ਪੀ ਐਫ ਐਮ ਐਸ ਦੇ ਪੈਸੇ ਸਕੂਲਾਂ ਨੂੰ ਤੁਰੰਤ ਵਾਪਸ ਕਰਨ ਦੀ ਮੰਗ -ਅਮਨਦੀਪ ਸ਼ਰਮਾ।

ਗਰੈਜੂਏਟ ਸੈਰੇਮਨੀ ,ਸਕੂਲ ਗਰਾਂਟ ,ਐਫਐਲਐਨ ਕਿੱਟ ਅਤੇ ਵੱਖ ਵੱਖ ਗਰਾਂਟਾਂ ਦਾ ਪੈਸਾ ਲਿਆ ਗਿਆ ਸੀ ਵਾਪਸ -ਜਸ਼ਨਦੀਪ ਸਿੰਘ ਕੁਲਾਣਾ।
ਮਾਰਚ ਮਹੀਨੇ ਪੰਜਾਬ ਭਰ ਦੇ ਸਕੂਲਾਂ ਵਿੱਚੋਂ ਪੀਐਫਐਸ ਰਾਹੀਂ ਵਾਪਸ ਲਏ ਗਏ ਪੈਸਿਆਂ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕਰਦੇ ਆਂ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਉਪ ਪ੍ਰਧਾਨ ਜਸ਼ਨਦੀਪ ਸਿੰਘ ਕਲਾਣਾ ਨੇ ਕਿਹਾ ਕਿ ਸਕੂਲਾਂ ਨੇ ਵੱਖ-ਵੱਖ ਦੁਕਾਨਾਂ ਤੋਂ ਸਮਾਨ ਪਹਿਲਾਂ ਹੀ ਖਰੀਦ ਲਿਆ ਹੈ ਅਤੇ ਉਹਨਾਂ ਦਾ ਭੁਗਤਾਨ ਅਜੇ ਤੱਕ ਪੈਂਡਿੰਗ ਹੈ।
ਉਨਾਂ ਕਿਹਾ ਕਿ ਪੋਸੇ ਨਾ ਮਿਲਣ ਕਾਰਨ ਦੁਕਾਨਦਾਰ ਵੀ ਸਕੂਲ ਮੁਖੀਆਂ ਨੂੰ ਲਗਾਤਾਰ ਫੋਨ ਕਰ ਰਹੇ ਹਨ।
ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘਲਾ ਬਰੇਟਾ ਨੇ ਦੱਸਿਆ ਕਿ ਪੰਜਾਬ ਭਰ ਦੇ ਪ੍ਰਾਇਮਰੀ, ਅਪਰ ਪ੍ਰਾਇਮਰੀ ਸਕੂਲਾਂ ਦੇ ਕਰੋੜਾਂ ਰੁਪਏ ਮਾਰਚ ਮਹੀਨੇ ਖਾਤਿਆਂ ਵਿੱਚੋਂ ਵਾਪਸ ਲੈ ਲਏ ਗਏ ਸਨ ਜਿਨਾਂ ਨੂੰ ਤੁਰੰਤ ਸਕੂਲਾਂ ਨੂੰ ਵਾਪਸ ਕਰਨ ਦੀ ਮੰਗ ਕੀਤੀ।