ਪੰਜਾਬ ਭਰ ਦੇ ਬੇਰੁਜ਼ਗਾਰਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਰੈਲੀ ਦੀ ਘੋਸ਼ਣਾ, ਈ ਟੀ ਟੀ ਬੈਕਲਾਗ ਕੇਡਰ ਦਾ ਹੱਲਾ ਬੋਲ

ਪੰਜਾਬ ਭਰ ਦੇ ਬੇਰੁਜ਼ਗਾਰਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਰੈਲੀ ਦੀ ਘੋਸ਼ਣਾ, ਈ ਟੀ ਟੀ ਬੈਕਲਾਗ ਕੇਡਰ ਦਾ ਹੱਲਾ ਬੋਲਗਿੱਦੜਬਾਹਾ, 10 ਨਵੰਬਰ 2024: ਬੇਰੁਜ਼ਗਾਰਾਂ ਅਤੇ ਈ ਟੀ ਟੀ 5994 ਬੈਕਲਾਗ ਕੇਡਰ ਦੇ ਮੈਂਬਰਾਂ ਵੱਲੋਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਸਲਸਲਾ ਜਾਰੀ ਹੈ। ਇਸ ਦੇ ਤਹਿਤ ਪੰਜਾਬ ਦੇ ਗੰਭੀਰਪੁਰ ਪਿੰਡ ਵਿਖੇ ਪੱਕਾ ਮੋਰਚਾ ਲੱਗ ਚੁੱਕਾ ਹੈ ਅਤੇ ਹੁਣ ਰੋਸ ਰੈਲੀ ਦਾ ਆਯੋਜਨ ਮਿਤੀ 10 ਨਵੰਬਰ 2024 ਨੂੰ ਗਿੱਦੜਬਾਹਾ ਵਿਖੇ ਕੀਤਾ ਜਾ ਰਿਹਾ ਹੈ।ਇਸ ਰੈਲੀ ਵਿੱਚ ਬੇਰੁਜ਼ਗਾਰਾਂ ਨੇ ਸਰਕਾਰ ਦੇ ਖ਼ਿਲਾਫ਼ ਭਾਰੀ ਰੋਸ ਪ੍ਰਗਟਾਉਣ ਦੀ ਯੋਜਨਾ ਬਣਾਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸੱਤਾ ਚ ਆਉਣ ਤੋਂ ਪਹਿਲਾਂ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ, ਪਰ ਹੁਣ ਤੱਕ ਇਹਨਾਂ ਵਾਅਦਿਆਂ ‘ਤੇ ਕੋਈ ਅਮਲ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਰੈਲੀ ਵਿੱਚ ਸਰਕਾਰ ਦੇ ਝੂਠੇ ਦਾਅਵਿਆਂ ਦੀ ਖਿਲਾਫ਼ਤ ਕਰਦੇ ਹੋਏ ਸਰਕਾਰੀ ਨੀਤੀਆਂ ਦੀ ਆਲੋਚਨਾ ਕੀਤੀ ਜਾਵੇਗੀ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫ਼ਤਰ ਦਾ ਘਿਰਾਓ ਵੀ ਕੀਤਾ ਜਾਵੇਗਾ।ਬੇਰੁਜ਼ਗਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਿਤੀ 10 ਨਵੰਬਰ ਨੂੰ ਸਵੇਰੇ 10 ਵਜੇ ਗਿੱਦੜਬਾਹਾ ਬੱਸ ਸਟੈਂਡ ‘ਤੇ ਪਹੁੰਚਣ ਅਤੇ ਇਸ ਰੋਸ ਰੈਲੀ ਵਿੱਚ ਸ਼ਾਮਲ ਹੋਣ ਲਈ ਤਿਆਰ ਰਹਿਣ।

Scroll to Top