
ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਡੀ ਏ ਦੀਆਂ ਕਿਸ਼ਤਾਂ ਦਾ ਐਲਾਨ ਕਰੇ :ਬੀ ਐੱਡ ਫ਼ਰੰਟ ਅਧਿਆਪਕ
ਫਾਜ਼ਿਲਕਾ 26 ਅਕਤੂਬਰ ( )ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਮੁਲਾਜਮਾਂ ਦੀਆਂ ਰਹਿੰਦੀਆਂ ਡੀ ਏ ਦੀਆਂ ਕਿਸ਼ਤਾਂ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਬੰਦ ਕੀਤੇ ਭੱਤਿਆਂ ਦੀ ਬਹਾਲੀ ਦਾ ਪੱਤਰ ਜਾਰੀ ਕਰੇ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਪਿੰਦਰ ਸਿੰਘ ਢਿੱਲੋਂ ਸੂਬਾ ਪ੍ਰੈੱਸ ਸਕੱਤਰ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਨੇ ਪ੍ਰੈੱਸ ਨੂੰ ਜਾਰੀ ਪ੍ਰੈੱਸ ਨੋਟ ਰਾਹੀਂ ਕੀਤਾ।
ਇਸ ਮੌਕੇ ਢਿੱਲੋਂ ਨੇ ਕਿਹਾ ਕਿ ਕੇਂਦਰ ਵੱਲੋਂ ਤਿੰਨ ਪਰਸੈਂਟ ਡੀ ਏ ਦੀ ਕਿਸ਼ਤ ਤਿਉਹਾਰਾਂ ਦੇ ਸਮੇਂ ਕਰਕੇ ਮੁਲਾਜਮਾਂ ਨੂੰ ਦਿੱਤੀ ਗਈ ਹੈ ਪਰ ਪੰਜਾਬ ਸਰਕਾਰ ਵੱਲੋਂ ਪਿਛਲੀਆਂ ਰਹਿੰਦੀਆਂ ਡੀ ਏ ਦੀਆਂ ਕਿਸ਼ਤਾਂ ਅਤੇ ਨਵੇਂ ਐਲਾਨ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਮੁਲਾਜਮਾਂ ਦੇ ਬੰਦ ਕੀਤੇ ਭੱਤਿਆਂ ਦੀ ਬਹਾਲੀ ਸਬੰਧੀ ਲਗਾਤਾਰ ਚੁੱਪੀ ਧਾਰੀ ਹੋਈ ਹੈ ਜਿਸ ਕਰਕੇ ਮੁਲਾਜਮਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਪਹਿਲੇ ਮੁੱਖ ਮੰਤਰੀ ਹਨ ਜਿਹੜੇ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਮੁਲਾਜ਼ਮ ਸੰਘਰਸ਼ਾਂ ਤੋਂ ਬਾਅਦ ਲਗਾਤਾਰ ਮੀਟਿੰਗਾਂ ਦੇ ਕੇ ਭੱਜ ਰਹੇ ਹਨ ਜਿਸ ਦਾ ਖਮਿਆਜਾ ਜ਼ਿਮਨੀ ਚੋਣਾਂ ਵਿੱਚ ਮੁਲਾਜਮਾਂ ਦੇ ਵਿਰੋਧ ਵਜੋਂ ਭੁਗਤਣਾ ਪਵੇਗਾ ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤਿੰਦਰ ਸਚਦੇਵਾ ਜ਼ਿਲ੍ਹਾ ਸਰਪ੍ਰਸਤ ਰਾਕੇਸ਼ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਪ੍ਰੇਮ ਕੰਬੋਜ, ਮਹਿੰਦਰ ਬਿਸ਼ਨੋਈ,ਸੋਹਨ ਲਾਲ, ਸੁਭਾਸ਼ ਚੰਦਰ,ਸੁਰਿੰਦਰ ਕੰਬੋਜ,ਮਨੋਜ ਸ਼ਰਮਾ, ਕਵਿੰਦਰ ਗਰੋਵਰ, ਅਨਿਲ ਜਸੂਜਾ,ਅਸ਼ਵਨੀ ਖੁੰਗਰ,ਵਿਕਰਮ ਜਲੰਧਰਾ ਅਸ਼ੋਕ ਕੰਬੋਜ,ਸਤਨਾਮ ਸਿੰਘ ਮਹਾਲਮ,ਵੀਰ ਚੰਦ,ਕ੍ਰਾਂਤੀ ਕੰਬੋਜ,ਵਿਸ਼ਨੂ ਬਿਸ਼ਨੋਈ,ਜਗਮੀਤ ਖਹਿਰਾ,ਇੰਦਰਜੀਤ ਢਿਲੋਂ,ਵਿਕਾਸ ਨਾਗਪਾਲ, ਬਲਦੇਵ ਕੰਬੋਜ,ਸਰਲ ਕੁਮਾਰ,ਪਰਵਿੰਦਰ ਗਰੇਵਾਲ,ਪ੍ਰੇਮ ਸਿੰਘ ਕੁਲਦੀਪ ਸਿੰਘ,ਇੰਦਰ ਸੈਨ,ਰਾਜਨ ਸਚਦੇਵਾ, ਗੋਬਿੰਦ ਰਾਮ,ਗੁਰਬਖਸ਼ ਸਿੰਘ,ਕ੍ਰਿਸ਼ਨ ਕਾਂਤ, ਵਿਨੋਦ ਕੁਮਾਰ,ਸੂਰਜ ਕੰਬੋਜ,ਸੁਖਵਿੰਦਰ ਸਿੰਘ, ਜਸਵਿੰਦਰ ਖਹਿਰਾ, ਪ੍ਰਵੀਨ ਭਟੇਜਾ,ਰਾਜੀਵ ਕੁਮਾਰ,ਅਨੂਪ ਗਰੋਵਰ, ਅਨਿਲ ਕੁਮਾਰ,ਰਵਿੰਦਰ ਸ਼ਰਮਾ, ਕ੍ਰਿਸ਼ਨ ਕੁਮਾਰ ਸਮੇਤ ਜ਼ਿਲ੍ਹਾ ਫਾਜ਼ਿਲਕਾ ਤੋਂ ਬੀ ਐੱਡ ਅਧਿਆਪਕ ਫਰੰਟ ਪੰਜਾਬ ਦੇ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।