ਮਿਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ ਵਲੋਂ ਸੰਘਰਸ਼ ਦਾ ਐਲਾਣ

ਮਿਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ ਵਲੋਂ ਸੰਘਰਸ਼ ਦਾ ਐਲਾਣ

ਮਿਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਸਬੰਧੀ ਯੂਨੀਅਨ ਵਲੋਂ 1ਸਤੰਬਰ ਨੂੰ ਕੀਤੀ ਜਾਵੇਗੀ ਸੂਬਾ ਪੱਧਰੀ ਰੈਲੀ

ਅੰਮ੍ਰਿਤਸਰ,….. (): ਮਿਡ-ਡੇ-ਮੀਲ ਵਰਕਰ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੂਬਾਈ ਆਗੂ ਮਮਤਾ ਸ਼ਰਮਾ ਦੀ ਯੋਗ ਅਗਵਾਈ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਮਮਤਾ ਸ਼ਰਮਾ ਨੇ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਦਿਆਂ ਹੀ ਪਹਿਲ ਦੇ ਆਧਾਰ ਤੇ ਸਕੂਲਾਂ ਵਿੱਚ ਬੱਚਿਆਂ ਲਈ ਦੁਪਹਿਰ ਦਾ ਖਾਣਾ ਤਿਆਰ ਕਰਨ ਵਾਲੀਆਂ ਮਿਡ-ਡੇ-ਮੀਲ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕਰਾਂਗੇ। ਪੌਣੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਮਿਡ-ਡੇ-ਮੀਲ ਵਰਕਰਾਂ ਦੇ ਮਾਣ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਸਗੋਂ ਜਥੇਬੰਦੀ ਨੂੰ ਬਾਰ-ਬਾਰ ਮੀਟਿੰਗਾਂ ਦੇ ਕੇ ਖਜਲ ਖਰਾਬ ਕੀਤਾ ਜਾਂ ਰਿਹਾ। 11 ਜੂਨ ਦੀ ਸਰਕਾਰ ਵੱਲੋਂ ਮੀਟਿੰਗ ਦਿੱਤੀ ਗਈ ਫਿਰ, 13 ਜੂਨ, 22 ਜੂਨ, ਫਿਰ 26 ਜੂਨ ਫਿਰ ਇਸੇ ਤਰ੍ਹਾਂ ਅਲੱਗ ਅਲੱਗ ਤਰੀਕਾ ਨੂੰ ਮੀਟਿੰਗ ਦੇ ਕੇ ਫਿਰ ਮੀਟਿੰਗ ਤੋਂ ਭੱਜ ਰਹੀ ਹੈ। ਹੁਣ ਤਾਂ ਹੈਰਾਨੀ ਦੀ ਗੱਲ ਸੀ 7‌ ਅਗੱਸਤ ਨੂੰ ਸਾਨੂੰ ਮੀਟਿੰਗ ਦਿੱਤੀ ਗਈ ਅਸੀਂ ਬਾਰ-ਬਾਰ ਸੀ.ਐਮ ਸਾਹਿਬ ਦੇ ਦਫ਼ਤਰ ਫੋਨ ਕੀਤਾ ਕਿ ਸਾਡੀ ਮੀਟਿੰਗ ਪੱਕੀ ਹੈ ਪਰ ਉਥੋਂ ਹਾਂ ਪੱਖੀ ਹੁੰਗਾਰਾ ਮਿਲਿਆ। ਸ਼ਾਮ ਦੇ ਪੰਜ ਵਜੇ ਤਾਂ ਸੀ.ਐਮ ਸਾਹਿਬ ਦੇ ਦਫ਼ਤਰ ਤੋਂ ਫੋਨ ਆ ਗਿਆ ਮੀਟਿੰਗ ਨਹੀਂ ਹੈ। ਅੱਗੇ ਕੋਈ ਵੀ ਤਰੀਕ ਨਹੀਂ ਦੱਸੀ ਗਈ ਕਿ ਮੀਟਿੰਗ ਹੋਣੀ ਜਾਂ ਨਹੀਂ।
ਇਸ ਦੇ ਰੋਸ ਵਜੋਂ ਪੂਰੇ ਪੰਜਾਬ ਵਿੱਚ 10 ਤਰੀਕ ਨੂੰ ਮਿਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ ਅਖੌਤੀ ਇਨਕਲਾਬੀ ਸਰਕਾਰ ਦੇ ਪੁਤਲੇ ਫੂਕੇਗੀ ਤੇ 1 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰ ਪੁਰ ਵਿਖੇ ਸੂਬਾਈ ਰੈਲੀ ਕਰਨਗੇ। ਇਸ ਮੌਕੇ ਕੰਵਲਜੀਤ ਲਸ਼ਕਰੀ ਨੰਗਲ, ਪ੍ਰੇਮ ਅੰਮ੍ਰਿਤਸਰ, ਅਨੀਤਾ ਅੰਮ੍ਰਿਤਸਰ, ਖੁਸ਼ਬੂ ਗੋਪਾਲ ਨਗਰ, ਹਰਜੀਤ ਕੌਰ ਛੇਹਰਟਾ, ਪ੍ਰੇਮ, ਬਿਮਲਾ ਤੂੰਗ ਬਾਲਾ, ਭੁਪਿੰਦਰ ਕੌਰ ਕਿਸ਼ਨਾ ਨਗਰ ਆਦਿ ਹਾਜ਼ਰ ਸਨ।

Scroll to Top