
ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਵਿਦਿਆਰਥੀਆਂ ਦੀ ਕੀਤੀ ਗਈ ਕੌਸਲਿੰਗ
ਜ਼ਿਲ੍ਹਾ ਫ਼ਾਜ਼ਿਲਕਾ ਦੇ 462 ਵਿਦਿਆਰਥੀਆਂ ਨੂੰ ਵੱਖ ਵੱਖ ਮੈਰੀਟੋਰੀਅਸ ਸਕੂਲਾਂ ਵਿੱਚ ਮਿਲਿਆ ਦਾਖਲਾ
ਪੰਜਾਬ ਸਰਕਾਰ ਵੱਲੋਂ ਗਰੀਬ ਘਰਾਂ ਦੇ ਹੋਣਹਾਰ ਵਿਦਿਆਰਥੀਆਂ ਲਈ ਸੂਬਾ ਭਰ ਵਿੱਚ ਦਸ ਮੈਰੀਟੋਰੀਅਸ ਸਕੂਲ ਚਲਾਏ ਜਾ ਰਹੇ ਹਨ।
ਜਿਸ ਵਿੱਚ ਦਾਖਲੇ ਲਈ ਪਿਛਲੇ ਦਿਨੀ ਲਈ ਗਈ ਪ੍ਰੀਖਿਆ ਦੇ ਅਧਾਰ ਤੇ ਦਾਖਲੇ ਲਈ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਸ਼ਿਵਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਦੀ ਅਗਵਾਈ ਵਿੱਚ ਦਾਖਲੇ ਲਈ ਕੌਸਲਿੰਗ ਕਰਵਾਈ ਗਈ। ਪ੍ਰਬੰਧਕ ਅਫ਼ਸਰ ਪ੍ਰਿੰਸੀਪਲ ਹਰੀਚੰਦ ਕੰਬੋਜ ਅਤੇ ਜ਼ਿਲ੍ਹਾ ਪੱਧਰੀ ਕੌਸਲਿੰਗ ਕਮੇਟੀ ਦੇ ਇੰਚਾਰਜ ਪ੍ਰਿੰਸੀਪਲ ਮੈਡਮ ਸੁਤੰਤਰ ਪਾਠਕ ਨੇ ਦੱਸਿਆ ਕਿ ਇਹ ਕੌਸਲਿੰਗ ਪ੍ਰੋਗਰਾਮ ਪਿਛਲੇ ਤਿੰਨ ਦਿਨਾਂ ਤੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਖੇ ਜਾਰੀ ਹੈ । ਜਿਸ ਦੌਰਾਨ ਜ਼ਿਲ੍ਹਾ ਫ਼ਾਜ਼ਿਲਕਾ ਦੇ 262 ਮੁੰਡਿਆਂ ਅਤੇ 202 ਕੁੜੀਆਂ ਨੇ ਪੰਜਾਬ ਭਰ ਦੇ ਵੱਖ ਵੱਖ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲੈ ਕੇ ਸੂਬਾ ਪੱਧਰ ਤੇ ਜ਼ਿਲ੍ਹਾ ਫ਼ਾਜ਼ਿਲਕਾ ਦਾ ਨਾਂ ਰੌਸ਼ਨ ਕੀਤਾ ਹੈ।
ਜ਼ਿਲ੍ਹਾ ਕਮੇਟੀ ਵਿੱਚ ਲੈਕਚਰਾਰ ਸਤਿੰਦਰਜੀਤ ਸਿੰਘ ਸੇਖੋਂ,ਹਰਚਰਨ ਸਿੰਘ ਬਰਾੜ, ਕੁਲਦੀਪ ਗਰੋਵਰ,ਪਰਮਜੀਤ ਸਿੰਘ , ਵਿਕਾਸ ਗੁਪਤਾ, ਅਸ਼ੋਕ ਧਮੀਜਾ,ਨਰੇਸ਼ ਕੁਮਾਰ,ਮੈਡਮ ਨੇਹਾ ,ਮੈਡਮ ਸੀਮਾ,ਮੈਡਮ ਪੂਨਮ ਸ਼ਰਮਾ,ਮੈਡਮ ਛਾਬੀਨਾ ਦੂਮੜਾ, ਸਾਲੂ ਛਾਬੜਾ, ਨੈਨਸੀ ਖੁੰਗਰ ਅਤੇ ਨੀਰੂ ਕਟਾਰੀਆ ਵੱਲੋਂ ਬਤੌਰ ਕਮੇਟੀ ਮੈਂਬਰ ਸੇਵਾਵਾਂ ਨਿਭਾਈਆਂ ਗਈਆਂ।
ਜ਼ਿਲ੍ਹਾ ਐਮ ਐੱਸ ਆਈ ਕੋਆਰਡੀਨੇਟਰ ਮਨੋਜ ਗੁਪਤਾ,ਸਹਾਇਕ ਕੋਆਰਡੀਨੇਟਰ ਸੁਰਿੰਦਰ ਕੰਬੋਜ ਅਤੇ ਅਮਨ ਵਾਟਸ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।