
ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਫ਼ਾਜ਼ਿਲਕਾ ਦੇ ਵਫਦ ਨੇ ਏਡੀਸੀ ਡੀ ਨੂੰ ਮਿਲ ਕੇ ਵਰਦੀਆਂ ਦੀ ਖਰੀਦ ਸਕੂਲ ਪ੍ਰਬੰਧਕ ਕਮੇਟੀਆਂ ਰਾਹੀਂ ਕਰਨ ਦੀ ਕੀਤੀ ਮੰਗ
ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਫਾਜ਼ਿਲਕਾ ਦੇ ਸਾਂਝੇ ਵਫਦ ਨੇ ਏਡੀਸੀ ਡੀ ਸੁਭਾਸ਼ ਚੰਦਰ ਨਾਲ ਵਰਦੀਆਂ ਦੀ ਖਰੀਦ ਸਬੰਧੀ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਪਹਿਲਾਂ ਦੀ ਤਰ੍ਹਾਂ ਸਕੂਲ ਪ੍ਰਬੰਧਕ ਕਮੇਟੀਆਂ ਰਾਹੀ ਖਰੀਦਣ ਦੀ ਇਜਾਜ਼ਤ ਦਿੱਤੀ ਜਾਵੇ ।ਵਫਦ ਨੇ ਉਹਨਾਂ ਨੂੰ ਦੱਸਿਆ ਕਿ ਪਿਛਲੇ ਸਾਲ ਫਾਊਂਡੇਸ਼ਨ ਵੱਲੋਂ ਦਿੱਤੀਆਂ ਗਈ ਵਰਦੀਆਂ ਵਿੱਚ ਵੱਡੇ ਪੱਧਰ ਤੇ ਕਮੀਆਂ ਸਨ ।ਉਹਨਾਂ ਕਿਹਾ ਕਿ
ਪਿਛਲੇ ਸਾਲ ਸ਼ਰਟ ਦੇ ਕੱਪੜੇ ਦੀ ਕੁਆਲਿਟੀ ਅਤੇ ਸਲਾਈ ਬਹੁਤ ਮਾੜੀ ਕੀਤੀ ਹੋਈ ਸੀ। ਕੱਪੜੇ ਵਿੱਚ ਸਿੰਥੈਟਿਕ ਪਰਸੈਂਟੇਜ ਬਹੁਤ ਜਿਆਦਾ ਸੀ ਜੋ ਕਿ ਗਰਮੀਆਂ ਵਿੱਚ ਪਾਉਣ ਦੇ ਯੋਗ ਨਹੀਂ ਹੈ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਅਧਿਆਪਕ ਕੱਪੜਿਆਂ ਦਾ ਨਾਪ ਲੈਣ ਵਿੱਚ ਪਰਪੱਕ ਨਹੀਂ ਹਨ।ਪਿਛਲੀ ਵਾਰ ਵਰਦੀਆਂ ਦੇ ਸਾਈਜ਼ ਡਿਮਾਂਡ ਅਨੁਸਾਰ ਨਹੀਂ ਕੀਤੇ ਗਏ ਜਿਸ ਕਾਰਨ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਲਵਾਰ ਕਮੀਜ਼ ਵਾਲੀਆਂ ਲੜਕੀਆਂ ਨੂੰ ਨਾਲ ਦੁਪੱਟਾ ਨਹੀਂ ਦਿੱਤਾ ਗਿਆ। ਟਾਈ ਬੈਲਟ ਆਈ ਕਾਰਡ ਵਗੈਰਾ ਵੀ ਨਹੀਂ ਦਿੱਤੇ ਗਏ।
ਵੱਡੇ ਸਕੂਲਾਂ ਵਾਲੇ ਅਧਿਆਪਕ ਜਮਾਤਾਂ ਵਿੱਚ ਕਈ ਕਈ ਦਿਨ ਵਰਦੀਆਂ ਵੰਡਣ ਤੇ ਲੱਗਣ ਕਾਰਨ ਬੱਚਿਆਂ ਦੀ ਪੜ੍ਹਾਈ ਬਹੁਤ ਪ੍ਰਭਾਵਿਤ ਹੋਈ।
ਵਫਦ ਨੇ ਕਿਹਾ ਕਿ ਉਪਰੋਕਤ ਦੱਸੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਦਾ ਧਿਆਨ ਰੱਖਦੇ ਹੋਏ ਇਸ ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇ ਅਤੇ ਵਰਦੀਆਂ ਦੀ ਖਰੀਦ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਕਰਨ ਦਿੱਤੀ ਜਾਵੇ। ਅਧਿਆਪਕਾਂ ਦੇ ਵਫਦ ਵਿਚ ਪਰਮਜੀਤ ਸਿੰਘ ਸ਼ੋਰੇ ਵਾਲਾ, ਅਸ਼ੋਕ ਸਰਾਰੀ,ਛਿੰਦਰ ਸਿੰਘ ਲਾਧੂਕਾ, ਦਲਜੀਤ ਸਿੰਘ ਸੱਭਰਵਾਲ,ਗੁਰਮੀਤ ਸਿੰਘ ਢਾਬਾਂ,ਅਮਰਜੀਤ ਸਿੰਘ ਬਿੱਟੂ, ਜੋਗਿੰਦਰ ਸਿੰਘ ਸਰਾਰੀ,ਇੰਦਰਜੀਤ ਬਾਹਮਣੀ,ਹੰਸ ਰਾਜ ਖੀਵਾ, ਅਮਨਦੀਪ ਸਿੰਘ,ਗੁਰਮੀਤ ਸਿੰਘ,ਮੇਜਰ ਸਿੰਘ ਅਤੇ ਸੁਖਮੰਦਰ ਸਿੰਘ ਸੈਣੀ ਹਾਜ਼ਰ ਸਨ