
ਬਲਾਕ ਫਾਜ਼ਿਲਕਾ 2 ਦੇ ਕੁੱਕ ਕਮ ਹੈਲਪਰਾ ਦੇ ਕੁਕਿੰਗ ਮੁਕਾਬਲੇ ਕਰਵਾਏ ਕੁਕਿੰਗ ਮੁਕਾਬਲੇ ਸਵਾਦਿਸ਼ਟ ਖਾਣਾ ਬਣਾਉਣ ਦੀ ਪ੍ਰਵਿਰਤੀ ਨੂੰ ਦੇਣਗੇ ਬੜਾਵਾ -ਬੀਪੀਈਓ ਪ੍ਰਮੋਦ ਕੁਮਾਰ ਸਿੱਖਿਆ ਵਿਭਾਗ ਵੱਲੋ ਨਿਵੇਕਲੀ ਪਹਿਲ ਕਰਦਿਆਂ ਕੁੱਕ ਕਮ ਹੈਲਪਰ ਬੀਬੀਆਂ ਵਿੱਚ ਸਵਾਦਿਸ਼ਟ ਖਾਣੇ ਬਣਾਉਣ ਦੀ ਰੁੱਚੀ ਨੂੰ ਬੜਾਵਾ ਦੇਣ ਲਈ ਉਹਨਾਂ ਦੇ ਆਪਸੀ ਮੁਕਾਬਲੇ ਕਰਵਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ 2 ਪ੍ਰਮੋਦ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਪਹਿਲਾਂ ਸੈਂਟਰ ਪੱਧਰੀ ਮੁਕਾਬਲੇ ਕਰਵਾਏ ਗਏ।ਸੈਂਟਰ ਪੱਧਰੀ ਜੇਤੂਆਂ ਦੇ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਨੰ 2 ਵਿਖੇ ਕਰਵਾਏ ਗਏ। ਜਿਸ ਵਿੱਚ ਸਮੂਹ ਪ੍ਰਤੀਯੋਗੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਉਹਨਾਂ ਦੱਸਿਆ ਕਿ ਸਾਰੇ ਪ੍ਰਤੀਯੋਗੀਆਂ ਵੱਲੋਂ ਬਹੁਤ ਹੀ ਸਵਾਦਿਸ਼ਟ ਖਾਣੇ ਪ੍ਰੋਸੇ ਗਏ।ਇਸ ਬਲਾਕ ਪੱਧਰੀ ਮੁਕਾਬਲੇ ਵਿੱਚ ਬਲਾਕ ਦੇ ਸਮੂਹ ਸੈਂਟਰਾਂ ਅਤੇ ਏਡਿਡ ਸਕੂਲਾਂ ਨੇ ਭਾਗ ਲੈਣ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਬਲਾਕ ਪੱਧਰੀ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਨੇ ਪਹਿਲਾਂ, ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰਾ ਨੇ ਦੂਸਰਾ ਅਤੇ ਐਸ ਡੀ ਗਰਲਜ ਪ੍ਰਾਇਮਰੀ ਸਕੂਲ ਨੇ ਤੀਸਰਾਂ ਸਥਾਨ ਪ੍ਰਾਪਤ ਕੀਤਾ। ਸਮੂਹ ਜੇਤੂ ਪ੍ਰਤੀਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਇਸ ਮੌਕੇ ਤੀ ਸੀਐਚਟੀ ਮੈਡਮ ਨੀਲਮ ਬਜਾਜ, ਸੀਐਚਟੀ ਮੈਡਮ ਅੰਜੂ ਰਾਣੀ,ਮੈਡਮ ਸੁਬਿਤਾ,ਮੈਡਮ ਵੰਦਨਾ,ਮੈਡਮ ਮਨਦੀਪ ਕੌਰ,ਮੈਡਮ ਰਜਨੀ ਬਾਲਾ,ਮੈਡਮ ਸਵੀਟੀ,ਮੈਡਮ ਪ੍ਰਿਆ , ਅਧਿਆਪਕ ਨੌਰੰਗ ਲਾਲ ਅਤੇ ਸਾਹਿਲ ਬਾਂਸਲ ਮੌਜੂਦ ਸਨ।