ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਪਰਮੋਸ਼ਨਾ ਕਰਨ ਸੰਬੰਧੀ ਹੋਈ ਅਹਿਮ ਮੀਟਿੰਗ

ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਪਰਮੋਸ਼ਨਾ ਕਰਨ ਸੰਬੰਧੀ ਹੋਈ ਅਹਿਮ ਮੀਟਿੰਗ**” ਸਿੱਖਿਆ ਮੰਤਰੀ ਦੇ ਆਦੇਸ਼ ਤੇ 12 ਅਗਸਤ ਨੂੰ ਡੀ ਪੀ ਆਈ ਸੈਕੰਡਰੀ ਨਾਲ ਹੋਵੇਗੀ ਅਹਿਮ ਮੀਟਿੰਗ”* ਅੱਜ ਮਿਤੀ (10/8/24)ਨੂੰ ਜਿਲਾ ਪ੍ਰਧਾਨ ਬਲਵਿੰਦਰ ਸਿੰਘ,ਜਿਲਾ ਉਪ ਪ੍ਰਧਾਨ ਆਕਾਸ਼ ਡੋਡਾ, ਸੂਬਾ ਕਮੇਟੀ ਮੈਂਬਰ ਸੁਰਿੰਦਰ ਕੰਬੋਜ, ਸਰਪ੍ਰਸਤ ਧਰਮਿੰਦਰ ਗੁਪਤਾ,ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ 09ਅਗਸਤ ਨੂੰ ਪੰਜਾਬ ਭਵਨ ਚੰਡੀਗੜ ਵਿਖੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਅਤੇ ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਦੀ ਮਾਸਟਰ ਕੇਡਰ ਦੀ ਪਰਮੋਸ਼ਨਾ ਅਤੇ ਹੋਰ ਜਾਇਜ ਮੰਗਾਂ ਦੇ ਹਲ ਸੰਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਇਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਮਾਸਟਰ ਕੇਡਰ ਤੋ ਲੈਕਚਰਾਰ ਅਤੇ ਹੈਡਮਾਸਟਰ ਦੀਆਂ ਪਰਮੋਸ਼ਨਾ ਸੰਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤਾ ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ 2200 ਪ੍ਰਮੋਸ਼ਨਾ ਕਰਨਾ ਚਹੁੰਦਾ ਹੈ ਪਰ ਸੀਨੀਅਰਤਾ ਸੂਚੀ ਵਿੱਚ ਕੁੱਝ ਖਾਮੀਆਂ ਕਾਰਣ ਪਰਮੋਸ਼ਨਾ ਕਰਨ ਵਿੱਚ ਕੁੱਝ ਸਮਾਂ ਲਗ ਰਿਹਾ ਹੈ ਅਤੇ ਉਹਨਾਂ ਮੋਕੇ ਤੇ ਅਧਿਕਾਰੀਆਂ ਨੂੰ ਪਰਮੋਸ਼ਨਾ ਦੇ ਸਾਰਥਕ ਹੱਲ ਕੱਢਣ ਸੰਬੰਧੀ ਡੀ ਪੀ ਆਈ ਸੈਕੰਡਰੀ ਨਾਲ 12 ਅਗਸਤ ਨੂੰ ਮਾਸਟਰ ਕੇਡਰ ਯੂਨੀਅਨ ਦੀ ਮੀਟਿੰਗ ਕਰਵਾਉਣ ਦੇ ਆਦੇਸ਼ ਦਿੱਤੇ ਹੁਣ ਮਾਸਟਰ ਕੇਡਰ ਯੂਨੀਅਨ ਪਰਮੋਸ਼ਨਾ ਦੇ ਸਾਰਥਕ ਹੱਲ ਸੰਬੰਧੀ ਅਹਿਮ ਮੀਟਿੰਗ 12 ਅਗਸਤ ਨੂੰ ਡੀ ਪੀ ਆਈ ਸੈਕੰਡਰੀ ਨਾਲ ਕਰੇਗੀ ।ਸਰਬ ਸਿੱਖਿਆ ਅਭਿਆਨ ਅਤੇ ਰਮਸਾ ਦੇ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਤੁਰੰਤ ਲੈਂਥ ਆਫ ਸਰਵਿਸ ਦੇ ਆਧਾਰ ਤੇ ਬਣਦੀਆਂ 15 ਅਚਨਚੇਤ ਛੁੱਟੀਆਂ ਦੇਣ ਦੀ ਮੰਗ ਨੂੰ ਪਰਵਾਨ ਕੀਤਾ ਅਤੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਨ ਬਾਰੇ ਕਿਹਾ , ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾ ਨੂੰ ਐਸ ਐਸ ਦੀ ਪੋਸਟਾਂ ਤੇ ਬਦਲੀਆਂ ਵਿੱਚ ਵਿਚਾਰਨ ਦਾ ਵੀ ਭਰੋਸਾ ਦਿੱਤਾ, ਵਿੱਤੀ ਮੰਗਾਂ ਜਿਵੇਂ 2.59 ਗੁਣਾਕ ,ਪੇਂਡੂ ਭੱਤਾ, ਬਾਰਡਰ ਏਰੀਆ ਅਲਾਉਨਸ, ਏ ਸੀ ਪੀ, ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਸੰਬੰਧੀ ,3704,2392ਅਤੇ 4161ਅਧਿਆਪਕਾ ਨੂੰ ਪੰਜਾਬ ਦਾ ਪੇ ਸਕੇਲ ਬਹਾਲ ਕਰਨ ਸੰਬੰਧੀ ਮਸਲੇ ਵਿੱਤ ਮੰਤਰੀ ਨਾਲ ਮਿਲਕੇ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਹੋਰਨਾ ਤੋ ਇਲਾਵਾ ਬਲਜਿੰਦਰ ਸਾਂਤਪੁਰੀ ਜਿਲਾ ਪ੍ਰਧਾਨ ਰੋਪੜ, ਇੰਦਰਪਾਲ ਸਿੰਘ, ਹਰਕੀਰਤ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ*

Scroll to Top