
ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਿਕ ) ਸੰਬੰਧਿਤ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਮੀਟਿੰਗ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਹੋਈ। ਅੱਜ ਦੀ ਇਸ ਮੀਟਿੰਗ ਵਿੱਚ ਮੁਲਾਜ਼ਮ ਮੰਗਾਂ ਮਸਲਿਆਂ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ । ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ, ਗੁਲਜ਼ਾਰ ਖਾਨ, ਨਵਪ੍ਰੀਤ ਸਿੰਘ ਬੱਲੀ, ਬਿੱਕਰ ਸਿੰਘ ਮਾਖਾ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਲਾਜ਼ਮ ਮਸਲਿਆਂ ਉੱਪਰ ਸਾਂਝਾ ਫਰੰਟ ਨੂੰ ਮੀਟੰਗਾਂ ਦੇ ਕੇ ਲਗਾਤਾਰ ਮੁਕਰ ਰਿਹਾ ਹੈ ਇਸ ਕਰਕੇ ਤਿੰਨ ਸਤੰਬਰ ਨੂੰ ਚੰਡੀਗੜ੍ਹ ਵਿੱਚ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ । ਪਸਸਫ(ਵਿਗਿਆਨਿਕ ) ਵੱਡੀ ਗਿਣਤੀ ਵਿੱਚ ਇਸ ਐਕਸ਼ਨ ਵਿੱਚ ਸ਼ਮੂਲੀਅਤ ਕਰੇਗੀ।ਅੱਜ ਦੀ ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਲਈ ਮੰਨਜ਼ੂਰ ਕੀਤੀ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ ਹੈ। ਦਸੰਬਰ 2003 ਵਿੱਚ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਲਿਆਂਦੀ ਨਵੀ ਪੈਨਸ਼ਨ ਸਕੀਮ ਜੋ 2004 ਵਿੱਚ ਮੰਨਜੂਰ ਕਰਕੇ ਕੇਂਦਰ ਸਰਕਾਰ ਲਿਆਈ ਸੀ, ਉਸ ਵੇਲੇ ਵੀ ਇਸ ਦਾ ਵਿਰੋਧ ਫੈਡਰੇਸ਼ਨ ਵਿਗਿਆਨਿਕ ਵੱਲੋਂ ਵੱਡੇ ਪੱਧਰ ਤੇ ਕੀਤਾ ਗਿਆ ਸੀ। ਮੋਦੀ ਸਰਕਾਰ ਵੱਲੋਂ ਫੇਰ ਲੋਕ-ਮੱਤ ਦੇ ਉਲਟ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਨ ਦੀ ਬਜਾਏ ਇਸੇ ਪੈਨਸ਼ਨ ਸਕੀਮ ਨੂੰ ਸੋਧ ਦਾ ਰੂਪ ਦੇ ਕੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਨਾਂ ਹੇਠ ਬਿਨਾਂ ਕਿਸੇ ਚਰਚਾ ਦੇ ਮੰਨਜ਼ੂਰ ਕਰ ਕੇ ਮੁਲਾਜਮ ਵਰਗ ਉੱਪਰ ਥੋਪ ਦਿੱਤੀ ਗਈ ਹੈ, ਜਿਸਦਾ ਦੇਸ ਦੇ ਮੁਲਾਜਮ ਡੱਟ ਕੇ ਵਿਰੋਧ ਕਰਨਗੇ। ਇਸ ਲਈ ਫੈਡਰੇਸ਼ਨ (ਵਿਗਿਆਨਿਕ ) ਪੀ.ਐਫ.ਆਰ.ਡੀ. ਐਕਟ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਤੇ ਲਗਾਤਾਰ ਸੰਘਰਸ਼ ਦਾ ਐਲਾਨ ਕਰਦਾ ਹੈ। ਟਰੇਡ ਯੂਨੀਅਨ ਦੋ ਰੋਜ਼ਾ ਵਰਕਸ਼ਾਪ ਜੋ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਵੱਲੋਂ ਕੌਮੀ ਦਫਤਰ ਕਾਮਰੇਡ ਸੁਕੋਮਲ ਸੇਨ ਭਵਨ, ਫਰੀਦਾਬਾਦ ਵਿਖੇ ਹੋਵੇਗੀ ਉਸ ਵਿਚ ਜਥੇਬੰਦੀ ਵੱਲੋਂ ਲੱਗੇ ਕੋਟੇ ਅਨੁਸਾਰ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ ਦੋਦਾ, ਅਮਨਦੀਪ ਬਾਗਪੁਰੀ, ਕੰਵਲਜੀਤ ਸੰਗੋਵਾਲ ਜਲੰਧਰ, ਸੋਮ ਸਿੰਘ ਗੁਰਦਾਸਪੁਰ ,ਚਰਨਜੀਤ ਸਿੱਧੂ ਚੰਡੀਗੜ੍ਹ, ਗੁਰਮੀਤ ਸਿੰਘ ਖ਼ਾਲਸਾ ਮੋਹਾਲੀ, ਲਾਲ ਚੰਦ ਨਵਾਂਸ਼ਹਿਰ,ਲਖਵਿੰਦਰ ਸਿੰਘ ਲਾਡੀ ਧਨੌਲਾ, ਡਾ. ਕਰਮਦੀਨ ਸੰਗਰੂਰ, ਮਦਨ ਲਾਲ ਆਈ ਟੀ ਆਈ ਫਾਜਿਲਕਾ, ਅਸ਼ਵਨੀ ਕੁਮਾਰ, ਰਾਕੇਸ਼ ਬੰਟੀ, ਪ੍ਰਦੀਪ ਕੁਮਾਰ, ਰਮਨ ਗੁਪਤਾ, ਪੰਮਾ ਧਾਲੀਵਾਲ, ਪੰਕਜ ਕੁਮਾਰ, ਗੁਰਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਿਗਿਆਨਿਕ ਆਗੂ ਸ਼ਾਮਿਲ ਸਨ।