
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਸਿੱਖਿਆ ਅਫ਼ਸਰ ਸ੍ਰੀਮਤੀ ਲਲਿਤਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮਨੋਜ ਕੁਮਾਰ ਦੀ ਅਗਵਾਈ ਹੇਠ ਸਮੂਹ 992 ਸਕੂਲਾਂ ਅਤੇ ਬਲਾਕ ਦਫ਼ਤਰਾਂ ਵਿੱਚ ਪੌਦੇ ਲਗਾਏ ਗਏ
ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਨੂੰ ਬਣਾਵਾਂਗੇ ਹਰਿਆ-ਭਰਿਆ-ਮੈਡਮ
ਅਰੋੜਾ

ਡੀ.ਈ.ਓ ਮੈਡਮ ਲਲਿਤਾ ਅਰੋੜਾ ਵੱਲੋਂ ਬਲਾਕ ਮਾਂਗਟ-1 ਵਿੱਚ ਪੌਦੇ ਲਗਾਏ ਗਏ। ਉਨਾਂ ਦੱਸਿਆ ਕਿ ਸਾਰੇ 19 ਬਲਾਕਾਂ ਵਿੱਚ ਪ੍ਰਤੀ ਬਲਾਕ ਘੱਟੋ ਘੱਟ ਪੰਜ ਸੌ ਪੌਦੇ ਲਗਾਏ ਜਾ ਰਹੇ ਹਨ। ਇਹ ਪੌਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਗੋਦ ਲਏ ਜਾ ਰਹੇ ਹਨ ਤਾਂ ਕਿ ਹਰ ਅਧਿਆਪਕ ਅਤੇ ਬੱਚਾ ਆਪਣੇ ਪੌਦੇ ਦੀ ਆਪ ਸੰਭਾਲ ਕਰੇ।
ਉਹਨਾਂ ਕਿਹਾ ਕਿ ਸਿੱਖਿਆ ਅਤੇ ਜੰਗਲਾਤ ਵਿਭਾਗ ਨੇ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ।
ਇਸ ਮੁਹਿੰਮ ਤਹਿਤ ਮਿਆਂ ਵਾਕੀ ਤਕਨੀਕੀ ਤਹਿਤ ਸਮੂਹ ਸਕੂਲਾਂ ਵਿੱਚ ਪੌਦੇ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਪੌਦਿਆਂ ਦੀ ਰੁੱਖ ਬਨਣ ਤੱਕ ਲਗਾਤਾਰ ਦੇਖਭਾਲ ਕੀਤੀ ਜਾਣੀ ਹੈ।ਛੇ ਮਹੀਨਿਆਂ ਬਾਅਦ ਇਸ ਮੀਆਂਵਾਕੀ ਜੰਗਲ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਹਰ ਬਲਾਕ ਅਤੇ ਹਰ ਸਕੂਲ ਨੂੰ ਪੌਦੇ ਲਾਉਣ ਦਾ ਟਾਰਗੇਟ ਦਿੱਤਾ ਜਾਵੇਗਾ। ਉਹਨਾਂ ਕਿਹਾ ਕੀ ਇਸ ਪ੍ਰੋਜੈਕਟ ਤੇ ਵਧੀਆ ਕੰਮ ਕਰਨ ਵਾਲੇ ਸਕੂਲ ਮੁੱਖੀਆਂ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਇੱਕ ਦਿਨ ਵਿੱਚ ਜੋ ਦਸ ਹਜ਼ਾਰ ਤੋਂ ਵੱਧ ਫਲ਼ਦਾਰ ਅਤੇ ਛਾਂ ਵਾਲੇ ਪੌਦੇ ਲਗਾਏ ਗਏ ਹਨ, ਇਸ ਨਾਲ ਵਾਤਾਵਰਣ ਵਿੱਚ ਵਧ ਰਹੇ ਪ੍ਰਦੂਸ਼ਣ ਤੋਂ ਰੋਕਥਾਮ ਹੋਵੇਗੀ ਅਤੇ ਗਲੋਬਲ ਤਪਸ਼ ਤੋਂ ਵੀ ਇਸੇ ਤਰਾਂ ਹੀ ਬਚਿਆ ਜਾ ਸਕਦਾ ਹੈ। ਉਨਾਂ ਨੇ ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਘੱਟੋ-ਘੱਟ ਇੱਕ ਪੌਦਾ ਲਗਾਉਣ ਅਤੇ ਸੰਭਾਲ ਕਰਨ ਦੀ ਬੇਨਤੀ ਕੀਤੀ ਅਤੇ ਦੱਸਿਆ ਕਿ ਜੇਕਰ ਧਰਤੀ ਨੂੰ ਮਨੁੱਖ ਅਤੇ ਜਾਨਵਰਾਂ ਦੇ ਰਹਿਣਯੋਗ ਰੱਖਣਾ ਹੈ ਤਾਂ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ।
ਪੰਜਾਬ ਸਰਕਾਰ ਵੱਲੋਂ ਵਾਤਾਵਰਣ ਸੰਭਾਲੇ ਦੇ ਯਤਨਾਂ ਅਧੀਨ ਵਿੱਧੀ ਰੂਪ ਵਿੱਚ ਸਕੂਲਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ।
ਉਹਨਾਂ ਕਿਹਾ ਕਿ ਸਮੂਹ ਸਕੂਲ ਮੁੱਖੀਆਂ ਅਧਿਆਪਕਾ , ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਨੇਕ ਕਾਰਜ ਵਿੱਚ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ।