
ਪੰਦਰਾਂ ਨੂੰ ਫੂਕੇ ਜਾਣਗੇ ਸਿੱਖਿਆ ਮੰਤਰੀ ਦੇ ਪੁਤਲੇ -ਮਾਸਟਰ ਕੇਡਰ ਯੂਨੀਅਨ ਫਾਜਿਲਕਾ ਪੰਜਾਬ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਇਕਾਈ ਫਾਜਿਲਕਾ ਵੱਲੋਂ ਸਿੱਖਿਆ ਮੰਤਰੀ ਦਾ ਪੁਤਲਾ ਪੰਦਰਾ ਜਨਵਰੀ ਨੂੰ ਸਾੜਿਆ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਕੇਡਰ ਯੂਨੀਅਨ ਫਾਜਿਲਕਾ ਦੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਨੇ ਸਾਝੇ ਤੌਰ ਤੇ ਦੱਸਿਆ ਕਿ ਪੰਜਾਬ ਸਰਕਾਰ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਕਰਨ ਵਿੱਚ ਪੂਰੀ ਤਰਾਂ ਅਸਫਲ ਰਹੀ ਹੈ, ਸਿੱਖਿਆ ਵਿਭਾਗ ਪ੍ਰਤੀ ਲਾਪ੍ਰਵਾਹੀ ਵਰਤ ਰਹੀ ਹੈ ਸੈਕੰਡਰੀ ਸਕੂਲ ਬਿਨਾ ਲੈਕਚਰਾਰ ਭਾਂ ਭਾਂ ਕਰ ਰਹੇ ਹਨ, ਸਿੱਖਿਆ ਮੰਤਰੀ ਜੀ ਜਾਣਬੁੱਝ ਕੇ ਪ੍ਮੋਸ਼ਨਾ ਨਹੀਂ ਕਰ ਰਹੇ। । 2024 ਵਿਚ ਪਦਉਨਤ ਹੋਏ ਬਹੁਤ ਸਾਰੇ ਲੈਕਚਰਾਰ ਦਸੰਬਰ 2024 ਵਿਚ ਰਿਟਾਇਰ ਹੋ ਗਏ ਹਨ । ਜਦਕਿ ਸੂਬੇ ਦੇ ਸਕੂਲਾਂ ਵਿੱਚ ਪਹਿਲਾਂ ਤੋਂ ਹੀ 8000 ਹਜ਼ਾਰ ਦੇ ਕਰੀਬ ਵੱਖ ਵੱਖ ਵਿਸ਼ਿਆਂ ਦੀਆਂ ਲੈਕਚਰਾਰ ਸ਼ੀਟਾ 2016-17 ਤੋਂ ਖਾਲੀ ਪਈਆਂ ਹਨ। ਸੈਕੰਡਰੀ ਸਕੂਲਾਂ ਵਿੱਚ ਕਮਰਸ ਸਾਇੰਸ ਦੇ ਨਾਲ ਵੱਡੀ ਗਿਣਤੀ ਵਿੱਚ ਪੰਜਾਬੀ ਪੋਲਸਾਇੰਸ ਹਿਸਟਰੀ ਅੰਗਰੇਜ਼ੀ ਲੈਕਚਰਾਰ ਪ੍ਮੋਸ਼ਨ ਕੋਟੇ ਦੀਆਂ ਅਸਾਮੀਆਂ ਖਾਲੀ ਹਨ।ਇਸ ਮੌਕੇ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਰਕਾਰ 8000 ਲੈਕਚਰਾਰ ਤੁਰੰਤ ਪਦਉਨਤ ਕਰੇ ਤਾਂ ਜੋ ਮਾਰਚ ਵਿੱਚ ਹੋ ਰਹੇ ਇਮਤਿਹਾਨਾਂ ਵਿੱਚ ਵਿਦਿਆਰਥੀਆਂ ਨੂੰ ਕੋਈ ਨੁਕਸਾਨ ਨਾ ਹੋਵੇ। ਲੈਕਚਰਾਰ ਸਿੱਧੀ ਭਰਤੀ ਦਾ ਕੋਟਾ ਪਹਿਲਾਂ ਤੋਂ ਹੀ ਪੂਰਾ ਹੈ, ਹੁਣ ਸਿਰਫ਼ ਤਰੱਕੀਆਂ ਰਾਹੀ ਖਾਲੀ ਅਸਾਮੀਆਂ ਭਰਨ ਦੀ ਫੌਰੀ ਜਰੂਰਤ ਹੈ। ਸਿੱਖਿਆ ਵਿਭਾਗ ਕੋਲ ਸਾਰਾ ਡਾਟਾ ਮੌਜੂਦ ਹੈ। ਵੇਟਿੰਗ ਲਿਸਟ ਜਾਰੀ ਕਰਕੇ ਖਾਲੀ ਅਸਾਮੀਆਂ ਭਰੀਆਂ ਜਾਣ । ਇਸ ਸਮੇਂ ਵਿਭਾਗ ਕੋਲ ਸੋਧੀ ਸੀਨੀਆਰਤਾ ਸੂਚੀ ਮੌਜੂਦ ਹੈ ਕੋਈ ਬਹਾਨਾ ਨਹੀਂ ਫਿਰ ਵੀ ਤਰੱਕੀਆਂ ਵਿੱਚ ਲਾਪਰਵਾਹੀ ਹੋ ਰਹੀ ਹੈ। ਈ ਟੀ ਟੀ ਤੋਂ ਮਾਸਟਰ ਕੇਡਰ ਮਾਸਟਰ ਕੇਡਰ ਤਰੱਕੀਆਂ ਹੋਰ ਕੀਤੀਆ ਜਾਣ। ਹੈੱਡਮਾਸਟਰ ਦੀਆਂ ਸਰਕਾਰ ਤੁਰੰਤ ਤਰੱਕੀਆਂ ਕਰੇ । ਬੱਚਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਜਥੇਬੰਦੀ ਜਲਦੀ ਹੀ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗੀ ਤਾਂ ਜੋ ਤਰੱਕੀਆਂ ਜਲਦੀ ਹੋ ਸਕਣ । ਰਮਸਾ ਅਧਿਆਪਕਾ ਦੀਆਂ ਪੰਦਰਾ ਅਚਨਚੇਤ ਛੁੱਟੀਆਂ ਦਾ ਪੱਤਰ ਜਾਰੀ ਕੀਤਾ ਜਾਵੇ,ਸਰਕਾਰ ਵੱਲੋਂ ਬੰਦ ਪਏ ਭੱਤੇ ਬਹਾਲ ਕੀਤੇ ਜਾਣ ,ਮੀਟਿੰਗ ਦੇ ਕੇ ਸੁਹਿਰਦ ਗੱਲਬਾਤ ਨਾ ਕਰਨੀ ਸਰਕਾਰ ਦੇ ਮਾੜੇ ਵਿਹਾਰ ਦੀ ਨਿਸ਼ਾਨੀ ਹੈ ਇਸ ਸਮੇਂ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਵਾਇਸ ਜਿਲਾ ਪ੍ਰਧਾਨ, ਮੋਹਨ ਲਾਲ ਤਹਿਸੀਲ ਪ੍ਰਧਾਨ, ਅਕਾਸ਼ਡੋਡਾ ਵਾਇਸ ਪ੍ਰਧਾਨ, ਧਰਮਿੰਦਰ ਗੁਪਤਾ, ਲਾਲ ਚੰਦ ਮੋਹਨ ਕੰਬੋਜ ਅਮਰਜੀਤ ਸਿੰਘ ਸੁਰਿੰਦਰ ਸਿੰਘ ਮਲਕੀਤ ਸਿੰਘ ਰੋਕਸੀ ਵਿਜੇ ਕੁਮਾਰ ਮਨਪ੍ਰੀਤ ਸਿੰਘ ਸੰਤਸ਼ ਸਿੰਘ ਵਿਨੋਦ ਹੀਰਾਵਾਲੀ ਨਵਦੀਪ ਮੈਨੀ ਵਿਕਾਸ ਕੰਬੋਜ ਦੇਵੀ ਲਾਲ ਤੇ ਅਮਰਜੀਤ ਸਿੰਘ ਮਲਕੀਤ ਸਿੰਘ ਪਵਨ ਕਾਵਾ ਵਾਲੀ ਅੰਗਰੇਜ਼ ਸਿੰਘ ਵਰਿੰਦਰ ਕੁਮਾਰ ਹੋਰ ਸਾਥੀ ਹਾਜਰ ਸਨ।