
ਪੰਜਾਬੀਏ ਜੁਬਾਨੇ ਨੀ ਰੁਕਾਨੇ ਮੇਰੇ ਦੇਸ਼ ਦੀਏ , ਫਿੱਕੀ ਪੈ ਗਈ ਚਿਹਰੇ ਦੀ ਨੁਹਾਰ , ਮੀਡੀਆ ਖਲਾਰੀ ਫਿਰੇ ਬੁੱਲੇ ਦੀ ਕਾਫੀਏ ਨੀ ਕਿਨੇ ਤੇਰਾ ਲਾਹ ਲਿਆ ਸ਼ਿੰਗਾਰ ਨੀ ਹਾਏ , ਪੰਜਾਬੀਏ ਜੁਬਾਨੀ ਨੀ ਰੁਕਾਨੇ ਮੇਰੇ ਦੇਸ਼ ਦੀਏ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਸਮੂਹ ਪੰਜਾਬ ਵਾਸੀਆਂ ਨੂੰ ਪੰਜਾਬੀ ਭਾਸ਼ਾ ਸਬੰਧੀ ਸੁਚੇਤ ਕਰਦੇ ਹੋਏ ਕਿਹਾ ਕਿ ਆਓ ਸਾਰੇ ਪੰਜਾਬੀ ਬੋਲੀਏ ਪੰਜਾਬੀ ਸੁਣੀਏ ਪੰਜਾਬੀ ਲਿਖੀਏ l ਲਹੌਰੀਆ ਨੇ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਬਹੁਤ ਜਿਆਦਾ ਨਿਗਾਰ ਆ ਰਿਹਾ ਹੈ l ਸਾਨੂੰ ਪੰਜਾਬੀ ਭਾਸ਼ਾ ਸਬੰਧੀ ਸੁਚੇਤ ਹੋਣਾ ਚਾਹੀਦਾ ਹੈ l ਪੰਜਾਬੀ ਸਾਡੀ ਮਾਂ ਬੋਲੀ ਹੈ ਪੰਜਾਬੀ ਗੁਰੂਆਂ ਦੇ ਘਰ ਜਾਈ ਹੈ l ਉਹਨਾਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਕਈ ਲੋਕ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਤੇ ਦੂਜੀਆਂ ਭਾਸ਼ਾਵਾਂ ਦਾ ਪ੍ਰਯੋਗ ਕਰਦੇ ਹਨ l ਸਾਨੂੰ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਕਈ ਸੂਬਿਆਂ ਵਿੱਚ ਵੇਖਿਆ ਗਿਆ ਹੈ ਕਿ ਉਹ ਲੋਕ ਆਪਣੀ ਮਾਂ ਬੋਲੀ ਦਾ ਪ੍ਰਯੋਗ ਬਹੁਤ ਚੰਗੀ ਤਰ੍ਹਾਂ ਕਰਦੇ ਹਨ ਅਤੇ ਪੰਜਾਬ ਮਾਂ ਬੋਲੀ ਵਿੱਚ ਹੀ ਗੱਲ ਕਰਦੇ ਹਨ l ਸਾਨੂੰ ਵੀ ਆਪਣੀ ਮਾਂ ਬੋਲੀ ਵਿੱਚ ਹੀ ਗੱਲ ਕਰਨੀ ਚਾਹੀਦੀ ਹੈ ਤੇ ਮਾਂ ਬੋਲੀ ਵਿੱਚ ਲਿਖਣਾ ਚਾਹੀਦਾ ਹੈ ਤੇ ਸੁਣਨਾ ਚਾਹੀਦਾ ਹੈ। ਲਾਹੋਰੀਆ ਨੇ ਕਿਹਾ ਕਿ ਸਾਨੂੰ ਆਪਣੀ ਆਉਣ ਵਾਲੀ ਪੀੜੀ ਨੂੰ ਪੰਜਾਬੀ ਸਿਖਾਉਣੀ ਚਾਹੀਦੀ ਹੈ, ਪੰਜਾਬੀ ਵਿੱਚ ਗੱਲ ਕਰਨੀ ਚਾਹੀਦੀ ਹੈ ਤੇ ਪੰਜਾਬੀ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ। ਤਾਂ ਕਿ ਬੱਚੇ ਪੰਜਾਬੀ ਸਿੱਖ ਸਕਣ ਤੇ ਆਪਣੀ ਮਾਂ ਬੋਲੀ ਦਾ ਸਤਿਕਾਰ ਕਰ ਸਕਣ । ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਮਾਵਾਂ ਦੇ ਹਰਜਾਨੇ ਲੋਕੋ ਕੌਣ ਭਰੇ l