ਪ੍ਰਮੋਸ਼ਨ ਤੇ ਪੁਰਾਣੀ ਪੈਨਸ਼ਨ ਨੂੰ ਲੈ ਕੇ ਮਾਸਟਰ ਕੇਡਰ ਦਾ ਵਫਦ ਹਲਕਾ ਵਿਧਾਇਕ ਸਵਨਾ ਜੀ ਨੂੰ ਮਿਲਿਆ*

*ਪ੍ਰਮੋਸ਼ਨ ਤੇ ਪੁਰਾਣੀ ਪੈਨਸ਼ਨ ਨੂੰ ਲੈ ਕੇ ਮਾਸਟਰ ਕੇਡਰ ਦਾ ਵਫਦ ਹਲਕਾ ਵਿਧਾਇਕ ਸਵਨਾ ਜੀ ਨੂੰ ਮਿਲਿਆ* *ਪ੍ਰਮੋਸ਼ਨ ਤੇ ਪੁਰਾਣੀ ਪੈਨਸ਼ਨ ਦਾ ਮੰਗ ਪੱਤਰ ਸੁਰਿੰਦਰ ਕੰਬੋਜ਼ ਜੀ ਨੂੰ ਦਿੱਤਾ* ਮਾਸਟਰ ਕੇਡਰ ਯੂਨੀਅਨ ਫਾਜਿਲਕਾ ਦੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਸੰਤੋਸ ਸਿੰਘ ਸਕੱਤਰ ਜਨਰਲ ਲਾਲ ਚੰਦ ਜੱਥੇਬੰਕ ਆਗੂ ਆਰਤੀ ਮੈਡਮ ਸਰੋਜ ਮੈਡਮ ਸਿਮਲਜੀਤ ਸਿੰਘ ਦੀ ਸਾਂਝੀ ਅਗਵਾਈ ਵਿਚ ਤੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਨਰਿੰਦਰਪਾਲ ਸਿੰਘ ਸਵਨਾ ਜੀ ਨਾਲ ਮੁਲਾਕਾਤ ਕੀਤੀ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਤੇ ਮਾਸਟਰ ਕੇਡਰ ਤੋਂ ਲੈਕਚਰਾਰ ਤਰੱਕੀਆਂ ਦੀ ਮੰਗ ਕੀਤੀ ਵਿਧਾਇਕ ਵੱਲੋਂ ਦੋਨੋਂ ਮੰਗ ਜਲਦ ਪੁਰੀਆ ਕਰਨ ਦਾ ਭਰੋਸਾ ਦਿਵਾਇਆ ਗਿਆ ਤੇ ਇਕ ਵੱਖਰੇ ਤੌਰ ਤੇ ਮੰਗ ਪੱਤਰ ਵਿਧਾਇਕ ਸਵਨਾ ਜੀ ਦੇ ਪਰਸਨਲ ਅਸਿਸਟੈਂਟ ਤੇ ਜਿਲਾ ਕੋਆਰਡੀਨੇਟਰ ਸਿੱਖਿਆ ਸ਼੍ਰੀ ਸੁਰਿੰਦਰ ਕੰਬੋਜ਼ ਜੀ ਨੂੰ ਦਿੱਤਾ ਤੇ ਮਾਸਟਰ ਕੇਡਰ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਜਥੇਬੰਦੀ ਦੇ ਆਗੂਆਂ ਨੇ ਚਰਚਾ ਦੌਰਾਨ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ਼ ਮੰਗਾਂ ਜਿਵੇਂ ਮਾਸਟਰ ਕੇਡਰ ਤੋਂ ਲੈਕਚਰਾਰ ਤਰੱਕੀਆਂ ਪਿਛਲੇ ਸਾਲਾਂ ਤੋਂ ਲਟਕਦੀਆਂ ਆ ਰਹੀਆਂ ਹਨ, ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 90% ਲੈਕਚਰਾਰ ਸ਼ੀਟਾ ਖਾਲੀ ਹਨ। ਲਗਭਗ 85% ਲੈਕਚਰਾਰ ਰਿਟਾਇਰ ਹੋ ਗਏ ਹਨ। ਪ੍ਰਮੋਸ਼ਨਾ ਦਾ ਬਣਦਾ ਕੋਟਾ ਖਾਲੀ ਪਿਆ ਹੈ ਜਦਕਿ ਸਿੱਧੀ ਭਰਤੀ ਦਾ ਕੋਟਾ ਪਹਿਲਾਂ ਤੋਂ ਪੂਰਾ ਹੈ।ਪੁਰਾਣੀ ਪੈਨਸ਼ਨ ਦੇ ਅਧੂਰੇ ਨੋਟੀਫਿਕੇਸ਼ਨ ਨੂੰ ਪੂਰਾ ਕੀਤਾ ਜਾਵੇ। ਸਰਕਾਰ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਕਰੇ ਜੀ ਪੀ ਐਫ ਖਾਤੇ ਖੋਲ੍ਹੇ ਜਾਣ। ਪੇਂਡੂ ਭੱਤਾ, ਬਾਰਡਰ ਅਲਾਉਂਸ, ਏ.ਸੀ.ਪੀ. ਪੰਜਾਬ ਸਰਕਾਰ ਬਹਾਲ ਨਹੀਂ ਕਰ ਰਹੀ , 2.59 ਗੁਣਾਂਕ ਅਤੇ ਡੀ. ਏ. ਦਾ ਰਹਿੰਦਾ ਬਕਾਇਆ ਕਿਸ਼ਤਾਂ ਦੇਣ ਤੋਂ ਭੱਜ ਰਹੀ ਹੈ ,ਸਾਰੇ ਮਸਲੇ ਹਲ ਕੀਤੇ ਜਾਣ। | ਮਾਣਯੋਗ ਹਾਈਕੋਰਟ ਵੱਲੋਂ ਓ ਡੀ ਐਲ ਅਧਿਆਪਕਾਂ ਦੇ ਹੱਕ ਵਿਚ ਦਿੱਤੇ ਫੈਸਲੇ ਨੂੰ ਜਰਨਲਾਈਜ਼ ਨਹੀਂ ਕਰ ਰਹੀ, ਪਿਛਲੇ ਸਾਲ 6 ਅਗਸਤ ਨੂੰ ਸਿੱਖਿਆ ਮੰਤਰੀ ਵਲੋਂ ਯੂਨੀਅਨ ਦੀ ਮੀਟਿੰਗ ਵਿੱਚ ਮੰਨੀ ਹੋਈ ਮੰਗ ਐਸਐਸਏ/ ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ 15 ਅਚਨਚੇਤ ਛੁੱਟੀਆ ਦੇਣ ਵਾਲਾ ਪੱਤਰ ਅਜੇ ਤੱਕ ਜਾਰੀ ਨਹੀਂ ਕੀਤਾ , ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਭੱਜ ਰਹੀ ਹੈ¢ 3704 ਨਾਲ ਸਬੰਧਤ ਅਧਿਆਪਕਾਂ ਨੂੰ ਟਰਮੀਨੇਸ਼ਨ ਲੈਟਰ ਭੇਜ ਕੇ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ | ਸਰਕਾਰ ਮਾਸਟਰ ਕੇਡਰ ਯੂਨੀਅਨ ਪੰਜਾਬ ਦੀਆਂ ਮੰਗਾਂ ਨੂੰ ਹੱਲ ਨੂੰ ਜਲਦ ਹੱਲ ਕਰੇ। ਜਿਲਾ ਸਿੱਖਿਆ ਕੋਆਰਡੀਨੇਟਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਸੰਜੀਦਗੀ ਨਾਲ ਪਹਿਲ ਦੇ ਅਧਾਰ ਤੇ ਯੂਨੀਅਨ ਦੀਆਂ ਜਾਇਜ਼ ਮੰਗਾਂ ਮਾਣਯੋਗ ਸਿੱਖਿਆ ਮੰਤਰੀ ਜੀ ਤੱਕ ਜਲਦ ਪਹੁੰਚਾਉਣਗੇ ਤੇ ਸਾਰੀਆ ਮੰਗਾ ਦਾ ਜਲਦ ਹੱਲ ਹੋਵੇਗਾ। ਯੂਨੀਅਨ ਆਗੂਆਂ ਵੱਲੋਂ ਸ਼੍ਰੀ ਸੁਰਿੰਦਰ ਕੰਬੋਜ਼ ਜੀ ਨੂੰ ਮੰਗਾ ਦਾ ਮੰਗ ਪੱਤਰ ਸੌਂਪਿਆ ਗਿਆ। ਉਹਨਾਂ ਕਿਹਾ ਉਹ ਜਲਦ ਹੀ ਸਿੱਖਿਆ ਮੰਤਰੀ ਜੀ ਨਾਲ ਗੱਲਬਾਤ ਕਰਕੇ ਮਾਸਟਰ ਕੇਡਰ ਯੂਨੀਅਨ ਦੀ ਮੀਟਿੰਗ ਮਾਣਯੋਗ ਸਿੱਖਿਆ ਮੰਤਰੀ ਜੀ ਨਾਲ ਕਰਵਾਉਣਗੇ ਤਾਂ ਜੋ ਛੇਤੀ ਹੀ ਮਾਸਟਰ ਕੇਡਰ ਤੋਂ ਲੈਕਚਰਾਰ ਤਰੱਕੀਆਂ ਪ੍ਮੋਸ਼ਨਾ ਕਰਵਾਈਆ ਜਾ ਸਕਣ ਤੇ ਨਵੀ ਪੈਨਸ਼ਨ ਪ੍ਰਣਾਲੀ ਖਤਮ ਕਰਕੇ ਪੁਰਾਣੀ ਪੈਨਸ਼ਨ ਲਾਗੂ ਕਰਵਾਈ ਜਾ ਸਕੇ।

Scroll to Top