ਰਵਿੰਦਰ ਕੌਰ ਜੀ ਨੇ ਸਕੂਲ ਦੇ ਸਟਾਫ਼ ਦੀ ਖੂਬ ਪ੍ਰਸ਼ੰਸ਼ਾ ਕਰਦੇ ਹੋਏ ਅੱਗੇ ਤੋਂ ਉਨਾਂ ਨੂੰ ਇਸੇ ਤਰ੍ਹਾਂ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨਾਂ ਵੱਲੋਂ ਆਪਣੀ ਸਪੀਚ ਵਿੱਚ ਇਸ ਮੌਕੇ ਪਹੁੰਚੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸਮਾਜਿਕ ਸੁਨੇਹਾ ਦਿੱਤਾ ਗਿਆ। ਆਖ਼ਿਰ ਵਿੱਚ ਸਕੂਲ ਦੇ ਸੀ.ਐੱਚ.ਟੀ ਮੈਡਮ ਗਲੈਕਸੀ ਸੋਫ਼ਤ ਨੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ,ਐਨ.ਆਰ.ਆਈ ਦਾਨੀ ਸੱਜਣਾਂ, ਬੱਚਿਆਂ ਦੇ ਮਾਤਾ-ਪਿਤਾ, ਖੰਨਾ ਬਲਾਕ ਦੇ ਸੀ.ਐੱਚ.ਟੀ ਸਾਹਿਬਾਨਾਂ ਅਤੇ ਵੱਖ-ਵੱਖ ਸਕੂਲਾਂ ਦੇ ਇੰਚਾਰਜਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਸ਼੍ਰੀਮਤੀ ਗਲੈਕਸੀ ਸੋਫ਼ਤ ਸੀ.ਐੱਚ.ਟੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਨੇਪੜੇ ਚਾੜਨ ਵਿੱਚ ਸਕੂਲ ਦੇ ਸਮੂਹ ਸਟਾਫ ਜਿਨਾਂ ਵਿੱਚ ਸ਼੍ਰੀਮਤੀ ਜਸਵਿੰਦਰ ਕੌਰ,ਬਲਜੀਤ ਕੌਰ,ਵਿਕਾਸ ਕਪਿਲਾ ਸਟੇਟ ਐਵਾਰਡੀ ਅਧਿਆਪਕ ,ਜਸਵਿੰਦਰ ਕੌਰ,ਜਸਵੀਰ ਕੌਰ,ਸਤਨਾਮ ਸਿੰਘ,ਮਨਪ੍ਰੀਤ ਕੌਰ ਆਂਗਣਵਾੜੀ ਵਰਕਰ,ਮਿਡ ਡੇ ਮੀਲ ਵਰਕਰ ਗੁਰਦੇਵ ਕੌਰ,ਮਨਪ੍ਰੀਤ ਕੌਰ, ਸਫਾਈ ਸੇਵਕਾ ਬਲਜੀਤ ਕੌਰ ਆਦਿ ਨੇ ਅਹਿਮ ਭੂਮਿਕਾ ਨਿਭਾਈ|