ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਕੱਲ੍ਹ ਸ਼ੁਰੂ ਹੋ ਰਹੇ ਅਜਲਾਸ ਦੀਆਂ ਤਿਆਰੀਆਂ ਨੂੰ ਦਿੱਤੀਆਂ ਅੰਤਿਮ ਛੋਹਾਂ**

**ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਕੱਲ੍ਹ ਸ਼ੁਰੂ ਹੋ ਰਹੇ ਅਜਲਾਸ ਦੀਆਂ ਤਿਆਰੀਆਂ ਨੂੰ ਦਿੱਤੀਆਂ ਅੰਤਿਮ ਛੋਹਾਂ**ਜਲੰਧਰ 15 ਨਵੰਬਰ ( )ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੇ ਕੱਲ੍ਹ ਨੂੰ ਸ਼ੁਰੂ ਹੋ ਰਹੇ ਸੂਬਾ ਅਜਲਾਸ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੰਦੇ ਹੋਏ ਜਾਣਕਾਰੀ ਦਿੰਦਿਆ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਅਤੇ ਸਵਾਗਤੀ ਕਮੇਟੀ ਦੇ ਚੇਅਰਮੈਨ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਇਸ ਡੇਲੀਗੇਟ ਅਜਲਾਸ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਗਈਆਂ ਹਨ। ਇਸ ਡੈਲੀਗੇਟ ਅਜਲਾਸ ਵਿੱਚ ਪੰਜਾਬ ਭਰ ਵਿੱਚੋਂ 250 ਚੁਣੇ ਹੋਏ ਡੈਲੀਗੇਟ ਭਾਗ ਲੈਣਗੇ। ਕੱਲ੍ਹ ਸਵੇਰੇ ਠੀਕ 10:00 ਵਜੇ ਜਥੇਬੰਦੀ ਦਾ ਝੰਡਾ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਵਲੋਂ ਲਹਿਰਾ ਕੇ ਦੋ ਦਿਨਾਂ ਸੂਬਾ ਅਜਲਾਸ ਦੀ ਬਕਾਇਦਾ ਕਾਰਵਾਈ ਸ਼ੁਰੂ ਕੀਤੀ ਜਾਵੇਗੀ‌। ਅਜਲਾਸ ਵਿੱਚ ਸ਼ਾਮਲ ਹੋਣ ਵਾਲੇ ਡੈਲੀ ਗੇਟਾਂ ਨੂੰ ਦਿੱਤਾ ਜਾਣ ਵਾਲਾ ਮਟੀਰੀਅਲ ਬੈਗਾਂ ਵਿੱਚ ਪਾ ਕੇ ਬੈਗ ਤਿਆਰ ਕਰ ਲਏ ਗਏ ਹਨ। ਵੱਖ ਵੱਖ ਪ੍ਰਬੰਧਾਂ ਨੂੰ ਸੰਭਾਲਣ ਲਈ ਬਣਾਈਆਂ ਕਮੇਟੀਆਂ ਦੇ ਆਗੂਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਪੂਰੀਆਂ ਤਿਆਰੀਆਂ ਕੱਸ ਲਈਆਂ ਹਨ‌।ਸੂਬਾ ਜਨਰਲ ਸਕੱਤਰ ਅਨਿਲ ਕੁਮਾਰ ਗਰਗ ਵਲੋਂ ਪਿਛਲੇ ਤਿੰਨ ਸਾਲਾਂ ਦੀ ਜਥੇਬੰਦੀ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕਰਨ ਦੇ ਨਾਲ ਹੀ ਕਾਰਵਾਈ ਤੇ ਡੈਲੀ ਗੇਟਾਂ ਵਲੋਂ ਬਕਾਇਦਾ ਬਹਿਸ ਸ਼ੁਰੂ ਹੋ ਜਾਵੇਗੀ।ਇਸ ਇਜਲਾਸ ਨੂੰ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਤੋਂ ਇਲਾਵਾ , ਪ ਸ ਸ ਫ, ਭਰਾਤਰੀ ਜਥੇਬੰਦੀਆਂ ਦੇ ਸੂਬਾਈ ਆਗੂ ਅਤੇ ਜਮਹੂਰੀ ਲਹਿਰ ਦੇ ਆਗੂ ਵੀ ਭਰਾਤਰੀ ਤੌਰ ਤੇ ਭਰਾਤਰੀ ਸੰਦੇਸ਼ ਦੇਣਗੇ। ਇਜਲਾਸ ਤੇ ਅਖੀਰ ਵਿੱਚ ਅਗਲੇ ਤਿੰਨ ਸਾਲਾਂ ਲਈ ਨਵੀਂ ਸੂਬਾ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਪੁਸ਼ਪਿੰਦਰ ਕੁਮਾਰ ਵਿਰਦੀ, ਅਮਰੀਕ ਸਿੰਘ ਸੇਖੋ, ਤਰਸੇਮ ਮਾਧੋਪੁਰੀ, ਹਰੀ ਰਾਮ, ਕਰਮਜੀਤ ਸਿੰਘ ਸੋਨੂ, ਕੁਲਦੀਪ ਵਾਲੀਆ, ਕੁਲਦੀਪ ਸਿੰਘ ਕੌੜਾ,ਪੂਰਨ ਸਿੰਘ ਬਿਲਗਾ, ਅਕਲ ਚੰਦ ਸਿੰਘ, ਰਾਜਿੰਦਰ ਕੁਮਾਰ ਮਹਿਤਪੁਰ, ਰਤਨ ਸਿੰਘ, ਬਲਵੀਰ ਸਿੰਘ ਓਮ ਪ੍ਰਕਾਸ਼ ਨਰੇਸ਼ ਨਾਹਰ, ਮਨਜਿੰਦਰ ਸਿੰਘ ਤਲਵਣ, ਸੁਖਦਿਆਲ ਸ਼ਾਹਕੋਟ, ਅੰਗਰੇਜ਼ ਸਿੰਘ ਫਿਲੋਰ, ਗੋਪਾਲ ਸਿੰਘ ਰਾਵਤ, ਮਨਹੋਰ ਲਾਲ ਜਗੀਰ ਸਿੰਘ ਸਹੋਤਾ ਆਦਿ ਹਾਜ਼ਰ ਸਨ।

Scroll to Top