ਬਲਾਕ ਪ੍ਰਾਇਮਰੀ ਸਿੱਖਿਆਂ ਅਫ਼ਸਰਾਂ ਦੀਆਂ ਪ੍ਰਮੋਸ਼ਨਾਂ ਦਾ “ਕੋਟਾ” ਵਧਾਇਆ ਜਾਵੇ , ਤਾਂ ਹੀ ਸੂਬੇ ਚ’ ਬੀਪੀਈਓ ਦੀਆਂ ਖਾਲੀ ਪੋਸਟਾਂ ਭਰਨਗੀਆਂ – ਲਾਹੌਰੀਆ

ਬਲਾਕ ਪ੍ਰਾਇਮਰੀ ਸਿੱਖਿਆਂ ਅਫ਼ਸਰਾਂ ਦੀਆਂ ਪ੍ਰਮੋਸ਼ਨਾਂ ਦਾ “ਕੋਟਾ” ਵਧਾਇਆ ਜਾਵੇ , ਤਾਂ ਹੀ ਸੂਬੇ ਚ’ ਬੀਪੀਈਓ ਦੀਆਂ ਖਾਲੀ ਪੋਸਟਾਂ ਭਰਨਗੀਆਂ – ਲਾਹੌਰੀਆ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਪੰਜਾਬ ਦੇ ਸਭ ਜਿਲਿ੍ਆਂ ਚ’ ਅਨੇਕਾਂ ਬਲਾਕ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾ ਤੋ ਸਖ਼ਣੇ ਹਨ । ਲਾਹੌਰੀਆ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਸਿਰਫ 17 ਹੀ ਬੀਪੀਈਓਜ ਦੀਆਂ ਪ੍ਰਮੋਸ਼ਨਾਂ ਕੀਤੀਆਂ ਹਨ । ਉਹਨਾਂ ਦੱਸਿਆਂ ਕਿ ਸੂਬੇ ਵਿੱਚ 100 ਦੇ ਕਰੀਬ ਬੀਪੀਈਓ ਦੀਆਂ ਪੋਸਟਾਂ ਖਾਲੀ ਹਨ l ਵਿਭਾਗ ਨੂੰ ਚਾਹੀਦਾ ਹੈ ਕਿ ਉਹ ਘੱਟੋ ਘੱਟ 50 ਪੋਸਟਾਂ ਭਰੇ ਤਾਂ ਜੋ ਰਿਟਾਇਰਮੈਂਟ ਤੇ ਬੈਠੇ ਸੀਐਚਟੀ ਦੀ ਬੀਪੀਓ ਦੀ ਪ੍ਰਮੋਸ਼ਨ ਦੀ ਵਾਰੀ ਆ ਸਕੇ l ਲਾਹੌਰੀਆ ਨੇ ਦੱਸਿਆ ਕਿ ਕਈ ਬੀਪੀਈਓਜ ਨੂੰ ਸਿੱਖਿਆਂ ਵਿਭਾਗ ਨੇ ਇੱਕ ਤੋ ਵੱਧ ਬਲਾਕਾਂ ਦਾ ਚਾਰਜ ਦਿੱਤਾ ਗਿਆ ਹੈ ਤੇ ਕਈ ਬੀਪੀਈਓਜ ਕੋਲ ਦੋ-ਦੋ / ਤਿੰਨ-ਤਿੰਨ ਬਲਾਕਾਂ ਦਾ ਚਾਰਜ ਹੈ । ਲਹੌਰੀਆ ਨੇ ਦੱਸਿਆ ਕਿ ਜਿਸ ਨਾਲ ਅਧਿਆਪਕਾਂ ਦੇ ਨਾਲ-ਨਾਲ ਬੀਪੀਈਓਜ ਸਾਹਿਬਾਨ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈ ਰਿਹਾਹੈ । ਉਹਨਾਂ ਪੰਜਾਬ ਸਰਕਾਰ ਤੇ ਸਿੱਖਿਆਂ ਵਿਭਾਗ ਤੋ ਪੁਰਜੋਰ ਮੰਗ ਕੀਤੀ ਹੈ ਕਿ ਬੀਪੀਓ ਦੀਆਂ ਪ੍ਰਮੋਸ਼ਨਾਂ ਦਾ ਕੋਟਾ ਵਧਾਇਆ ਜਾਵੇ ਤਾਂ ਜੋ ਸੀਐਸਟੀ ਨੂੰ ਬੀਪੀਈਓ ਦੀਆਂ ਪ੍ਰਮੋਸ਼ਨ ਦਾ ਫਾਇਦਾ ਹੋ ਸਕੇ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂ, ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ , ਰਵੀ ਵਾਹੀ , ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਤਰਸੇਮ ਲਾਲ , ਰਿਸ਼ੀ ਕੁਮਾਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ ਆਦਿ ਸੀਐੱਚਟੀਜ ਹਾਜ਼ਰ ਸਨ ।

Scroll to Top