ਪੀ ਐੱਮ ਪੋਸ਼ਣ ਤਹਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀਆਂ ਮਿਡ ਡੇ ਮੀਲ ਵਰਕਰਾਂ (ਕੁੱਕਾਂ) ਦੀ ਸਿਖ਼ਲਾਈ ਵਰਕਸ਼ਾਪ ਦੀ ਸ਼ੁਰੂਆਤ

ਪੀ ਐੱਮ ਪੋਸ਼ਣ ਤਹਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀਆਂ ਮਿਡ ਡੇ ਮੀਲ ਵਰਕਰਾਂ (ਕੁੱਕਾਂ) ਦੀ ਸਿਖ਼ਲਾਈ ਵਰਕਸ਼ਾਪ ਦੀ ਸ਼ੁਰੂਆਤ ਸੱਤ ਸਿਖ਼ਲਾਈ ਕੇਂਦਰਾਂ ਵਿੱਚ ਪੌਸ਼ਟਿਕ ਭੋਜਨ ਤਿਆਰ ਕਰਨ ਅਤੇ ਸਾਫ਼-ਸਫ਼ਾਈ ਬਾਰੇ ਦਿੱਤੀ ਜਾ ਰਹੀ ਹੈ ਸਿਖ਼ਲਾਈ ਮੁਹਾਲੀ: ਮਿਤੀ 28 ਅਗੱਸਤ ()ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਜ਼ਿਲ੍ਹਾ ਮੋਹਾਲੀ ਦੇ ਸਮੂਹ ਸਰਕਾਰੀ ਸਕੂਲਾਂ ਦੀਆਂ ਮਿਡ ਡੇਅ ਮੀਲ ਵਰਕਰਾਂ (ਕੁੱਕਾਂ) ਦੀ ਸਿਖ਼ਲਾਈ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਇੰਚਾਰਜ ਪੀ ਐੱਮ ਪੋਸ਼ਣ (ਮਿਡ ਡੇਅ ਮੀਲ) ਰਸ਼ਪਿੰਦਰ ਕੌਰ ਨੇ ਦੱਸਿਆ ਕਿ ਪੀ ਐੱਮ ਪੋਸ਼ਣ ਤਹਿਤ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾ ਰਹੇ ਦੁਪਹਿਰ ਦੇ ਖਾਣੇ ਨੂੰ ਤਿਆਰ ਕਰਨ ਵਾਲ਼ੀਆਂ ਮਿਡ ਡੇਅ ਮੀਲ ਵਰਕਰਾਂ (ਕੁੱਕਾਂ) ਨੂੰ ਸਿਖ਼ਲਾਈ ਦੇਣ ਦਾ ਸ਼ਡਿਊਲ ਜਾਰੀ ਹੋਇਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੀਆਂ ਕੁੱਕਾਂ ਨੂੰ ਸਿਖ਼ਲਾਈ ਦੇਣ ਦੇ ਪਹਿਲੇ ਦਿਨ ਦੀ ਸ਼ੁਰੂਆਤ ਕੀਤੀ ਗਈ। ਬਲਾਕ ਮਿਡ ਡੇ ਮੀਲ ਇੰਚਾਰਜ ਗੁਰਵਿੰਦਰ ਕੌਰ,ਲਖਵਿੰਦਰ ਸਿੰਘ ਅਤੇ ਹਰਪ੍ਰੀਤ ਕੌਰ ਜੋ ਕਿ ਆਪੋ ਆਪਣੇ ਬਲਾਕਾਂ ਦੀ ਅਗਵਾਈ ਕਰ ਰਹੇ ਹਨ ਜਿਨ੍ਹਾਂ ਵਿੱਚ ਜ਼ਿਲ੍ਹਾ ਮੋਹਾਲੀ ਦੇ ਅੱਠ ਸਿੱਖਿਆ ਬਲਾਕਾਂ ਦੇ ਸਕੂਲਾਂ ਦੀਆਂ ਕੁੱਕਾਂ ਨੂੰ ਜ਼ਿਲ੍ਹੇ ਦੇ ਸੱਤ ਕੇਂਦਰਾਂ ਸਪਸ ਚਨਾਲੋਂ (ਕੁਰਾਲੀ),ਸਪਸ ਮਾਜਰਾ (ਮਾਜਰੀ), ਸਕੂਲ ਆਫ਼ ਐਮੀਨੈਂਸ ਫੇਜ਼ ਤਿੰਨ ਬੀ-ਇੱਕ ਮੁਹਾਲੀ (ਖਰੜ-3),ਸਪਸ ਬਨੂੜ (ਬਨੂੜ), ਸਕੂਲ ਆਫ਼ ਐਮੀਨੈਂਸ ਖਰੜ(ਖਰੜ-2),ਸਪਸ ਮੁੰਡੀ ਖਰੜ(ਖਰੜ-1) ਅਤੇ ਬੀਪੀਈਓ ਦਫ਼ਤਰ ਡੇਰਾਬਸੀ(ਡੇਰਾਬਸੀ 1ਅਤੇ 2) ਵਿਖੇ ਜਾਰੀ ਹੈ। ਇਸ ਸਿਖ਼ਲਾਈ ਕੈਂਪ ਵਿੱਚ ਕੁੱਕਾਂ ਨੂੰ ਤਿਆਰ ਕੀਤੇ ਜਾਂਦੇ ਭੋਜਨ, ਪਰੋਸਣ,ਅਨਾਜ ਦੀ ਸਾਂਭ-ਸੰਭਾਲ਼,ਸਾਫ਼-ਸਫ਼ਾਈ ਅਤੇ ਰਸੋਈ ਦੇ ਰੱਖ-ਰਖਾਵ,ਬਚਾਅ ਕਾਰਜ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਸਿਖ਼ਲਾਈ ਜਿੱਥੇ ਬੱਚਿਆਂ ਦੇ ਪੌਸ਼ਟਿਕ ਖਾਣੇ ਵਿੱਚ ਲਾਹੇਵੰਦ ਸਾਬਤ ਹੋਵੇਗੀ ਉੱਥੇ ਹੀ ਇਹਨਾਂ ਦੀ ਕਾਰਜਕੁਸ਼ਲਤਾ ਵਿੱਚ ਵੀ ਵਾਧਾ ਹੋਵੇਗਾ। ਸਿਖ਼ਲਾਈ ਦੇਣ ਵਾਲੇ ਰਿਸੋਰਸ ਪਰਸਨਸ ਸੁਖਬੀਰ ਕੌਰ,ਜਸਪ੍ਰੀਤ ਕੌਰ,ਹਰਜੀਤ ਕੌਰ,ਮੀਨੂੰ,ਰਚਨਾ ਵਿਰਕ,ਮੋਨਿਕਾ,ਪੂਨਮ ਅਤੇ ਰਿਤਿਕਾ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਵੱਖ-ਵੱਖ ਸਿਖ਼ਲਾਈ ਕੈਂਪ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ.ਗਿੰਨੀ ਦੁੱਗਲ,ਡਿਪਟੀ ਡੀਈਓ ਸੈਕੰਡਰੀ ਅੰਗਰੇਜ਼ ਸਿੰਘ,ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਤੋਂ ਇਲਾਵਾ ਬਲਾਕ ਸਿੱਖਿਆ ਅਫ਼ਸਰ ਕਮਲਜੀਤ ਸਿੰਘ,ਗੁਰਮੀਤ ਕੌਰ,ਸਤਿੰਦਰ ਸਿੰਘ,ਜਸਵੀਰ ਕੌਰ ਅਤੇ ਜਤਿਨ ਮਿਗਲਾਨੀ ਸਮੇਤ ਹੋਰਨਾਂ ਅਧਿਕਾਰੀਆਂ ਨੇ ਦੌਰਾ ਕੀਤਾ।

Scroll to Top