
**ਪੰਚਾਇਤ ਚੋਣਾਂ ਵਿੱਚ ਤਾਇਨਾਤ ਸਟਾਫ਼ ਨੂੰ 16 ਅਕਤੂਬਰ ਦੀ ਛੁੱਟੀ ਕਰਨ ਦੀ ਮੰਗ****ਆਰ ਓ:01ਸਰਕਾਰੀ ਪ੍ਰਾ.ਸਕੂਲ ਮਿੱਠੜਾ ‘ਤੇ ਲਗਾਏ ਦੋਸ਼ਾਂ ਦੀ ਕੀਤੀ ਸਖ਼ਤ ਨਿਖੇਧੀ**ਜਲੰਧਰ:09 ਅਕਤੂਬਰ( )ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਮੁੱਖ ਦਫ਼ਤਰ:1406-22 ਬੀ, ਚੰਡੀਗੜ੍ਹ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ, ਕਾਰਜਕਾਰੀ ਜਨਰਲ ਸਕੱਤਰ ਪ੍ਰੇਮ ਖਲਵਾੜਾ,ਵਿੱਤ ਸਕੱਤਰ ਅਕਲ ਚੰਦ ਸਿੰਘ, ਪ੍ਰੈੱਸ ਸਕੱਤਰ ਪਰਨਾਮ ਸਿੰਘ ਸੈਣੀ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਸੂਬਾ ਕਮੇਟੀ ਮੈਂਬਰ ਤਰਸੇਮ ਮਾਧੋਪੁਰੀ, ਕੁਲਦੀਪ ਵਾਲੀਆ ਬਿਲਗਾ, ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ,ਜਨਰਲ ਸਕੱਤਰ ਸੁਖਵਿੰਦਰ ਸਿੰਘ ਮੱਕੜ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਪ੍ਰੈੱਸ ਸਕੱਤਰ ਵੇਦ ਰਾਜ ਆਦਿ ਨੇ ਪ੍ਰੈੱਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਮੁੱਖ ਚੋਣ ਅਫਸਰ ਪੰਜਾਬ ਤੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਪੰਚਾਇਤ ਚੋਣਾਂ ਵਿੱਚ ਲੱਗੇ ਸਮੂਹ ਵਿਭਾਗਾਂ ਦੇ ਸਟਾਫ਼ ਪੰਚਾਇਤ ਚੋਣਾਂ ਤੋਂ ਅਗਲੇ ਦਿਨ 16 ਅਕਤੂਬਰ ਦੀ ਛੁੱਟੀ ਦਾ ਐਲਾਨ ਤੁਰੰਤ ਕੀਤਾ ਜਾਵੇ, ਕਿਉਂਕਿ ਪੋਲਿੰਗ ਕਰਵਾਉਣ ਉਪਰੰਤ ਨਤੀਜੇ ਦਾ ਐਲਾਨ ਕਰਨ ਅਤੇ ਬਾਅਦ ਵਿੱਚ ਸਮੁੱਚਾ ਮੁੱਖ ਦਫ਼ਤਰ ਵਿਖੇ ਸਮਾਨ ਜਮ੍ਹਾਂ ਕਰਵਾਉਣ ਉਪਰੰਤ ਬਹੁਤ ਗਿਣਤੀ ਸਟਾਫ ਘਰਾਂ ਤੱਕ ਅੱਧੀ ਰਾਤ ਤੋਂ ਵੀ ਬਾਅਦ ਵਿੱਚ ਘਰਾਂ ਤੱਕ ਪੁੱਜਦਾ ਹੈ,ਜੋ ਦੂਜੇ ਦਿਨ ਫਿਰ ਸਮੇਂ ਸਿਰ ਉੱਠ ਕੇ ਆਪਣੇ ਆਪਣੇ ਡਿਊਟੀ ਸਟੇਸ਼ਨ ਤੇ ਪਹੁੰਚਣ ਦੇ ਸਮਰੱਥ ਨਹੀਂ ਹੁੰਦਾ।ਬਿਆਨ ਜਾਰੀ ਰੱਖਦਿਆਂ ਆਗੂਆਂ ਨੇ ਚੋਣ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਸਮੇਂ ਬਲਾਕ ਨੂਰਮਹਿਲ ਵਿੱਚ ਆਰ ਓ 01 ਸਰਕਾਰੀ ਪ੍ਰਾਇਮਰੀ ਸਕੂਲ ਮਿੱਠੜਾ ਦਫ਼ਤਰ ਦੇ ਮਨੋਜ ਕੁਮਾਰ ਸਰੋਆ ‘ਤੇ ਬੇਨਿਯਮੀਆਂ ਅਨੁਸਾਰ ਕੰਮ ਕਰਨ ਦੇ ਲਗਾਏ ਦੋਸ਼ ਬਿਲਕੁਲ ਬੇਬੁਨਿਆਦ ਹਨ ਅਤੇ ਉਨ੍ਹਾਂ ਦਾ ਕੋਈ ਵੀ ਠੋਸ ਆਧਾਰ ਨਹੀਂ ਹੈ,ਲਗਾਏ ਦੋਸ਼ਾਂ ਦੀ ਤਿੱਖੀ ਨਿਖੇਧੀ ਕਰਦੇ ਹੋਏ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਆਰ ਓ :01 ਤੇ ਲਗਾਏ ਦੋਸ਼ਾਂ ਨੂੰ ਤੁਰੰਤ ਰੱਦ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਡਿਊਟੀ ਨੂੰ ਬਿਨਾਂ ਕਿਸੇ ਦਬਾਅ ਤੋਂ ਇਮਾਨਦਾਰੀ ਨਾਲ ਕਰਨ ਦਿੱਤੀ ਜਾਵੇ। ਆਗੂਆਂ ਨੇ ਮੁੱਖ ਚੋਣ ਅਫਸਰ ਪੰਜਾਬ ਤੋਂ ਮੰਗ ਕੀਤੀ ਕਿ ਚੋਣ ਅਮਲੇ ਦੀ ਸੁਰੱਖਿਆ ਨੂੰ ਹਰ ਪੱਖੋਂ ਯਕੀਨੀ ਬਣਾਉਣ ਲਈ ਤੁਰੰਤ ਸੁਰੱਖਿਆ ਅਮਲੇ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪੂਰਾ ਚੋਣ ਅਮਲਾ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਚੋਣ ਡਿਊਟੀ ਨੂੰ ਨਿਭਾ ਸਕੇ ਸੁਰੱਖਿਅਤ ਪੂਰਬਕ ਘਰਾਂ ਤੱਕ ਪੁੱਜ ਸਕੇ।ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਵੀ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਬਹੁ ਗਿਣਤੀ ਅਧਿਆਪਕ ਅਮਲ ਪੰਚਾਇਤ ਚੋਣਾਂ ਅਤੇ ਹੋਰ ਛੁੱਟੀਆਂ ਦੌਰਾਨ ਅਤੇ ਹੋਰ ਵੱਖ ਵੱਖ ਗੈਰ ਵਿੱਦਿਅਕ ਕੰਮਾਂ ਦੀਆਂ ਡਿਊਟੀਆਂ ਵਿੱਚ ਵਿਅਸਤ ਹੋਣ ਕਰਕੇ 18 ਅਕਤੂਬਰ ਦੀ ਰੱਖੀ ਮਾਪੇ ਅਧਿਆਪਕ ਮਿਲਣੀ ਤੁਰੰਤ ਰੱਦ ਕਰਦੇ ਹੋਏ ਅਗਲੀ ਮਿਤੀ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਅਨਾਉਂਸ ਕੀਤੀ ਜਾਵੇ।