
ਬਲਾਕ ਅੰਮ੍ਰਿਤਸਰ-3 ਦਾ ਚੋਣ ਇਜਲਾਸ ਸੰਪੰਨ ਬਲਾਕ ਅੰਮ੍ਰਿਤਸਰ-3 ਦੇ ਚੋਣ ਅਜਲਾਸ ਵਿੱਚ ਸ਼ਮਸ਼ੇਰ ਸਿੰਘ ਪ੍ਰਧਾਨ ਤੇ ਪ੍ਰਦੀਪ ਸਿੰਘ ਜਨਰਲ ਸਕੱਤਰ ਵਜੋਂ ਹੋਈ ਚੋਣ ਅੰਮ੍ਰਿਤਸਰ, …..(): ਡੈਮੋਕਰੇਟਿਕ ਟੀਚਰ ਫਰੰਟ ਜਿਲਾ ਅੰਮ੍ਰਿਤਸਰ ਦੇ ਬਲਾਕ ਅੰਮ੍ਰਿਤਸਰ-3 ਇਕਾਈ ਦਾ ਅੱਜ ਚੋਣ ਅਜਲਾਸ ਭਰਵੀਂ ਗਿਣਤੀ ਵਿੱਚ ਸੰਪੰਨ ਹੋਇਆ। ਬਲਾਕ ਅੰਮ੍ਰਿਤਸਰ -3 ਦਾ ਚੋਣ ਇਜਲਾਸ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਰਮਪੁਰਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਬਲਾਕ ਅੰਮ੍ਰਿਤਸਰ-3 ਦੇ ਵੱਖ-ਵੱਖ ਸਕੂਲਾਂ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਸ਼ਿਰਕਤ ਕੀਤੀ। ਇਸ ਵਿੱਚ ਗੁਰਦੇਵ ਸਿੰਘ ਅਤੇ ਰਾਜੇਸ਼ ਕੁਮਾਰ ਪਰਾਸ਼ਰ ਬਤੌਰ ਚੋਣ ਅਬਜਰਵਰ ਵੱਜੋ ਸ਼ਮੂਲੀਅਤ ਕੀਤੀ। ਗੁਰਬਿੰਦਰ ਸਿੰਘ ਖਹਿਰਾ ਨੇ ਡੈਮੋਕਰੇਟਿਕ ਟੀਚਰ ਫਰੰਟ ਦੇ ਸੰਵਿਧਾਨ, ਨੀਤੀਆਂ ਅਤੇ ਪਿਛਲੇ ਸਮੇਂ ਚ ਕੀਤੇ ਹੋਏ ਕੰਮਾਂ ਬਾਰੇ ਬਲਾਕ ਡੈਲੀਗੇਟਾਂ ਨੂੰ ਜਾਣੂ ਕਰਾਇਆ ਅਤੇ ਸਰਕਾਰ ਦੇ ਫਾਸੀਵਾਦੀ ਏਜੰਡੇ ਨੂੰ ਉਜਾਗਰ ਕੀਤਾ। ਚੋਣ ਆਬਜ਼ਰਵਰ ਰਾਜੇਸ਼ ਕੁਮਾਰ ਪਰਾਸ਼ਰ ਨੇ ਹਾਊਸ ਵਿੱਚ ਹਾਜ਼ਿਰ ਡੇਲੀਗੇਟਾਂ ਨਾਲ ਅੰਤਰਾਸ਼ਟਰੀ ਤੇ ਰਾਸ਼ਟਰੀ ਨੀਤੀਆਂ ਬਾਰੇ ਵਿਚਾਰ ਸਾਂਝੇ ਕੀਤੇ ਜਿਸ ਵਿੱਚ ਕਾਰਪੋਰੇਟ ਪੱਖੀ ਨਵੇਂ ਕਿਰਤ ਕਾਨੂੰਨਾਂ ਅਤੇ ਦੇਸ਼ ਦੀ ਆਰਥਿਕਤਾ ਬਾਰੇ ਵਿਚਾਰ ਸਾਂਝੇ ਕੀਤੇ ਗਏ। ਆਬਜ਼ਰਵਰ ਗੁਰਦੇਵ ਸਿੰਘ ਨੇ ਜਥੇਬੰਦਕ ਲਾਮਬੰਦੀ ਤੇ ਭਵਿੱਖ ਵਿੱਚ ਤਿੱਖੇ ਸੰਘਰਸ਼ਾਂ ਦੀ ਤਿਆਰੀ ਕਰਨ ਲਈ ਪ੍ਰੇਰਿਆ।ਬਲਾਕ ਅੰਮ੍ਰਿਤਸਰ-3 ਦੇ ਚੋਣ ਇਜਲਾਸ ਵਿੱਚ ਸ਼ਮਸ਼ੇਰ ਸਿੰਘ ਲਸ਼ਕਰੀ ਨੰਗਲ ਨੂੰ ਬਲਾਕ ਪ੍ਰਧਾਨ ਅਤੇ ਪ੍ਰਦੀਪ ਸਿੰਘ ਝੰਜੋਟੀ ਨੂੰ ਬਲਾਕ ਜਨਰਲ ਸਕੱਤਰ ਵਜੋ ਚੁਣਿਆ ਗਿਆ, ਇਸ ਤੋਂ ਇਲਾਵਾ 17 ਮੈਂਬਰੀ ਕਮੇਟੀ ਦੀ ਵੀ ਚੋਣ ਕੀਤੀ ਗਈ। ਕੁਲਦੀਪ ਸਿੰਘ ਵਰਨਾਲੀ ਮੀਤ ਪ੍ਰਧਾਨ, ਜਗਜੀਤ ਸਿੰਘ ਛੀਨਾ ਮੀਤ ਪ੍ਰਧਾਨ, ਕਿਰਨਦੀਪ ਸਿੰਘ ਰਾਜਾਸਾਂਸੀ ਮੀਤ ਪ੍ਰਧਾਨ, ਮੁਨੀਸ਼ ਪੀਟਰ ਵਿੱਤ ਸਕੱਤਰ, ਮਨਪ੍ਰੀਤ ਸਿੰਘ ਅਦਲੀਵਾਲ ਪ੍ਰਚਾਰ ਸਕੱਤਰ, ਬਲਬੀਰ ਸਿੰਘ ਵਡਾਲਾ ਭਿੱਟੇਵਡ ਜਥੇਬੰਦਕ ਸਕੱਤਰ, ਕਮਲਨੈਨ ਸਿੰਘ ਬੂਆ ਨੰਗਲੀ ਪ੍ਰੈਸ ਸਕੱਤਰ, ਜਗਜੀਤ ਸਿੰਘ ਧਾਰੀਵਾਲ ਸਹਾਇਕ ਸਕੱਤਰ, ਸੰਦੀਪ ਸਿੰਘ ਰਾਜਾਸਾਂਸੀ ਸਹਾਇਕ ਪ੍ਰੈਸ ਸਕੱਤਰ ਤੋਂ ਇਲਾਵਾ, ਭੁਪਿੰਦਰ ਸਿੰਘ, ਰਣਜੀਤ ਸਿੰਘ ਮਹਿਲਾਂ ਵਾਲਾ, ਲਖਵਿੰਦਰ ਸਿੰਘ ਲਦੇਹ, ਮੈਡਮ ਸੁੁੁਧਾ ਮੀਰਾਂਕੋਟ, ਮੈਡਮ ਹਰਮੀਤ ਮੀਰਾਕੋਟ, ਮੈਡਮ ਰੁਪਿੰਦਰ ਲਸ਼ਕਰੀ ਨੰਗਲ, ਸੁਮਿਤ ਹੇਰ, ਬਲਜਿੰਦਰ ਸਿੰਘ ਗੁਮਟਾਲਾ, ਰਵਿੰਦਰ ਪਾਲ ਸਿੰਘ ਬੂਆ ਨੰਗਲੀ ਸਮੇਤ 17 ਮੈਂਬਰਾਂ ਦੀ ਚੋਣ ਕੀਤੀ ਗਈ।