
ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਦਾ ਸੇਵਾ ਮੁਕਤ ਹੋਣ ਸਮੇਂ ਕੀਤਾ ਸਨਮਾਨਿਤ ਨੂਰਮਹਿਲ:16ਅਪ੍ਰੈਲ( ) ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੇ ਕਨਵੀਨਰ, ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਜੁਆਇੰਟ ਸਕੱਤਰ ਅਤੇ ਪ ਸ ਸ ਫ ਦੇ ਸੂਬਾ ਜੁਆਇੰਟ ਪ੍ਰਚਾਰ ਸਕੱਤਰ ਕੁਲਦੀਪ ਵਾਲੀਆ ਬਿਲਗਾ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਰਾਵਾਂ ਖੇਲਾ ਬਲਾਕ ਨੂਰਮਹਿਲ, ਜ਼ਿਲ੍ਹਾ ਜਲੰਧਰ ਜੀ ਦਾ ਸਨਮਾਨ ਸਮਾਰੋਹ ਬੀਤੇ ਦਿਨੀ ਜੌਹਲ ਪੈਲੇਸ ਨੂਰਮਹਿਲ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਮੁੱਖ ਵਿਸ਼ੇਸ਼ਤਾ ਇਹ ਰਹੀ ਕਿ ਸਨਮਾਨ ਸਮਾਰੋਹ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਸਾਹਿਬ ਡਾ.ਬੀ.ਆਰ.ਅੰਬੇਦਕਰ ਜੀ ਨੂੰ ਉਹਨਾਂ ਦੇ 133ਵੇਂ ਜਨਮ ਦਿਵਸ ਮੌਕੇ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਨਮਾਨ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਕਰਨੈਲ ਸਿੰਘ ਸੰਧੂ, ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਜਲੰਧਰ ਦੇ ਕੋ ਕਨਵੀਨਰ ਦਿਲਬਾਗ ਸਿੰਘ, ਗਣੇਸ਼ ਭਗਤ, ਬਲਜੀਤ ਸਿੰਘ ਕਾਰਜ ਸਾਧਕ ਅਫਸਰ ਬਿਲਗਾ,ਚਮਨ ਲਾਲ ਬੀ ਪੀ ਈ ਓ ਨੂਰਮਹਿਲ ਅਤੇ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਸ਼ਾਮਲ ਸਨ । ਸਨਮਾਨ ਸਮਾਰੋਹ ਦੀ ਸਮੁੱਚੀ ਕਾਰਵਾਈ ਨੂੰ ਪ ਸ ਸ ਫ ਬਲਾਕ ਨੂਰਮਹਿਲ ਦੇ ਪ੍ਰਧਾਨ ਮਨੋਜ ਕੁਮਾਰ ਸਰੋਏ ਨੇ ਬਾਖੂਬੀ ਨਿਭਾਇਆ। ਸਮਾਗਮ ਵਿੱਚ ਸ਼ਾਮਲ ਰਿਸ਼ਤੇਦਾਰਾਂ, ਪਤਵੰਤੇ ਸੱਜਣਾਂ, ਅਧਿਆਪਕਾਂ ਅਤੇ ਜਥੇਬੰਦੀਆਂ ਦੇ ਸ਼ਾਮਲ ਸਾਥੀਆਂ ਨੂੰ ਜੀ ਆਇਆਂ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਨੂਰਮਹਿਲ ਦੇ ਪ੍ਰਧਾਨ ਸੰਦੀਪ ਰਾਜੋਵਾਲ ਨੇ ਕਿਹਾ। ਕੁਲਦੀਪ ਵਾਲੀਆ ਜੀ ਦੀ ਜ਼ਿੰਦਗੀ ਨਾਲ ਸਬੰਧਤ ਜ਼ਿਕਰ ਯੋਗ ਪ੍ਰਾਪਤੀਆਂ ਦੇ ਵੇਰਵਿਆਂ ਵਾਲ਼ਾ ਸਨਮਾਨ ਪੱਤਰ ਪ ਸ ਸ ਫ ਜ਼ਿਲ੍ਹਾ ਜਲੰਧਰ ਦੇ ਵਿੱਤ ਸਕੱਤਰ ਅਕਲ ਚੰਦ ਸਿੰਘ ਨੇ ਪੜ੍ਹਿਆ।।ਸਮਾਗਮ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਕਰਨੈਲ ਸਿੰਘ ਸੰਧੂ,ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ,ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਸਾਬਕਾ ਸੂਬਾ ਜਨਰਲ ਸਕੱਤਰ ਅਵਤਾਰ ਕੌਰ ਬਾਸੀ,ਜਮਹੂਰੀ ਕਿਸਾਨ ਸਭਾ ਜਲੰਧਰ ਦੇ ਜਨਰਲ ਸਕੱਤਰ ਸੰਤੋਖ ਸਿੰਘ ਬਿਲਗਾ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ,ਸੀ ਪੀ ਐੱਮ ਆਗੂ ਪਰਸ਼ੋਤਮ ਲਾਲ ਬਿਲਗਾ,ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਫਿਲੌਰ ਦੇ ਸਕੱਤਰ ਡਾ.ਸਰਬਜੀਤ ਸਿੰਘ ਗਿੱਲ,ਸੂਬਾ ਆਗੂ ਗਣੇਸ਼ ਭਗਤ,ਪ ਸ ਸ ਫ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ, ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ,ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕੋ ਕਨਵੀਨਰ ਦਿਲਬਾਗ ਸਿੰਘ ਅਤੇ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਕਿਹਾ ਕਿ ਕੁਲਦੀਪ ਵਾਲੀਆ ਬਿਲਗਾ ਨੇ ਜਿੱਥੇ ਆਪਣੀ ਸਰਕਾਰੀ ਡਿਊਟੀ ਦੇ ਫ਼ਰਜ਼ਾਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ, ਉੱਥੇ ਨਾਲ-ਨਾਲ ਮੁਲਾਜ਼ਮ ਜਥੇਬੰਦੀਆਂ ਦੇ ਸੰਘਰਸ਼ਾਂ ਵਿੱਚ ਵੀ ਬਾਖੂਬੀ ਆਗੂ ਭੂਮਿਕਾ ਨਿਭਾਈ। ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਨੂੰ ਬਣਾਉਣ ਅਤੇ ਉਸ ਵਲੋਂ ਚਲਾਏ ਹਰ ਸੰਘਰਸ਼ ਨੂੰ ਕਾਮਯਾਬ ਕਰਨ ਲਈ ਅਹਿਮ ਭੂਮਿਕਾ ਵੀ ਨਿਭਾਈ। ਸਮੂਹ ਬੁਲਾਰਿਆਂ ਨੇ ਉਹਨਾਂ ਨੂੰ ਸੇਵਾ ਮੁਕਤੀ ਤੋਂ ਸ਼ੁਰੂ ਹੋ ਰਹੇ ਜ਼ਿੰਦਗੀ ਦੇ ਅਗਲੇ ਸਫ਼ਰ ਨੂੰ ਵੀ ਜਮਾਤੀ ਜਥੇਬੰਦੀਆਂ ਦੇ ਘੋਲਾਂ ਵਿੱਚ ਸਰਗਰਮ ਰੋਲ ਨਿਭਾਉਣ ਲਈ ਪ੍ਰੇਰਿਤ ਵੀ ਕੀਤਾ।ਇਸ ਸਮੇਂ ਇਨਕਲਾਬੀ ਕਵੀ ਸੀਤਲ ਰਾਮ ਬੰਗਾ ਨੇ ਕਵਿਤਾ ਵੀ ਬੋਲੀ।ਸਮਾਗਮ ਦੇ ਅਖੀਰ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸਨਮਾਨ ਚਿੰਨ੍ਹ ਅਤੇ ਹੋਰ ਤੋਹਫ਼ੇ ਦੇ ਸਨਮਾਨਿਤ ਵੀ ਕੀਤਾ ਗਿਆ। ਆਖਿਰ ਵਿੱਚ ਸਾਥੀ ਕੁਲਦੀਪ ਵਾਲੀਆ ਬਿਲਗਾ ਨੇ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਏ ਸਮੂਹ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਅਤੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਵੱਖ-ਵੱਖ ਸੰਸਥਾਵਾਂ ਨੂੰ ਆਪਣੀ ਸਮਰੱਥਾ ਅਨੁਸਾਰ ਆਰਥਿਕ ਤੌਰ ‘ਤੇ ਸਹਾਇਤਾ ਵੀ ਦਿੱਤੀ । ਆਏ ਸਮੁੱਚੇ ਮਹਿਮਾਨਾਂ ਲਈ ਚਾਹ ਪਾਣੀ ਅਤੇ ਖਾਣੇ ਦਾ ਪ੍ਰਬੰਧ ਵੀ ਵਧੀਆ ਢੰਗ ਨਾਲ ਕੀਤਾ ਗਿਆ ਸੀ। ਇਸ ਸਮੇਂ ਜ਼ਿੰਦਗੀ ਦੀ ਜੀਵਨ ਸਾਥਣ ਸ਼੍ਰੀ ਮਤੀ ਰੀਟਾ ਰਾਣੀ, ਹੁਸਨ ਲਾਲ ਚਾਨੀਆਂ ,ਚਮਨ ਲਾਲ ਚਾਨੀਆਂ ,ਸੋਢੀ ਰਾਮ ਸਹੋਤਾ ਲੰਬੜਦਾਰ , ਅਸ਼ੋਕ ਕੁਮਾਰ ਬੂਟਾ ਮੰਡੀ, ਪਰਮਜੀਤ ਸਿੰਘ,ਕਾਂਗਣਾ , ਪ੍ਰਥਮ ਗਿੱਲ ਨਾਗਰਾ, ਦੀਪਕ ਢੇਰੀਆਂ, ਅਨਮੋਲ ਭਗਤ ਜਲੰਧਰ ਹੋਰ ਰਿਸ਼ਤੇਦਾਰਾਂ, ਨਜ਼ਦੀਕੀ ਸੱਜਣਾਂ ਮਿੱਤਰਾਂ ਤੋਂ ਇਲਾਵਾ ਬਲਜੀਤ ਸਿੰਘ ਕੁਲਾਰ, ਕੁਲਦੀਪ ਸਿੰਘ ਕੌੜਾ,ਕੁਲਵੰਤ ਰਾਮ ਰੁੜਕਾ, ਬਲਵੀਰ ਸਿੰਘ ਗੁਰਾਇਆ,ਰਤਨ ਸਿੰਘ, ਜਸਵੀਰ ਸਿੰਘ ਸੁੰਨੜ, ਮਨਜਿੰਦਰ ਸਿੰਘ ਗਦਰਾ , ਸੁਖਵਿੰਦਰ ਰਾਮ, ਧਰਮਿੰਦਰਜੀਤ,ਬਲਵਿੰਦਰ ਕੁਮਾਰ ਪੈਨਸ਼ਨਰ ਆਗੂ,ਗੁਰਸੇਵ ਸਿੰਘ ਬਾਸੀ, ਪਿਆਰਾ ਸਿੰਘ ਨਕੋਦਰ, ਜਸਵੰਤ ਸਿੰਘ ਰੌਲੀ,ਸੁਮਨ ਸ਼ਾਮ ਪੁਰੀ, ਮੰਗਤ ਰਾਮ ਸਮਰਾ,ਰਾਜ ਕੁਮਾਰ, ਜਗਦੀਸ਼ ਲਾਲ, ਪ੍ਰਿੰਸੀਪਲ ਪਿਆਰੇ ਲਾਲ, ਪ੍ਰਿੰਸੀਪਲ ਗੁਰਿੰਦਰ ਸਿੰਘ,ਡਾ.ਰਜਿੰਦਰ ਸ਼ਰਮਾ, ਅਸ਼ੋਕ ਕੁਮਾਰ, ਸੂਰਜ ਕੁਮਾਰ,ਮੱਖਣ ਸੰਗਰਾਮੀ,ਲੇਖ ਰਾਜ ਪੰਜਾਬੀ, ਬਖ਼ਸ਼ੀ ਰਾਮ, ਅਨਿਲ ਕੁਮਾਰ ਆਦਿ ਸਾਥੀ ਹਾਜ਼ਰ ਹੋਏ।