
ਮਾਖਿਓ ਮਿੱਠੀ ਮੇਰੀ ਮਾਂ ਬੋਲੀ ਪੰਜਾਬੀ – ਲਾਹੌਰੀਆ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਦੇ ਸੂਬਾਈ ਪ੍ਰੈੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਅੱਜ ਮਾਂ ਬੋਲੀ ਪੰਜਾਬੀ ਦਿਵਸ ਤੇ ਵਿਸ਼ੇਸ਼ ਇੰਟਰਵਿਊ ਵਿੱਚ ਦੱਸਿਆ ਕਿ ਮੇਰੀ ਮਾਂ ਬੋਲੀ ਪੰਜਾਬੀ ਹੈ, ਮੈਂ ਮਾਂ ਬੋਲੀ ਪੰਜਾਬੀ ਵਿੱਚ ਹੀ ਜੰਮਿਆ ਹਾਂ l ਪੰਜਾਬ ਵਿੱਚ ਰਹਿੰਦਾ ਹਾਂ, ਮੈਂ ਆਪਣੀ ਜ਼ਿੰਦਗੀ ਦੇ ਸਾਰੇ ਕੰਮ ਕਾਰ ਪੰਜਾਬ ਵਿੱਚ ਕਰਨ ਆਪਾਂ ਪਸੰਦ ਕਰਦਾ ਹਾਂ l ਪੰਜਾਬੀ ਮਾਂ ਬੋਲੀ ਨਾਲ ਮੈਨੂੰ ਅੰਤਾਂ ਦਾ ਪਿਆਰ ਹੈ l ਹੁਣ ਪੰਜਾਬ ਵੀ ਮਾਂ ਬੋਲੀ ਨੂੰ ਕੁਝ ਲੋਕ ਵਿਸਾਰ ਕੇ ਆਪਣੀ ਮਾਤ ਭਾਸ਼ਾ ਨਾਲ ਧਰੋ ਕਰ ਰਹੇ ਹਨ l ਜੋ ਕਿ ਬਹੁਤ ਹੀ ਗਲਤ ਹੈ, ਜਿਸ ਮਾਂ ਬੋਲੀ ਵਿੱਚ ਅਸੀਂ ਜੰਮੇ ਹਾਂ ਜਿਸ ਵਿੱਚ ਅਸੀਂ ਲੋਰੀਆਂ ਲਈਆਂ ਹਨ ਉਸ ਨੂੰ ਵਿਸਾਰਨਾ ਬਹੁਤ ਹੀ ਘਾਤਕ ਹੈਂ l ਮੈਂ ਅੱਜ ਪੰਜਾਬੀ ਮਾਂ ਬੋਲੀ ਦਿਵਸ ਤੇ ਪੰਜਾਬ ਦੇ ਸਮੂਹ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਉਹ ਆਪਣੀ ਪੰਜਾਬੀ ਮਾਂ ਬੋਲੀ ਨੂੰ ਨਾ ਵਿਸਾਰਨ, ਆਪਣੀ ਮਾਤ ਭਾਸ਼ਾ ਵਿੱਚ ਗੱਲਬਾਤ ਕਰਨ l ਆਪਣੀ ਮਾਤ ਭਾਸ਼ਾ ਨੂੰ ਬੋਲਣਾ ਉਸ ਵਿੱਚ ਸਾਰੇ ਕਾਰਵਿਹਾਰ ਕਰਨੇ ਹੀ ਉਸ ਨੂੰ ਸੱਚੀ ਸ਼ਰਧਾਂਜਲੀ ਹੈ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ , ਨਰੇਸ਼ ਪਨਿਆਰ,ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ, ਦਲਜੀਤ ਸਿੰਘ ਲਹੌਰੀਆ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਅੰਮ੍ਰਿਤਪਾਲ ਸਿੰਘ ਸੇਖੋਂ,ਹਰਜਿੰਦਰ ਸਿੰਘ ਚੋਹਾਨ,ਪਵਨ ਕੁਮਾਰ ਜਲੰਧਰ ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋਂ ਸਤਬੀਰ ਸਿੰਘ ਬੋਪਾਰਾਏ ਤੇ ਹੋਰ ਆਗੂ ਹਾਜਰ ਸਨ ।