
ਬਲਾਕ ਖੂਈਆਂ ਸਰਵਰ ਦੇ ਬਲਾਕ ਪੱਧਰੀ ਸਕੇਟਿੰਗ ਮੁਕਾਬਲੇ ਹੋਏ ਸੰਪੰਨ ਬਲਾਕ ਖੂਈਆਂ ਸਰਵਰ ਦੇ ਬਲਾਕ ਪੱਧਰੀ ਸਕੇਟਿੰਗ ਮੁਕਾਬਲੇ ਬੀਪੀਈਓ ਸਤੀਸ਼ ਮਿਗਲਾਨੀ ਦੀ ਅਗਵਾਈ ਹੇਠ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਖੂਈਆਂ ਸਰਵਰ ਵਿੱਚ ਕਰਵਾਏ ਗਏ।ਜਿਸ ਵਿੱਚ ਬਲਾਕ ਦੇ ਵੱਖ ਵੱਖ ਸਕੂਲਾਂ ਦੇ ਨਿੱਕੇ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਪੀਈਓ ਮਿਗਲਾਨੀ ਅਤੇ ਖੇਡ ਇੰਚਾਰਜ ਰਮੇਸ਼ ਕੁਮਾਰ ਨੇ ਦੱਸਿਆ ਕਿ ਵੱਖ ਮੁਕਾਬਲਿਆਂ ਵਿੱਚ ਸੈਂਟਰ ਸੱਯਦ ਵਾਲਾ ਦੇ ਖਿਡਾਰੀ ਮਨੀ ,ਅਜੇ, ਤਰੁਣ ਪ੍ਰਤੀਕ ਅਤੇ ਸੈਂਟਰ ਖੂਈਆਂ ਸਰਵਰ ਦੇ ਖਿਡਾਰੀ ਆਰਵ,ਦੇਵਨ,ਫਰਜ਼ ਅਤੇ ਅਨਮੋਲ ਜੇਤੂ ਰਹੇ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕਰ ਗਏ।ਬੀਪੀਈਓ ਸਤੀਸ਼ ਮਿਗਲਾਨੀ, ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਅਤੇ ਪ੍ਰਿੰਸੀਪਲ ਮੈਡਮ ਨਵਨੀਤ ਦੇਵਗਨ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਹੌਸਲਾ ਅਫ਼ਜ਼ਾਈ ਕੀਤੀ।ਖੇਡ ਕਮੇਟੀ ਮੈਂਬਰ ਸੀਐਚਟੀ ਭਗਵੰਤ ਭਠੇਜਾ,ਸੀਐਚਟੀ ਰਮੇਸ਼ ਕੁਮਾਰ ਅਤੇ ਸੀਐਚਟੀ ਅਭਿਸ਼ੇਕ ਕਟਾਰੀਆ ਵੱਲੋਂ ਖੇਡਾਂ ਨੂੰ ਨੇਪਰੇ ਚਾੜ੍ਹਨ ਲਈ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ।ਅਧਿਆਪਕ ਬਲਵਿੰਦਰ ਸਿੰਘ,ਵਿਸ਼ਾਲ ਭਠੇਜਾ,ਮੈਡਮ ਸੰਗੀਤਾ ਵੱਲੋਂ ਬਤੌਰ ਰੈਫਰੀ ਸ਼ਲਾਘਾਯੋਗ ਕੰਮ ਕੀਤਾ ਗਿਆ।ਇਸ ਮੌਕੇ ਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।