ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਤਿੰਨ ਪਿੰਡਾਂ ਵਿੱਚ 2.62 ਕਰੋੜ ਰੁਪਏ ਦੇ ਪ੍ਰੋਜੈਕਟ ਕੀਤੇ ਲੋਕ ਸਮਰਪਿਤ

ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਤਿੰਨ ਪਿੰਡਾਂ ਵਿੱਚ 2.62 ਕਰੋੜ ਰੁਪਏ ਦੇ ਪ੍ਰੋਜੈਕਟ ਕੀਤੇ ਲੋਕ ਸਮਰਪਿਤ -ਕਿਹਾ, ਸਰਕਾਰੀ ਸਕੂਲਾਂ ਵਿਚ ਮਿਲ ਰਹੀ ਹੈ ਵਿਸਵ ਪੱਧਰੀ ਸਿੱਖਿਆ-ਪਿੰਡ ਬਕੈਣ ਵਾਲਾ, ਜੰਡਵਾਲਾ ਮੀਰਾ ਸਾਂਗਲਾ ਅਤੇ ਖਿਓਵਾਲੀ ਢਾਬ ਦਾ ਦੌਰਾਫਾਜ਼ਿਲਕਾ 7 ਅਪ੍ਰੈਲ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੇ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਤਹਿਤ ਅੱਜ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਤਿੰਨ ਪਿੰਡਾਂ ਵਿੱਚ ਦੋ ਕਰੋੜ 62 ਲੱਖ ਤੋਂ ਵੱਧ ਦੇ ਸਕੂਲੀ ਪ੍ਰੋਜੈਕਟ ਲੋਕ ਸਮਰਪਿਤ ਕੀਤੇ। ਇਸ ਦੌਰਾਨ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਪਿੰਡ ਬਕੈਣ ਵਾਲਾ, ਜੰਡਵਾਲਾ ਮੀਰਾ ਸਾਂਗਲਾ ਅਤੇ ਖਿਓ ਵਾਲੀ ਢਾਬ ਦਾ ਦੌਰਾ ਕੀਤਾ ਗਿਆ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਢਾਂਚੇ ਨੂੰ ਮਜਬੂਤ ਕਰਨ ਲਈ ਵੱਡੇ ਪੱਧਰ ਤੇ ਖਰਚ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅੱਜ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਅਤੇ ਇੱਥੇ ਵਿਸ਼ਵ ਮਿਆਰ ਦੀ ਸਿੱਖਿਆ ਦੇਣ ਦੇ ਨਾਲ ਨਾਲ ਮਿਆਰੀ ਬੁਨਿਆਦੀ ਢਾਂਚਾ ਮੁਹਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਰਫ ਵਾਅਦੇ ਕਰਦੀਆਂ ਸਨ ਜਦ ਕਿ ਵਰਤਮਾਨ ਸਰਕਾਰ ਨੇ ਆਪਣੇ ਪਹਿਲੇ ਤਿੰਨ ਸਾਲਾਂ ਵਿੱਚ ਹੀ ਲਗਭਗ ਸਾਰੇ ਕੰਮ ਮੁਕੰਮਲ ਕਰ ਦਿੱਤੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ 20 ਹਜਾਰ ਸਕੂਲਾਂ ਵਿੱਚ 28 ਲੱਖ ਬੱਚੇ ਪੜ੍ਹ ਰਹੇ ਹਨ। ਉਨਾਂ ਆਖਿਆ ਕਿ ਕਦੇ ਇਹਨਾਂ ਸਕੂਲਾਂ ਵਿੱਚ ਚਾਰ ਦੁਆਰੀਆਂ ਨਹੀਂ ਸਨ ਅਤੇ ਬੱਚੇ ਤੱਪੜਾਂ ਤੇ ਬੈਠਦੇ ਸਨ ਪਰ ਅੱਜ ਸਥਿਤੀ ਬਦਲ ਗਈ ਹੈ ਅਤੇ ਸਾਰੇ ਸਕੂਲਾਂ ਵਿੱਚ ਚਾਰ ਦੁਵਾਰੀ ਕਰਨ ਦੇ ਨਾਲ ਨਾਲ ਬੱਚਿਆਂ ਦੇ ਬੈਠਣ ਲਈ ਨਾ ਕੇਵਲ ਬੈਂਚ ਦਿੱਤੇ ਗਏ ਹਨ ਬਲਕਿ ਸਮਾਰਟ ਕਲਾਸ ਰੂਮ ਬਣਾਏ ਜਾ ਰਹੇ ਹਨ ਜਿੱਥੇ ਇਲੈਕਟਰੋਨਿਕ ਪੈਨਲ ਦੇ ਰਾਹੀਂ ਬੱਚਿਆਂ ਨੂੰ ਪੜਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ 20 ਹਜਾਰ ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਅੱਜ ਸਾਡੇ ਸਰਕਾਰੀ ਸਕੂਲਾਂ ਤੋਂ 189 ਬੱਚਿਆਂ ਨੇ ਜੇਈਈ ਮੇਨ ਦੀ ਪ੍ਰੀਖਿਆ ਪਾਸ ਕਰਕੇ ਇੱਕ ਨਵਾਂ ਮਾਰਕਾ ਮਾਰਿਆ ਹੈ। ਉਹਨਾਂ ਨੇ ਕਿਹਾ ਕਿ ਰਾਜ ਵਿੱਚ ਹੋ ਰਹੀ ਤਰੱਕੀ ਦੀਆਂ ਹੀ ਪ੍ਰਭਾਵ ਹੈ ਕਿ ਪ੍ਰਾਈਵੇਟ ਕੰਪਨੀਆਂ ਵੀ ਇੱਥੇ ਨਿਵੇਸ਼ ਕਰ ਰਹੀਆਂ ਹਨ ਅਤੇ ਹੁਣ ਤੱਕ 97 ਹਜਾਰ ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਭ ਨੂੰ ਸੰਭਾਲਣ ਲਈ ਵੱਡੀ ਮਨੁੱਖੀ ਸ਼ਕਤੀ ਦੀ ਜਰੂਰਤ ਹੋਵੇਗੀ ਅਤੇ ਸਾਡੇ ਸਕੂਲ ਭਵਿੱਖ ਦੇ ਸਮਰੱਥ ਨਾਗਰਿਕ ਪੈਦਾ ਕਰ ਰਹੇ ਹਨ। ਉਹਨਾਂ ਨੇ ਇਸ ਮੌਕੇ ਮੁਫਤ ਬਿਜਲੀ ਦੀ ਗੱਲ ਵੀ ਕੀਤੀ ਅਤੇ ਕਿਹਾ ਕਿ 90 ਫੀਸਦੀ ਤੋਂ ਜਿਆਦਾ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ । ਉਹਨਾਂ ਨੇ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਨਹਿਰੀ ਪਾਣੀ ਦੀ ਬੜੀ ਘਾਟ ਹੋਇਆ ਕਰਦੀ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਟੇਲਾਂ ਤੱਕ ਪੂਰਾ ਪਾਣੀ ਪੁੱਜਦਾ ਕੀਤਾ ਹੈ। ਉਨਾਂ ਨੇ ਇਹ ਵੀ ਕਿਹਾ ਕਿ ਜਦ ਇਹ ਸਰਕਾਰ ਬਣੀ ਸੀ ਤਾਂ ਫਾਜਿਲਕਾ ਦੇ ਸਿਵਲ ਹਸਪਤਾਲ ਵਿੱਚ 10 ਡਾਕਟਰ ਸਨ ਪਰ ਹੁਣ 33 ਡਾਕਟਰ ਹਨ। ਇਸ ਤੋਂ ਪਹਿਲਾਂ ਵੱਖ-ਵੱਖ ਸਕੂਲਾਂ ਵਿੱਚ ਹੋਏ ਉਦਘਾਟਨੀ ਸਮਾਗਮਾਂ ਦੌਰਾਨ ਡਿਪਟੀ ਜ਼ਿਲਾ ਸਿੱਖਿਆ ਅਫਸਰ ਪਰਵਿੰਦਰ ਸਿੰਘ, ਬਲਾਕ ਸਿੱਖਿਆ ਅਫਸਰ ਸਤੀਸ਼ ਮਿਗਲਾਣੀ, ਸਿੱਖਿਆ ਕੋਆਰਡੀਨੇਟਰ ਸੁਰਿੰਦਰ ਕੰਬੋਜ ਨੇ ਵੀ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਸਿੱਖਿਆ ਖੇਤਰ ਵਿੱਚ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ, ਬਲਾਕ ਪ੍ਰਧਾਨ ਦਲੀਪ ਕੁਮਾਰ ਅਤੇ ਧਰਮਵੀਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਮੁਖੀ ਵੀ ਹਾਜ਼ਰ ਸਨ। ਬੋਕਸ ਲਈ ਪ੍ਰਸਤਾਵਿਤ ਕਿਸ ਪਿੰਡ ਵਿੱਚ ਕਿੰਨੀ ਰਕਮ ਦੇ ਪ੍ਰੋਜੈਕਟ ਕੀਤੇ ਗਏ ਲੋਕ ਸਮਰਪਿਤ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਅੱਜ ਵੱਖ-ਵੱਖ ਪਿੰਡਾਂ ਵਿੱਚ ਦੌਰੇ ਦੌਰਾਨ ਦੱਸਿਆ ਗਿਆ ਕਿ ਸਾਲ 2022 ਤੋਂ ਹੁਣ ਤੱਕ ਪਿੰਡ ਬਕੈਣ ਵਾਲਾ, ਜੰਡ ਵਾਲਾ ਮੀਰਾ ਸਾਂਗਲਾ ਅਤੇ ਖਿਓ ਵਾਲੀ ਢਾਬ ਵਿੱਚ ਦੋ ਕਰੋੜ 62 ਲੱਖ ਤੋਂ ਵੱਧ ਦੇ ਕੰਮ ਸਰਕਾਰੀ ਸਕੂਲਾਂ ਵਿੱਚ ਹੋਏ ਹਨ। ਉਹਨਾਂ ਨੇ ਦੱਸਿਆ ਕਿ ਬਕੈਣ ਵਾਲਾ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 55.88 ਲੱਖ ਅਤੇ ਸੀਨੀਅਰ ਸੈਕੈਂਡਰੀ ਸਕੂਲ ਵਿੱਚ 67.7 ਲੱਖ ਰੁਪਏ ਦੇ ਵਿਕਾਸ ਕੰਮ ਹੋਏ ਹਨ। ਪਿੰਡ ਜੰਡਵਾਲਾ ਮੀਰਾ ਸਾਂਗਲਾ ਵਿੱਚ 21 ਲੱਖ 55 ਹਜ਼ਾਰ ਦੇ ਕੰਮ ਪ੍ਰਾਇਮਰੀ ਸਕੂਲ ਅਤੇ 15 ਲਖ 27 ਹਜਾਰ ਦੇ ਕੰਮ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਹੋਏ ਹਨ। ਪਿੰਡ ਖਿਓਵਾਲੀ ਢਾਬ ਵਿੱਚ 39.50 ਲੱਖ ਰੁਪਏ ਦੇ ਕੰਮ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿੱਚ 63 ਲੱਖ 20 ਹਜਾਰ ਰੁਪਏ ਦੇ ਵੱਖ-ਵੱਖ ਵਿਕਾਸ ਕੰਮ ਹੋਏ ਹਨ। ਉਹਨਾਂ ਨੇ ਅੱਜ ਇਸ ਦੌਰਾਨ ਸਕੂਲਾਂ ਵਿੱਚ ਬਣੇ ਨਵੇਂ ਕਮਰਿਆਂ ਚਾਰ ਦੁਵਾਰੀਆਂ ਆਦਿ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ।

Scroll to Top