ਬੇਸ਼ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਚਾਇਨਾ ਡੋਰ ਦੀ ਵਿਕਰੀ ਅਤੇ ਵਰਤੋਂ ਪੂਰੀ ਤਰ੍ਹਾਂ ਕੀਤੀ ਜਾਵੇ ਬੰਦ

ਬੇਸ਼ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਚਾਇਨਾ ਡੋਰ ਦੀ ਵਿਕਰੀ ਅਤੇ ਵਰਤੋਂ ਪੂਰੀ ਤਰ੍ਹਾਂ ਕੀਤੀ ਜਾਵੇ ਬੰਦਚਾਇਨਾ ਡੋਰ ਦਾ ਖੂਨੀ ਖੇਲ ਖਤਮ ਕਰਨ ਲਈ ਫੌਰੀ ਕਦਮ ਚੁੱਕਣ ਦੀ ਲੋੜਮਨੁੱਖਾ ਦੇ ਨਾਲ ਨਾਲ ਬੇਜ਼ੁਬਾਨ ਪਸ਼ੂ ਅਤੇ ਪੰਛੀ ਵੀ ਹੋਰ ਰਹੇ ਨੇ ਚਾਇਨਾ ਡੋਰ ਦਾ ਸ਼ਿਕਾਰ ਪਤੰਗ ਬਾਜੀ ਦਾ ਜੋਬਨ ਬਸੰਤ ਆਉਣ ਤੋਂ ਪਹਿਲਾਂ ਹੀ ਚਾਇਨਾ ਡੋਰ ਦੀ ਵਰਤੋਂ ਪੂਰੇ ਜ਼ੋਰਾਂ ਤੇ ਹੈ। ਪਤੰਗਾਂ ਬਾਜਾਂ ਦਾ ਇਹ ਸ਼ੌਕ ਨਿਰਦੋਸ਼ ਲੋਕਾਂ ਦੇ ਜੀਵਨ ਨਾਲ ਖੇਡ ਰਿਹਾ ਹੈ।ਆਏ ਦਿਨ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਲੋਕ ਜ਼ਖਮੀਂ ਹੋ ਰਹੇ ਹਨ ਅਤੇ ਆਪਣੀ ਜਾਨਾਂ ਗੁਆ ਰਹੇ ਹਨ। ਮਨੁੱਖਾਂ ਦੇ ਨਾਲ ਨਾਲ ਬੇਜ਼ੁਬਾਨ ਪੰਛੀਆਂ ਦੇ ਵੀ ਪਰ ਕੁਤਰੇ ਜਾ ਰਹੇ ਹਨ।ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਪੰਜਾਬ ਦੇ ਵੱਖ ਵੱਖ ਕੋਨਿਆਂ ਵਿੱਚੋ ਸੁਨਣ ਨੂੰ ਮਿਲ ਰਹੀਆਂ ਹਨ। ਖਾਸ ਤੌਰ ਤੇ ਦੋ ਪਹੀਆ ਵਾਹਨਾਂ ਦੇ ਸਫ਼ਰ ਕਰਨ ਵਾਲੇ ਲੋਕ ਇਸ ਦੀ ਚਪੇਟ ਵਿੱਚ ਵਧੇਰੇ ਆ ਰਹੇ ਹਨ।ਪਿਛਲੇ ਦਿਨੀਂ ਹੀ ਦੋ ਨੌਜਵਾਨਾਂ ਅਤੇ ਇੱਕ ਛੇ ਸਾਲ ਦਾ ਬੱਚਾ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਆਪਣੀ ਜਾਨ ਗੁਆ ਚੁੱਕੇ ਹਨ।ਆਉਣ ਵਾਲੇ ਦਿਨਾਂ ਵਿੱਚ ਜਦੋਂ ਪਤੰਗਬਾਜ਼ੀ ਦਾ ਸੀਜ਼ਨ ਜੋਬਨ ਤੇ ਹੋਵੇਗਾ ਤਾਂ ਅਜਿਹੀਆ ਘਟਨਾਵਾਂ ਹੋਰ ਵਧਣ ਦੀ ਅਸੰਕਾ ਹੈ। ਪਿਛਲੇ ਕਈ ਸਾਲਾਂ ਤੋਂ ਚਾਇਨਾ ਡੋਰ ਦੀ ਵਰਤੋਂ ਅਤੇ ਵਿਕਰੀ ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਬਜ਼ਾਰਾਂ ਵਿੱਚ ਪੂਰੇ ਧੜੱਲੇ ਨਾਲ ਚਾਇਨਾ ਡੋਰ ਵੇਚੀ ਜਾ ਰਹੀ ਹੈ ਅਤੇ ਪਤੰਗਬਾਜਾਂ ਵੱਲੋਂ ਇਸ ਦੀ ਬਿਨਾਂ ਕਿਸੇ ਡਰ ਅਤੇ ਭੈ ਦੇ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਚੀਨ ਵਿਚ ਬਣੇ ਖਿਡੌਣਿਆਂ, ਬਿਜਲੀ ਦੇ ਸਮਾਨ ਅਤੇ ਹੋਰ ਕਈ ਤਰ੍ਹਾਂ ਦੇ ਸਾਜ਼ੋ ਸਮਾਨ ਦੀ ਭਾਰਤ ਇੱਕ ਵਧੀਆ ਮੰਡੀ ਬਣ ਚੁੱਕਿਆ ਹੈ। ਇਸ ਵਿੱਚ ਹੀ ਉਸ ਵੱਲੋਂ ਚਾਇਨਾ ਡੋਰ ਵਰਗਾ ਮਨੁੱਖਤਾ ਦਾ ਘਾਣ ਕਰਨ ਵਾਲਾ ਗੰਦ ਮੰਦ ਵੀ ਭਾਰਤ ਵਿੱਚ ਵੇਚਿਆ ਜਾ ਰਿਹਾ ਹੈ। ਪਰ ਪਤਾ ਨਹੀਂ ਸਾਡੀ ਕੀ ਮਜਬੂਰੀ ਹੈ ਕੀ ਚਾਇਨਾ ਡੋਰ ਦੇ ਆਯਾਤ ਨੁੰ ਅਸੀਂ ਕਿਓਂ ਨਹੀਂ ਰੋਕ ਪਾ ਰਹੇ। ਚਾਇਨਾ ਡੋਰ ਵੇਚਣ ਵਾਲੇ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਛੋਟੇ ਜਿਹੇ ਲਾਲਚ ਦੀ ਪੂਰਤੀ ਲਈ ਅਨਮੋਲ ਮਨੁੱਖੀ ਜਾਨਾਂ ਨਾਲ ਖਿਲਵਾੜ ਕਰਨਾ ਬੰਦ ਕਰਨ ਅਤੇ ਆਪਣਾ ਇਖਲਾਕੀ ਫਰਜ਼ ਸਮਝਦੇ ਹੋਏ ਚਾਇਨਾ ਡੋਰ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਕਰਨ। ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚਾਇਨਾ ਡੋਰ ਨਾ ਲੈ ਕੇ ਦੇਣ ਉਹਨਾਂ ਦੇ ਘਰ ਵਿੱਚ ਕੋਈ ਬੱਚਾ ਜਾ ਜਵਾਨ ਪਤੰਗਬਾਜ਼ੀ ਕਰਦਾ ਹੈ ਤਾਂ ਉਹ ਕੀਤੇ ਚਾਇਨਾ ਡੋਰ ਦੀ ਵਰਤੋਂ ਤਾਂ ਨਹੀਂ ਕਰ ਰਿਹਾ ਇਸ ਦਾ ਧਿਆਨ ਰੱਖਿਆ ਜਾਵੇ। ਸਮਾਜ ਦੇ ਸਾਰੇ ਸੁਹਿਰਦ ਅਤੇ ਸਮਾਜ ਦਾ ਤੇ ਆਪਣਿਆਂ ਦਾ ਭਲਾ ਚਾਹੁਣ ਵਾਲੇ ਲੋਕਾਂ ,ਸਮਾਜ ਸੇਵੀ ਸੰਸਥਾਵਾਂ ਅਤੇ ਹਰ ਇੱਕ ਨੂੰ ਮਿਲ ਕੇ ਚਾਇਨਾ ਡੋਰ ਦੇ ਮਾਰੂ ਪ੍ਰਭਾਵ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਤਾਂ ਜ਼ੋ ਚਾਇਨਾ ਡੋਰ ਦੀ ਵਰਤੋਂ ਨੂੰ ਰੋਕਿਆ ਜਾ ਸਕੇ ਅਤੇ ਬੇਸ਼ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ ਇਨਕਲਾਬ ਸਿੰਘ ਗਿੱਲ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਚਾਨਣਵਾਲਾ ਸਰਪ੍ਰਸਤ ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ

Scroll to Top