ਪੰਜਾਬ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਦਾ ਬਕਾਇਆ ਕਰੇ ਇੱਕੋ ਕਿਸਤ ਵਿੱਚ ਜਾਰੀ-ਮਾਸਟਰ ਕੇਡਰ ਯੂਨੀਅਨ

ਪੰਜਾਬ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਦਾ ਬਕਾਇਆ ਕਰੇ ਇੱਕੋ ਕਿਸਤ ਵਿੱਚ ਜਾਰੀ-ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫਾਜਲਕਾਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦਾ ਕਰੇ ਵਾਅਦਾ ਪੂਰਾ:- ਅਧਿਆਪਕ ਆਗੂਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਅਧਿਆਪਕ ਵਰਗ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਉਲੀਕੇ ਸ਼ੰਘਰਸ਼ਸ਼ੀ ਅੈਕਸ਼ਨਾ ਦੀ ਲੜੀ ਤਹਿਤ ਮਾਸਟਰ ਕੇਡਰ ਯੂਨੀਅਨ ਇਕਾਈ ਫਾਜਿਲਕਾ ਦੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਦੀ ਅਗਵਾਈ ਵਿੱਚ ਅਧਿਆਪਕਾਂ ਦਾ ਵਿਸ਼ਾਲ ਇਕੱਠ ਜਿਲਾ ਫਾਜਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੂੰ ਮਿਲਣ ਲਈ ਗਿਆ ਪਰ ਵਿਧਾਇਕ ਨੂੰ ਜਰੂਰੀ ਕੰਮ ਪੈਣ ਕਾਰਨ ਨਾ ਮਿਲੇ ਤਾਂ ਮੰਗ ਪੱਤਰ ਵਿਧਾਇਕ ਦੇ ਪੀ ਏ ਜਸਨ ਨੂੰ ਸੌਂਪਿਆ ਗਿਆ। ਗੱਲਬਾਤ ਦੌਰਾਨ ਆਗੂਆਂ ਨੇ ਪੀ ਏ ਰਾਹੀ ਸਰਕਾਰ ਨੂੰ ਕੋਸਿਆ ਕਿ ਸਰਕਾਰ ਨੇ ਅਜੇ ਤੱਕ ਮੁਲਾਜ਼ਮਾਂ ਦੀ ਕੋਈ ਵੀ ਹੱਕੀ ਮੰਗ ਪੂਰੀ ਨਹੀਂ ਕੀਤੀ। ਸਰਕਾਰ ਡੀ ਏ ਜਾਰੀ ਨਹੀਂ ਕੀਤਾ ਨਾ ਹੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਸਰਕਾਰ ਵਾਅਦੇ ਕਰਕੇ ਮੁਕਰ ਜਾਦੀ ਹੈ ਜਿਸ ਕਾਰਨ ਸਰਕਾਰ ਦੇ ਅਕਸ਼ ਨੂੰ ਢਾਹ ਲੱਗ ਰਹੀ ਹੈ। ਸਰਕਾਰ ਬਾਕੀ ਸਟੇਟਾਂ ਦੇ ਮੁਕਬਲੇ ਤੇ ਸੈਂਟਰ ਮੁਤਾਬਕ ਡੀ ਏ ਜਾਰੀ ਕਰਨ ਵਿੱਚ ਨਾਕਾਮ ਰਹੀ ਹੈ। ਤੇ ਡੀ ਏ ਬਕਾਇਆ ਪਿਛਲੇ ਲੰਮੇ ਸਮੇ ਤੋਂ ਨਹੀਂ ਮਿਲਿਆ। ਸਰਕਾਰ ਦਾ ਫਰਜ਼ ਹੈ ਕਿ ਦੀਵਾਲੀ ਤੋਂ ਪਹਿਲਾਂ ਡੀ ਏ ਅਨਾਊਸ ਕਰੇ ਤੇ ਬਕਾਏ ਜਾਰੀ ਕਰੇਮੁਲਾਜ਼ਮ ਵਰਗ ਸਰਕਾਰ ਦੇ ਖਿਲਾਫ ਹੋ ਗਿਆ ਹੈ। ਪੇ ਕਮਿਸ਼ਨ ਦੀਆਂ ਤਰੁੱਟੀਆਂ ਅਜ ਦੂਰ ਨਹੀਂ ਹੋਇਆ ਤੇ ਨਾ ਹੀ 2.59 ਗੁਣਾਕ ਜੋ ਕਿ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਲਾਗੂ ਨਹੀਂ ਕੀਤਾ ਗਿਆ। ਪੀ ਏ ਹੈਪੀ ਨੇ ਵਿਸ਼ਵਾਸ਼ ਦਵਾਇਆ ਕਿ ਵਿਧਾਇਕ ਨਾਲ ਸੰਪਰਕ ਕਰਕੇ ਮੰਗ ਪੱਤਰ ਸਰਕਾਰ ਤੱਕ ਪਹੁੰਚਦਾ ਕਰ ਦਿੱਤਾ ਜਾਵੇਗਾ। ਜੇਕਰ ਸਰਕਾਰ ਦੇ ਕੰਨ ਤੇ ਜੂੰ ਨਾ ਸਰਕੀ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਤੇ ਮੁਲਾਜ਼ਮਾਂ ਕਾਲੀ ਦੀਵਾਲੀ ਮਨਾਉਣਗੰ ।ਇਸ ਮੌਕੇ ਜੱਥੇਬੰਦੀ ਦੇ ਜੁਝਾਰੂ ਸਾਥੀ ਧਰਮਿੰਦਰ ਗੁਪਤਾ ਮੋਹਨ ਲਾਲ ਆਕਾਸ਼ ਡੋਡਾ ਸੰਤੋਸ਼ ਸਿੰਘ ਬਲਵਿੰਦਰ ਕੁਮਾਰ ਬਲਰਾਮ ਸੰਜੀਤ ਸਿੰਘ ਸੁਭਾਸ਼ ਚੰਦਰ ਕੋਮਲ ਕੁਮਾਰ ਸਟੂਡੈਂਟ ਯੂਨੀਅਨ ਦੇ ਆਗੂ, ਪਰਮਜੀਤ ਸਿੰਘ ਨਰਿੰਦਰਪਾਲ ਸਿੰਘ ਪਰਮਜੀਤ ਬੰਨਾ ਵਾਲੀ ਸਰਬਜੀਤ ਕੰਬੋਜ ਲਾਲ ਚੰਦ ਰਜਨੀਸ਼ ਕੁਮਾਰ ਵਿਨੋਦ ਕੁਮਾਰ ਮਨੋਹਰ ਸਿੰਘ ਜੀ ਟੀ ਯੂ ਪ੍ਰਧਾਨ ਪਰਮਜੀਤ ਸਿੰਘ ਪਵਨ ਕੁਮਾਰ ਸਨੀ ਸਚਦੇਵਾ ਮੁਨੀਸ਼ ਗੁਪਤਾ ਅੰਗਰੇਜ਼ ਸਿੰਘ ਨਵਦੀਪ ਮੈਨੀ ਤੇ ਯੂਨੀਅਨ ਦੇ ਐਗਜੀਕਿਊਟਵ ਆਗੂ ਹਾਜ਼ਰ ਸਨ

Scroll to Top