
ਬਲਾਕ ਖੂਈਆਂ ਸਰਵਰ ਦੇ ਕੁੱਕ ਕਮ ਹੈਲਪਰਾ ਦੇ ਕੁਕਿੰਗ ਮੁਕਾਬਲੇ ਕਰਵਾਏ ਸਿੱਖਿਆ ਵਿਭਾਗ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਕੁੱਕ ਕਮ ਹੈਲਪਰ ਬੀਬੀਆਂ ਦੇ ਸਵਾਦਿਸ਼ਟ ਭੋਜਨ ਪਕਾਉਣ ਦੇ ਬਣਾਉਣ ਦੇ ਮੁਕਾਬਲੇ ਕਰਵਾਏ ਗਏ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬੀਪੀਈਓ ਖੂਈਆਂ ਸਰਵਰ ਸਤੀਸ਼ ਮਿਗਲਾਨੀ ਨੇ ਦੱਸਿਆ ਕਿ ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਖੂਈਆਂ ਸਰਵਰ ਵਿਖੇ ਕੁੱਕ ਕਮ ਹੈਲਪਰ ਦੇ ਬਲਾਕ ਪੱਧਰੀ ਕੁਕਿੰਗ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਬਲਾਕ ਦੇ 29 ਕੁੱਕ ਕਮ ਹੈਲਪਰਾਂ ਨੇ ਹਿੱਸਾ ਲਿਆ ਜਿਸ ਵਿੱਚੋ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਹਰੀਪੁਰਾ ਦੇ ਕੁੱਕ ਸ੍ਰੀਮਤੀ ਸੰਤਰੋ ਦੇਵੀ, ਦੂਜਾ ਸਥਾਨ ਸਰਕਾਰੀ ਹਾਈ ਸਕੂਲ ਆਲਮਗੜ ਦੇ ਕੁੱਕ ਸ੍ਰੀਮਤੀ ਸੁਮਨ ਦੇਵੀ ਅਤੇ ਤੀਜਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਭੰਗਰ ਖੇੜਾ ਦੇ ਕੁੱਕ ਸੁਨੀਤਾ ਰਾਣੀ ਨੇ ਹਾਸਿਲ ਕੀਤਾ। ਇਸ ਮੌਕੇ ਤੇ ਸਾਰੇ ਕੁੱਕ ਕਮ ਹੈਲਪਰਾਂ ਨੂੰ ਪ੍ਰਸੰਸ਼ਾ ਪੱਤਰ ਤੇ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਕੁੱਕ ਨੂੰ ਪ੍ਰਸੰਸ਼ਾ ਪੱਤਰ ਤੇ ਸ਼ੀਲਡ ਇਨਾਮ ਵਜੋ ਦਿੱਤੀ ਗਈ।