ਫਾਜਿਲਕਾ 7 ਅਪ੍ਰੈਲ :-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਸਾਹਿਬ ਕਰਵਾਇਆ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਸਾਹਿਬ ਕਰਵਾਇਆ

ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਵੱਲੋਂ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾਦੇ ਹਨ। ਇਹਨਾਂ ਪ੍ਰੋਗਰਾਮਾਂ ਦੀ ਲੜੀ ਵਿੱਚ ਸਕੂਲ ਵਿਖੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਸ਼੍ਰੀ ਆਖੰਡ ਪਾਠ ਸਾਹਿਬ ਦਾ ਪਾਠ ਕਰਵਾ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ।ਸਮੂਹ ਸਟਾਫ਼ ਅਤੇ ਪਿੰਡ ਵਾਸੀਆਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।ਇਸ ਦੇ ਨਾਲ ਵੱਖ ਵੱਖ ਕੀਰਤਨੀ ਜੱਥਿਆਂ ਵੱਲੋਂ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਮੂਹ ਸਟਾਫ਼ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਕਤ ਕਾਰਜ ਪੂਰਾ ਕੀਤਾ ਗਿਆ।
ਉਹਨਾਂ ਵੱਲੋਂ ਪਿੰਡ ਵਾਸੀਆਂ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ। ਭੋਗ ਉਪਰੰਤ ਹਾਜ਼ਰ ਸੰਗਤਾਂ ਨੂੰ ਗੂਰੁ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਤੇ ਸਟਾਫ ਮੈਂਬਰ ਮੈਡਮ ਸ਼ਵੇਤਾ ਧੂੜੀਆ, ਮੈਡਮ ਰੇਣੂ ਬੱਬਰ,ਮੈਡਮ ਗੁਰਪ੍ਰੀਤ ਕੌਰ,ਮੈਡਮ ਗੁਰਮੀਤ ਕੌਰ,ਮੈਡਮ ਨੈਨਸੀ ਬਾਂਸਲ, ਅਧਿਆਪਕ ਸਵੀਕਾਰ ਗਾਂਧੀ, ਗੌਰਵ ਮਦਾਨ,ਰਾਜ ਕੁਮਾਰ ਸੰਧਾ, ਇਨਕਲਾਬ ਗਿੱਲ,ਸੰਜਮ, ਸ਼ਿਵਮ,ਰਾਜਨ ਕੁੱਕੜ , ਸਹਿਯੋਗੀ ਸਟਾਫ ਮੈਡਮ ਰਜਨੀ,ਮੈਡਮ ਹਰਪ੍ਰੀਤ,ਮੈਡਮ ਸੁਨੀਤਾ,ਮੈਡਮ ਪਰਵਿੰਦਰ, ਆਂਗਨਵਾੜੀ ਸਟਾਫ਼ ਮੈਡਮ ਪੂਨਮ ,ਮੈਡਮ ਭਰਪੂਰ ਕੌਰ,ਮੈਡਮ ਬਲਜੀਤ ਕੌਰ,ਮੈਡਮ ਰਜਨੀ ਵਿਦਿਆਰਥੀਆਂ ਦੇ ਮਾਪੇ, ਵਿਦਿਆਰਥੀ,ਪਿੰਡ ਵਾਸੀ,ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਪਤਵੰਤੇ ਹਾਜਰ ਸਨ।

Scroll to Top