**ਪ.ਸ.ਸ.ਫ.ਜਲੰਧਰ ਦੀ ਮੀਟਿੰਗ ਵਿੱਚ ਬਲਾਕ/ਤਹਿਸੀਲ ਪੱਧਰੀ ਰੈਲੀਆਂ ਕਰਨ ਦਾ ਐਲਾਨ:ਵਿਰਦੀ, ਹੀਰਾ**।

**ਪ.ਸ.ਸ.ਫ.ਜਲੰਧਰ ਦੀ ਮੀਟਿੰਗ ਵਿੱਚ ਬਲਾਕ/ਤਹਿਸੀਲ ਪੱਧਰੀ ਰੈਲੀਆਂ ਕਰਨ ਦਾ ਐਲਾਨ:ਵਿਰਦੀ, ਹੀਰਾ**।

**ਸਾਥੀ ਰਣਬੀਰ ਢਿੱਲੋਂ ਸਮੇਤ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ** ਜਲੰਧਰ:21ਜੁਲਾਈ( ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਜਮਹੂਰੀ ਲਹਿਰ ਦੇ ਸੰਘਰਸ਼ਸ਼ੀਲ ਰਹੇ ਸਾਥੀਆਂ ਰਣਬੀਰ ਸਿੰਘ ਢਿੱਲੋਂ, ਕੁਲਵੰਤ ਸਿੰਘ ਕਿਰਤੀ ਅਤੇ ਅਰਸਾਲ ਸਿੰਘ ਸੰਧੂ ਸਮੇਤ ਪਿਛਲੇ ਦਿਨਾਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਨੂੰ ਮੋਨ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ‌। ‌ਮੀਟਿੰਗ ਵਿੱਚ ਜਥੇਬੰਦੀ ਦੇ ਪਿਛਲੇ ਦਿਨੀ ਕੀਤੇ ਗਏ ਸੰਘਰਸ਼ ਸੰਬੰਧੀ ਰਿਵਿਊ ਕੀਤਾ ਗਿਆ। ਮੀਟਿੰਗ ਨੂੰ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮਿਤੀ 14/07/2024 ਦੀ ਲੁਧਿਆਣਾ ਮੀਟਿੰਗ ਦੇ ਫੈਸਲੇ ਅਨੁਸਾਰ ਪੰਜਾਬ ਭਰ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀਆਂ 22 ਜੁਲਾਈ ਤੋਂ 14 ਅਗਸਤ ਤੱਕ ਕੀਤੀਆਂ ਜਾ ਰਹੀਆਂ ਬਲਾਕ/ ਤਹਿਸੀਲ ਪੱਧਰੀ ਰੈਲੀਆਂ ਕਰਨ ਦਾ ਅਤੇ 06 ਅਕਤੂਬਰ ਨੂੰ ਸੂਬਾਈ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਉਲੀਕੇ ਐਕਸ਼ਨ ਪ੍ਰੋਗਰਾਮ ਨੂੰ ਲਾਗੂ ਕਰਨ ਅਤੇ ਕਾਮਯਾਬ ਕਰਨ ਲਈ 30 ਜੁਲਾਈ ਨੂੰ ਆਦਮਪੁਰ ਵਿਖੇ ਪੁਸ਼ਪਿੰਦਰ ਕੁਮਾਰ ਵਿਰਦੀ ਅਤੇ ਨੂਰਮਹਿਲ ਵਿਖੇ ਕੁਲਦੀਪ ਵਾਲੀਆ ਅਤੇ ਅਕਲ ਚੰਦ ਸਿੰਘ,06 ਅਗੱਸਤ ਫਿਲੌਰ ਵਿਖੇ ਨਿਰਮੋਲਕ ਸਿੰਘ ਹੀਰਾ ਅਤੇ ਕਰਨੈਲ ਫਿਲੌਰ,10 ਅਗੱਸਤ ਨੂੰ ਨਕੋਦਰ ਵਿਖੇ ਪੁਸ਼ਪਿੰਦਰ ਕੁਮਾਰ ਵਿਰਦੀ ਅਤੇ ਤੀਰਥ ਸਿੰਘ ਬਾਸੀ,16 ਅਗੱਸਤ ਨੂੰ ਗੁਰਾਇਆ ਲਈ ਨਿਰਮੋਲਕ ਸਿੰਘ ਹੀਰਾ ਅਤੇ ਤੀਰਥ ਸਿੰਘ ਬਾਸੀ ਅਤੇ 22 ਅਗੱਸਤ ਲਈ ਜਲੰਧਰ ਸ਼ਹਿਰੀ ਲਈ ਗੋਬਿੰਦ ਅਤੇ ਪੁਸ਼ਪਿੰਦਰ ਕੁਮਾਰ ਵਿਰਦੀ ਆਦਿ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਬਲਾਕ/ ਤਹਿਸੀਲ ਪੱਧਰੀ ਰੈਲੀਆਂ ਦੀ ਅਗਵਾਈ ਕਰਨਗੇ। ਰੈਲੀਆਂ ਨੂੰ ਸਫ਼ਲਤਾ ਪੂਰਵਕ ਕਾਮਯਾਬ ਕਰਨ ਲਈ ਬਲਾਕਾਂ ਦੇ ਲੋਕਲ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ।ਇੱਕ ਵੱਖਰਾ ਮਤਾ ਪਾਸ ਕਰਕੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਤੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਗਈ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਆਗੂਆਂ ਨਾਲ 25 ਜੁਲਾਈ ਨੂੰ ਮੀਟਿੰਗ ਕਰਨ ਦੇ ਦਿੱਤੇ ਭਰੋਸੇ ਨੂੰ ਗੰਭੀਰਤਾ ਨਾਲ ਲਾਗੂ ਕਰਦੇ ਹੋਏ,25 ਜੁਲਾਈ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਆਗੂਆਂ ਨਾਲ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਦੇ ਹੋਏ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਦਾ ਐਲਾਨ ਤੁਰੰਤ ਕਰਨ ਤਾਂ ਜੋ ਪੰਜਾਬ ਸਰਕਾਰ ਪ੍ਰਤੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਨਾਂ ਵਿੱਚ ਜੋ ਗੁੱਸਾ ਭੜਕ ਰਿਹਾ ਹੈ,ਉਹ ਕੁੱਝ ਠੰਢਾ ਹੋ ਸਕੇ।ਮੀਟਿੰਗ ਵਿੱਚ ਪ ਸ ਸ ਫ ਦੇ ਜ਼ਿਲ੍ਹਾ ਸਕੱਤਰ ਨਿਰਮੋਲਕ ਸਿੰਘ ਹੀਰਾ, ਕੈਸ਼ੀਅਰ ਅਕਲ ਚੰਦ ਸਿੰਘ ਪ੍ਰੈਸ ਸਕੱਤਰ ਪਰਨਾਮ ਸਿੰਘ ਸੈਣੀ, ਜੁਆਇੰਟ ਸਕੱਤਰ ਕੁਲਦੀਪ ਵਾਲੀਆ ਮੀਤ ਪ੍ਰਧਾਨ ਸਤਵਿੰਦਰ ਸਿੰਘ, ਗੋਪਾਲ ਸਿੰਘ,ਪੂਰਨ ਸਿੰਘ, ਰਜਿੰਦਰ ਮਹਿਤਪੁਰ,ਨਰੇਸ਼ ਕੁਮਾਰ ਕੁਲਬੀਰ ਸਿੰਘ ਸ਼ਾਹਕੋਟ, ਸੁਖ ਦਿਆਲ ਸਿੰਘ, ਤਰਲੋਕ ਸਿੰਘ, ਬਲਜੀਤ ਸਿੰਘ, ਓਮ ਪ੍ਰਕਾਸ਼,ਰਤਨ ਸਿੰਘ ਕਰਮਜੀਤ ਸਿੰਘ ਸੋਨੂ,ਬਲਵੀਰ ਸਿੰਘ ਗੁਰਾਇਆ, ਸੂਰਜ ਕੁਮਾਰ ਗੁਰਾਇਆ,ਨਸੀਬ ਚੰਦ , ਜਗੀਰ ਸਿੰਘ, ਗੋਬਿੰਦ ਤੋ ਇਲਾਵਾਂ ਪ.ਸ, ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਪੈਨਸ਼ਨਰ ਆਗੂ ਕੁਲਦੀਪ ਸਿੰਘ ਕੌੜਾ ਅਤੇ ਰਤਨ ਸਿੰਘ ਆਦਿ ਸਾਥੀ ਹਾਜ਼ਰ ਸਨ।

Scroll to Top