ਪੀ ਐਮ ਸ੍ਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਨ ਵਾਲਾ ਦੇ 19 ਵਿਦਿਆਰਥੀਆਂ ਨੇ ਐਨ ਐਮ ਐਮ ਐਸ ਪ੍ਰੀਖਿਆ ਪਾਸ ਕਰ ਕੇ ਰਚਿਆ ਇਤਿਹਾਸ

ਪੀ ਐਮ ਸ੍ਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਨ ਵਾਲਾ ਦੇ 19 ਵਿਦਿਆਰਥੀਆਂ ਨੇ ਐਨ ਐਮ ਐਮ ਐਸ ਪ੍ਰੀਖਿਆ ਪਾਸ ਕਰ ਕੇ ਰਚਿਆ ਇਤਿਹਾਸ

ਐਨ ਐਮ ਐਮ ਐਸ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਵਿਚ ਇਸ ਸਾਲ ਫਿਰ ਪੀਐਮ ਸ੍ਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਨਵਾਲਾ ਨੇ ਮਾਰੀ ਬਾਜੀ – ਪ੍ਰਿੰਸੀਪਲ ਮਨਦੀਪ ਸਿੰਘ ਥਿੰਦ

ਐਲਾਨੇ ਗਏ ਐਨ ਐਮ ਐਮ ਐਸ ਦੇ ਨਤੀਜੇ ਵਿੱਚ ਚੱਕ ਮੋਚਨ ਵਾਲਾ ਸੀਨੀਅਰ ਸੈਕੰਡਰੀ ਸਕੂਲ ਨੇ ਇੱਕ ਵਾਰ ਫਿਰ ਬਾਜ਼ੀ ਮਾਰ ਲਈ ਹੈ ਜ਼ਿਕਰਯੋਗ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਸਰਕਾਰੀ ਸਕੈਂਡਰੀ ਸਕੂਲ ਚੱਕ ਮੋਚਨ ਵਾਲਾ ਦੇ ਵਿਦਿਆਰਥੀ ਸਕਾਲਰਸ਼ਿਪ ਪ੍ਰੀਖਿਆ ਵਿੱਚ ਅਵਲ ਆ ਰਹੇ ਹਨ ਇਸ ਵਾਰ ਵੀ ਇਹ ਪ੍ਰੀਖਿਆ ਜ਼ਿਲੇ ਵਿੱਚ ਸਭ ਤੋਂ ਵੱਧ ਇਸ ਸਕੂਲ ਦੇ 19 ਵਿਦਿਆਰਥੀਆਂ ਜਿਨਾਂ ਵਿੱਚ ਸੁਨੇਹਾ,ਸੋਨਮ,ਅਰਮਾਨ ਕੰਬੋਜ,ਅਵਿਜੋਤ ਰਾਣੀ,ਨੂਰਜੋਤ,ਸੁਜਾਤਾ, ਜਸਪ੍ਰੀਤ ਸਿੰਘ , ਕੀਰਤ ਕੰਬੋਜ, ਸਵਨੀਤ ਸਿੰਘ,ਸੁਨੀਤਾ ਰਾਣੀ,ਚਰਨਜੀਤ ਸਿੰਘ,ਕੋਮਲ,ਮੋਨਿਕਾ,ਅਨਲੋਮ ਵੰਸ਼,ਗੁਰਪ੍ਰੀਤ ਸਿੰਘ,ਮਨਪ੍ਰੀਤ ਕੌਰ,ਸਾਰਿਕਾ,ਰੁਪਾਲੀ,ਏਕਮ ਕੰਬੋਜ ਵਿਦਿਆਰਥੀਆਂ ਨੇ ਪਾਸ ਕੀਤੀ ਹੈ ਇਹ ਪ੍ਰੀਖਿਆ ਪਾਸ ਕਰਨ ਉਪਰੰਤ ਵਿਦਿਆਰਥੀਆਂ ਨੂੰ ਲਗਾਤਾਰ ਚਾਰ ਸਾਲ ਨੌਵੀਂ ਤੋਂ ਬਾਰਵੀਂ ਤੱਕ ਦੀ ਪੜ੍ਹਾਈ ਲਈ 48 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਨਦੀਪ ਸਿੰਘ ਥਿੰਦ ਨੇ ਦੱਸਿਆ ਕਿ ਇਸ ਸਾਲ 19 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਉਹਨਾਂ ਕਿਹਾ ਕਿ ਇਹ ਅਧਿਆਪਕਾਂ ਦੀ ਮਿਹਨਤ ਬੱਚਿਆਂ ਦੀ ਲਗਨ ਅਤੇ ਸਟਾਫ ਦੇ ਟੀਮ ਵਰਕ ਦਾ ਨਤੀਜਾ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਨ ਵਾਲਾ ਲਗਾਤਾਰ ਚਾਰ ਸਾਲਾਂ ਤੋਂ ਇਸ ਪ੍ਰੀਖਿਆ ਵਿੱਚ ਅਵਲ ਆ ਰਿਹਾ ਹੈ ਜਿੱਥੇ ਬੱਚਿਆਂ ਨੂੰ ਇਹ ਪ੍ਰੀਖਿਆ ਪਾਸ ਕਰਕੇ ਮਾਣ ਮਹਿਸੂਸ ਹੋ ਰਿਹਾ ਉੱਥੇ ਹੀ ਉਹ ਆਪਣੀ ਪੜ੍ਹਾਈ ਦਾ ਵਿੱਤੀ ਬੋਝ ਆਪਣੇ ਸਿਰ ਆਪ ਚੁੱਕਣ ਦੇ ਯੋਗ ਹੋ ਗਏ ਹਨ ਇਸ ਮੌਕੇ ਸਕੂਲ ਦੇ ਪ੍ਰਿੰਸਪਲ ਸ਼੍ਰੀ ਮਨਦੀਪ ਸਿੰਘ ਜੀ ਅਤੇ ਸਟਾਫ ਮੈਂਬਰ ਕ੍ਰਿਸ਼ਨ ਸਿੰਘ, ਰਾਜੇਸ਼ ਕੁੱਕੜ,ਹਰਜੀਤ ਸਿੰਘ ,ਕੁਲਵਿੰਦਰ ਕੌਰ , ਬਲਵਿੰਦਰ ਸਿੰਘ, ਰਜਿੰਦਰ ਸਿੰਘ, ਸੋਨਮ, ਮੀਨਾਕਸ਼ੀ, ਰਜਨੀ, ਰੀਟਾ , ਜਸਵਿੰਦਰ ਸਿੰਘ, ਗੌਤਮ,ਨਵਜੀਤ ਕੌਰ,ਸੰਦੀਪ ਕੁਮਾਰ,ਰਣਜੀਤ ਸਿੰਘ ,ਸਰੋਜ ,ਪ੍ਰਿਅੰਕਾ ,ਪ੍ਰਵੀਨ ਰਾਣੀ ਰਛਪਾਲ ਸਿੰਘ , ਰਵਿੰਦਰ ਸਿੰਘ ਆਦਿ ਨੇ ਬੱਚਿਆਂ ਨੂੰ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ

Scroll to Top