
**ਮਿਡ ਡੇ ਮੀਲ ਵਰਕਰਜ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਜਥੇਬੰਦਕ ਕਨਵੈਨਸ਼ਨ ਆਯੋਜਿਤ** **ਜਸਵਿੰਦਰ ਕੌਰ ਟਾਹਲੀ ਪ੍ਰਧਾਨ ਅਤੇ ਸਿਮਰਨਜੀਤ ਕੌਰ ਪਾਸਲਾ ਨੂੰ ਜਨਰਲ ਸਕੱਤਰ ਚੁਣਿਆ** ਬੰਡਾਲਾ ਮੰਜਕੀ15 ਮਾਰਚ( ) ਪੰਜਾਬ ਦੇ ਵੱਖ ਵੱਖ ਸਕੂਲਾਂ ਵਿੱਚ ਨਿਗੂਣੇ ਜਿਹੇ ਮਾਣ ਭੱਤੇ ਤੇ ਕੰਮ ਕਰਦੀਆਂ ਮਿੱਡ ਡੇ ਮੀਲ ਵਰਕਰਾਂ ਦੀ ਸਿਰਮੌਰ ਜਥੇਬੰਦੀ ਮਿੱਡ ਡੇ ਮੀਲ ਵਰਕਰਜ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਜਥੇਬੰਦਕ ਕਨਵੈਨਸ਼ਨ ਬੰਡਾਲਾ ਮੰਜਕੀ ਮੰਜਕੀ ਵਿਖੇ ਜਸਵਿੰਦਰ ਕੌਰ ਟਾਹਲੀ, ਸਿਮਰਨਜੀਤ ਕੌਰ ਪਾਸਲਾ, ਕਸ਼ਮੀਰ ਕੌਰ ਢੇਸੀ, ਪ੍ਰਦੀਪ ਕੌਰ ਬੋਪਾਰਾਏ, ਅਮਰਜੀਤ ਕੌਰ ਨਗਰ ਅਤੇ ਕੁਲਦੀਪ ਵਾਲੀਆ ਬਿਲਗਾ ਤੇ ਆਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਕਨਵੈਨਸ਼ਨ ਦਾ ਉਦਘਾਟਨ ਕਰਦਿਆਂ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਿਸ਼ਵ ਬੈਂਕ, ਅਤੇ ਸਰਮਾਏਦਾਰਾਂ ਦੇ ਦਬਾਅ ਹੇਠ ਜਨਤਕ ਅਦਾਰਿਆਂ ਨੂੰ ਖਤਮ ਕਰੀ ਜਾ ਰਹੀਆਂ ਹਨ। ਸਰਕਾਰੀ ਮਹਿਕਮਿਆਂ ਅੰਦਰ ਰੈਗੂਲਰ ਅਤੇ ਪੂਰੇ ਸਕੇਲਾ ਤੇ ਮੁਲਾਜ਼ਮਾਂ ਦੀ ਭਰਤੀ ਕਰਨ ਦੀ ਬਜਾਏ ਠੇਕੇ ਅਤੇ ਨਿਗੂਣੇ ਜਿਹੇ ਮਾਣ ਭੱਤਿਆਂ ਤੇ ਭਰਤੀ ਕਰਕੇ ਇਹਨਾਂ ਮੁਲਾਜ਼ਮਾ ਦਾ ਆਰਥਿਕ ਅਤੇ ਸਮਾਜਿਕ ਸੋਸ਼ਣ ਕੀਤਾ ਜਾ ਰਿਹਾ ਹੈ। ਉਹਨਾਂ ਮਿੱਡ ਡੇ ਮੀਲ ਵਰਕਰਾਂ ਨੂੰ ਆਪਣੀ ਮੰਗਾ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰਨ ਲਈ ਪ੍ਰੇਰਿਆ। ਕਨਵੈਨਸ਼ਨ ਵਿੱਚ ਮਿੱਡ ਡੇ ਮੀਲ ਵਰਕਰਾਂ ਨੂੰ ਪੱਕਾ ਕਰਨ ਅਤੇ ਦੂਸਰੇ ਮਹਿਕਮਿਆਂ ਵਿੱਚ ਕੰਮ ਕਰਦੀਆਂ ਹੋਰਨਾਂ ਇਸਤਰੀ ਮੁਲਾਜ਼ਮਾਂ ਵਾਂਗ ਹਲ ਪ੍ਰਕਾਰ ਦੀਆਂ ਛੁੱਟੀਆਂ ਦੇਣ ਸਮੇਤ ਇਹਨਾਂ ਦੇ ਹੱਕ ਵਿੱਚ ਮਤੇ ਪਾਸ ਕੀਤੇ। ਪਿਛਲੀ ਟਰਮ ਦੌਰਾਨ ਕੀਤੇ ਗਏ ਕੰਮਾਂ ਦੀ ਰਿਪੋਰਟ ਸਿਮਰਨਜੀਤ ਕੌਰ ਪਾਸਲਾ ਨੇ ਪੇਸ਼ ਕੀਤੀ। ਜਿਸ ਤੇ 12 ਮਿੱਡ ਡੇ ਮੀਲ ਵਰਕਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਨਵੀਂ ਮਿੱਡ ਡੇ ਮੀਲ ਵਰਕਰਜ ਯੂਨੀਅਨ ਜ਼ਿਲ੍ਹਾ ਜਲੰਧਰ ਦਾ ਪੈਨਲ ਪ ਸ ਸ ਫ ਦੇ ਜ਼ਿਲ੍ਹਾ ਜਲੰਧਰ ਦੇ ਕੈਸ਼ੀਅਰਅਕਲਚੰਦਸਿੰਘ ਨੇ ਪੇਸ਼ ਕੀਤਾ। ਜਿਸ ਅਨੁਸਾਰ ਪ੍ਰਧਾਨ–ਜਸਵਿੰਦਰ ਕੌਰ ਟਾਹਲੀਸੀਨੀਅਰ ਮੀਤ ਪ੍ਰਧਾਨ– ਕੁਲਵਿੰਦਰ ਕੌਰ ਰੁੜਕਾ, ਕਰਮਜੀਤ ਕੌਰ ਬਘੇਲਾਜਸਵੀਰ ਕੌਰ ਬੰਡਾਲਾਮੀਤ ਪ੍ਰਧਾਨ — ਪ੍ਰਦੀਪ ਕੌਰ ਬੋਪਾਰਾਏਚਰਨਜੀਤ ਕੌਰ ਮਾਹਲ,ਵਿਦਿਆ ਬਿਲਗਾ,ਦਾਇਆ ਰਾਣੀ ਆਦਮਪੁਰ,ਸਵੀਟੀ ਤੱਖਰ,ਰਾਣੀ ਤੱਗੜ ਜਨਰਲ ਸਕੱਤਰ– ਸਿਮਰਨਜੀਤ ਕੌਰ ਪਾਸਲਾਜੁਆਇੰਟ ਸਕੱਤਰ– ਸੁਖਵਿੰਦਰ ਕੌਰ ਸਰਹਾਲ ਮੁੰਡੀਕੈਸ਼ੀਅਰ –ਕਸ਼ਮੀਰ ਕੌਰ ਢੇਸੀਸਹਾਇਕ ਕੈਸ਼ੀਅਰ– ਕਮਲਜੀਤ ਕੌਰ ਫਿਲੌਰ ਪ੍ਰੈਸ ਸਕੱਤਰ– ਅਮਰਜੀਤ ਕੌਰ ਨਗਰ ਸਹਾਇਕ ਪ੍ਰੈਸ ਸਕੱਤਰ -ਸੁਰਿੰਦਰ ਕੌਰ ਆਦਮਪੁਰ ,ਸ਼ਸ਼ੀ ਬਾਲਾ ਭੋਗਪੁਰਸਹਾਇਕ ਸਕੱਤਰ– ਕੁਲਜੀਤ ਕੌਰ ਢੇਸੀਆ ਕਾਹਨਾਂ,ਕਮਲਜੀਤ ਕੌਰ ਸਮਰਾਏ,ਦਵਿੰਦਰ ਕੌਰ ਜੰਡਿਆਲਾ,ਜਸਵਿੰਦਰ ਕੌਰ ਘੁੜਕਾ,ਸੁਰਿੰਦਰ ਕੌਰ ਮਿੱਠੜਾਮੁੱਖ ਸਲਾਹਕਾਰ –ਕੁਲਦੀਪ ਵਾਲੀਆ ਬਿਲਗਾ,ਅਕਲਚੰਦਸਿੰਘ