
**ਪ.ਸ.ਸ.ਫ. ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਅਤੇ ਸੂਬਾ ਜੁਆਇੰਟ ਸਕੱਤਰ ਨਿਰਮੋਲਕ ਸਿੰਘ ਹੀਰਾ ਦਾ ਸਨਮਾਨ ਸਮਾਰੋਹ 07 ਅਪ੍ਰੈਲ ਨੂੰ ਗੁਰਾਇਆ ਵਿਖੇ**। ਗੁਰਾਇਆ:03ਅਪ੍ਰੈਲ ਸਰਕਾਰੀ ਮਿਡਲ ਸਕੂਲ ਦੁਸਾਂਝ ਖੁਰਦ ਬਲਾਕ ਗੁਰਾਇਆ 1 ਜ਼ਿਲ੍ਹਾ ਜਲੰਧਰ ਦੇ ਡਰਾਇੰਗ ਮਾਸਟਰ ਨਿਰਮੋਲਕ ਸਿੰਘ ਹੀਰਾ ਜੋ ਕਿ ਪ.ਸ.ਸ.ਫ. ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਅਤੇ ਸੂਬਾ ਜੁਆਇੰਟ ਸਕੱਤਰ ਦੇ ਨਾਲ ਨਾਲ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਖਜ਼ਾਨਚੀ ਵੀ ਹਨ, ਉਹ ਮਿਤੀ 31/3/2024 ਨੂੰ ਸਰਕਾਰੀ ਸੇਵਾ ਤੋਂ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਦਾ ਵਿਦਾਇਗੀ ਅਤੇ ਸਨਮਾਨ ਸਮਾਰੋਹ ਮਿਤੀ 07/04/2024 ਨੂੰ ਆਨੰਦ ਪੈਲੇਸ ਗੁਰਾਇਆ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਸਬੰਧੀ ਪ.ਸ. ਸ.ਫ. ਦੇ ਬਲਾਕ ਪ੍ਰਧਾਨ ਕੁਲਵੰਤ ਰੁੜਕਾ ਦੀ ਪ੍ਰਧਾਨਗੀ ਹੇਠ ਗੁਰਾਇਆ ਵਿਖੇ ਕੀਤੀ ਗਈ ਬਲਾਕ ਮੀਟਿੰਗ ਦੇ ਫ਼ੈਸਲੇ ਜਾਰੀ ਕਰਦਿਆਂ ਬਲਾਕ ਸਕੱਤਰ ਬਲਵੀਰ ਸਿੰਘ ਗੁਰਾਇਆ ਨੇ ਦੱਸਿਆ ਕਿ ਸ. ਨਿਰਮੋਲਕ ਸਿੰਘ ਹੀਰਾ ਜੀ ਨੇ ਜਿੱਥੇ ਆਪਣੇ ਮਹਿਕਮੇ ਅੰਦਰ ਇਮਾਨਦਾਰੀ ਨਾਲ ਕੰਮ ਕੀਤਾ, ਉੱਥੇ ਉਨ੍ਹਾਂ ਨੇ ਮੁਲਾਜ਼ਮ ਲਹਿਰ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾਇਆ। ਇਸ ਸਨਮਾਨ ਸਮਾਰੋਹ ਨੂੰ ਵਿਸ਼ੇਸ਼ ਤੌਰ ਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ , ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਸਾਬਕਾ ਸੂਬਾ ਪ੍ਰਧਾਨ ਕਰਨੈਲ ਸਿੰਘ ਸੰਧੂ, ਅਤੇ ਪ. ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਤੋਂ ਇਲਾਵਾ ਜਮਹੂਰੀ ਲਹਿਰ ਦੇ ਸੂਬਾਈ ਆਗੂ ਵੀ ਸੰਬੋਧਨ ਕਰਨਗੇ।ਇਸ ਮੀਟਿੰਗ ਵਿੱਚ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਬਲਾਕ ਪ੍ਰਧਾਨ ਬੂਟਾ ਰਾਮ, ਸਕੱਤਰ ਪ੍ਰੇਮ ਖਲਵਾੜਾ ਕੈਸ਼ੀਅਰ ਰਤਨ ਸਿੰਘ,ਪ ਸ ਸ ਫ ਦੇ ਸਾਬਕਾ ਪ੍ਰਧਾਨ ਬਲਵਿੰਦਰ ਕੁਮਾਰ ਪੈਨਸ਼ਨਰ ਆਗੂ ਕੁਲਦੀਪ ਸਿੰਘ ਕੌੜਾ, ਕਰਨੈਲ ਸਿੰਘ ਮਾਹਲਾਂ, ਜਗਜੀਤ ਸਿੰਘ ਸਰਬਜੀਤ ਸਿੰਘ,ਗੁਰਪ੍ਰੀਤ ਸਿੰਘ ਜੌਹਲ,ਤਾਰਾ ਸਿੰਘ,ਅਵਤਾਰ ਕੌਰ ਬਾਸੀ, ਸੁਰਿੰਦਰ ਕੌਰ ਬਾਸੀ ਅਤੇ ਅਜਮੇਰ ਕੌਰ ਢੇਸੀ ਹਾਜ਼ਰ ਸਨ।