ਬਲਾਕ ਫਾਜਿ਼ਲਕਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾ ਹੋਇਆ ਜੋਸ਼ੀਲਾ ਆਗਾਜਬੀਪੀਈਓ ਪ੍ਰਮੋਮ ਕੁਮਾਰ ਨੇ ਕਰਵਾਈ ਸ਼ੁਰੂਆਤ

ਬਲਾਕ ਫਾਜਿ਼ਲਕਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾ ਹੋਇਆ ਜੋਸ਼ੀਲਾ ਆਗਾਜਬੀਪੀਈਓ ਪ੍ਰਮੋਮ ਕੁਮਾਰ ਨੇ ਕਰਵਾਈ ਸ਼ੁਰੂਆਤਵਿਦਿਆਰਥੀਆਂ ਲੈ ਰਹੇ ਨੇ ਉਤਸ਼ਾਹ ਨਾਲ ਹਿੱਸਾਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਵਿਚ ਜਿ਼ਲ੍ਹੇ ਦੇ ਬਲਾਕਾ ਫਾਜਿ਼ਲਕਾ -2 ਦੀਆਂ ਪ੍ਰਾਇਮਰੀ ਖੇਡਾਂ ਦੀ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਜੋਰਦਾਰ ਸ਼ੁਰੂਆਤ ਹੋਈ। ਇਸ ਮੌਕੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾਂ ਅਫਜਾਈ ਕਰਦਿਆਂ ਬੀਪੀਈਓ ਪ੍ਰਮੋਦ ਕੁਮਾਰ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭੱਵਿਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਬਲਾਕ ਸਪੋਰਟਸ ਅਫ਼ਸਰ ਮੈਡਮ ਵੰਦਨਾ ਨੇ ਕਿਹਾ ਕਿ ਇਹਨਾਂ ਖੇਡਾਂ ਵਿਚ ਕਲੱਸਟਰ ਕਰਨੀ ਖੇੜਾ, ਜੰਡਵਾਲਾ ਖਰਤਾ, ਸਲੇਮਸ਼ਾਹ, ਚਾਨਣ ਵਾਲਾ,ਸੈਂਟਰ ਨੰ 2 ਅਤੇ ਸੈਂਟਰ ਨੰ 3 ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਹਨਾਂ ਖੇਡਾਂ ਲਈ ਵੱਖ ਵੱਖ ਖੇਡ ਕਮੇਟੀਆ ਵੱਲੋਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ। ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਬੀਪੀਈਓ ਪ੍ਰਮੋਦ ਕੁਮਾਰ ਵੱਲੋਂ ਬਾਖੂਬੀ ਕੀਤੀ ਜਾ ਰਹੀ ਹੈ। ਸੀਐਚਟੀ ਮਨੋਜ ਧੂੜੀਆ,ਮੈਡਮ ਰਚਨਾ ਸੇਠੀ,ਮੈਡਮ ਨੀਲਮ ਬਜਾਜ, ਮੈਡਮ ਪ੍ਰਵੀਨ ਕੌਰ,ਮੈਡਮ ਅੰਜੂ ਬਾਲਾ ਇੰਚਾਰਜ ਸੀਐਚਟੀ ਸਵੀਕਾਰ ਗਾਂਧੀ ਨੇ ਇਸ ਖੇਡ ਪ੍ਰੋਗਰਾਮ ਵਿੱਚ ਸਿ਼ਰਕਤ ਕਰਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ।ਸਟੇਟ ਸੰਚਾਲਨ ਸੁਨੀਲ ਕੁਮਾਰ ਅਤੇ ਮੈਡਮ ਨੀਤੂ ਅਰੋੜਾ ਵੱਲੋਂ ਬਾਖੂਬੀ ਕੀਤਾ ਗਿਆ। ਬਲਾਕ ਖੇਡ ਅਫ਼ਸਰ ਮੈਡਮ ਵੰਦਨਾ ,ਅਧਿਆਪਕ ਨਿਸਾਤ ਅਗਰਵਾਲ, ਬਲਜੀਤ ਸਿੰਘ ,ਸਵੀਕਾਰ ਗਾਂਧੀ, ਰਾਜ ਕੁਮਾਰ, ਇਨਕਲਾਬ ਗਿੱਲ,ਰਜੀਵ ਚਗਤੀ, ਇੰਦਰਜੀਤ ਸਿੰਘ, ਮਨਜੀਤ ਸਿੰਘ, ਸੁਮਿਤ ਜੁਨੇਜਾ, ਨਰੇਸ਼ ਵਰਮਾ, ਰਿਸ਼ੂ ਸੇਠੀ, ਸੁਧੀਰ ਕਾਲੜਾ, ਸੁਖਦੇਵ ਸਿੰਘ,ਅਮਨਦੀਪ ਬਰਾੜ,ਸੁਰਿੰਦਰਪਾਲ ਸਿੰਘ,ਮਨੋਜ ਬੱਤਰਾ, ਬ੍ਰਿਜ ਲਾਲ,ਮੋਹਿਤ ਬੱਤਰਾ, ਸੁਖਵਿੰਦਰ ਸਿੱਧੂ,ਰਾਜ ਕੁਮਾਰ ਸਚਦੇਵਾ,ਅਨਿਲ ਕੁਮਾਰ, ਸੁਰਿੰਦਰ ਕੁਮਾਰ,ਸੁਖਦੇਵ ਸਿੰਘ, ਨਰਿੰਦਰ ਕੁਮਾਰ,ਸੁਭ਼਼ਮ,ਰਾਜ ਕੁਮਾਰ ਖੱਤਰੀ,ਕਪਿਲ ਮੋਂਗਾ, ਗੋਬਿੰਦ ਕੁਮਾਰ,ਪਵਨ ਕੁਮਾਰ, ਗੁਰਦੀਪ ਕੁਮਾਰ,ਰਾਕੇਸ਼ ਕੁਮਾਰ, ਰਮਨ ਸੇਠੀ, ਸੋਰਭ ਧੂੜੀਆ,ਨਵਜੋਤ ਕੰਬੋਜ,ਸ਼ਗਨ ਲਾਲ, ਪ੍ਰਦੀਪ ਕੁੱਕੜ, ਕੁਲਦੀਪ ਸਿੰਘ,ਤੇਜਿੰਦਰ ਸਿੰਘ, ਸੰਜੀਵ ਅੰਗੀ,ਅਨੂਪ ਕੁਮਾਰ,ਮੈਡਮ ਨੀਤੂ,ਮੈਡਮ ਮਮਤਾ ਸਚਦੇਵਾ, ਸ਼ਾਲੂ ਗਰੋਵਰ,ਜੋਤੀ ਸ਼ਰਮਾ,ਮੈਡਮ ਮਨਦੀਪ ਕੌਰ,ਮੈਡਮ ਸੀਮਾ ਰਾਣੀ,ਮੈਡਮ‌ ਮੋਨਿਕਾ ,ਮੈਡਮ ਰਾਧਿਕਾ ਸਮੇਤ ਸਮੂਹ ਅਧਿਆਪਕਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।

Scroll to Top