ਪੇਂਅ ਕਮਿਸ਼ਨ ਤਰੁਟੀਆਂ, ਪੁਰਾਣੀ ਪੈਨਸ਼ਨ, ਪੇਡੂ,ਬਾਰਡਰ ਭੱਤਾ, ਹੈਂਡੀਕੈਂਪਡ ਭੱਤਾ, ਡੀ.ਏ ਤੇ ਹੋਰ ਵਿੱਤੀ ਮੰਗਾਂ ਲਾਗੂ ਕਰਵਾਉਣ ਲਈ ਈਟੀਯੂ (ਰਜਿ) ਵੱਲੋਂ ਸੰਘਰਸ਼ ਜਾਰੀ ਰਹੇਗਾ – ਲਾਹੌਰੀਆ

ਪੇਂਅ ਕਮਿਸ਼ਨ ਤਰੁਟੀਆਂ, ਪੁਰਾਣੀ ਪੈਨਸ਼ਨ, ਪੇਡੂ,ਬਾਰਡਰ ਭੱਤਾ, ਹੈਂਡੀਕੈਂਪਡ ਭੱਤਾ, ਡੀ.ਏ ਤੇ ਹੋਰ ਵਿੱਤੀ ਮੰਗਾਂ ਲਾਗੂ ਕਰਵਾਉਣ ਲਈ ਈਟੀਯੂ (ਰਜਿ) ਵੱਲੋਂ ਸੰਘਰਸ਼ ਜਾਰੀ ਰਹੇਗਾ – ਲਾਹੌਰੀਆ ਐਲੀਮੈਂਟਰੀ ਟੀਚਰਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾਈ ਪ੍ਰੈੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆਂ ਕਿ ਨਵੀਆਂ ਪੇਂਅ ਕਮਿਸ਼ਨ ਤਰੁਟੀਆ ਦੂਰ ਕਰਾਉੱਣ/ ਪੁਰਾਣੀ ਪੈਨਸ਼ਨ ਪੂਰੀ ਤਰਾਂ ਲਾਗੂ ਕਰਾਉਣ ,ਪੇਡੂ ,ਬਾਰਡਰ ਭੱਤਾ,ਹੈਂਡੀਕੈਪਡ ਭੱਤੇ ਲਾਗੂ ਕਰਾਉਣ ,ਡੀ ਏ ,ਕੈਦਰੀ ਪੈਟਰਿਨ ਸਕੇਲ ਦੀ ਜਗ੍ਹਾ ਰੈਗੂਲਰ ਸਕੇਲ ਤੇ ਹੋਰ ਵਿੱਤੀ ਮੰਗਾਂ ਲਈ ਯੂਨੀਅਨ ਵੱਲੋ ਸੰਘਰਸ਼ ਜਾਰੀ ਰਹੇਗਾ। ਲਾਹੌਰੀਆ ਨੇ ਦੱਸਿਆ ਕਿ ਮਾਸਟਰ ਕਾਡਰ ਪਰਮੋਸ਼ਨਾ / ਐੱਚਟੀ / ਸੀਐੱਚਟੀ ਹਰੇਕ ਤਰ੍ਹਾਂ ਦੀਆਂ ਪਰਮੋਸ਼ਨਾਂ ਕਰਾਉਣ ਤੇ ਹੋਰ ਵਿਭਾਗੀ ਮੰਗਾਂ ਲਈ ਸਿੱਖਿਆ ਮੰਤਰੀ ਪੰਜਾਬ ਤੇ ਡੀ,ਪੀ.ਆਈ (ਐਲੀ) ਨਾਲ ਜਲਦ ਮੀਟਿੰਗ ਕਰਨ ਦਾ ਫੈਸਲਾ ਲਿਆ ਹੈ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ , ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਅੰਮ੍ਰਿਤਪਾਲ ਸਿੰਘ ਸੇਖੋਂ,ਹਰਜਿੰਦਰ ਸਿੰਘ ਚੋਹਾਨ, ਦਲਜੀਤ ਸਿੰਘ ਲਹੌਰੀਆ,ਪਵਨ ਕੁਮਾਰ ਜਲੰਧਰ ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋਂ ਸਤਬੀਰ ਸਿੰਘ ਬੋਪਾਰਾਏ ਤੇ ਹੋਰ ਆਗੂ ਹਾਜਰ ਸਨ ।

Scroll to Top