
ਨਵੀਆਂ ਕਲਮਾਂ ਨਵੀਂ ਉਡਾਣ ਮੁਹਿੰਮ ਵਿੱਚ ਮੀਡੀਆ ਕੋਆਰਡੀਨੇਟਰ ਨਿਭਾਉਣਗੇ ਅਹਿਮ ਭੂਮਿਕਾ
ਸਿਮਲਜੀਤ ਨੂੰ ਲਗਾਇਆ ਜ਼ਿਲ੍ਹਾ ਫਾਜ਼ਿਲਕਾ ਦਾ ਮੀਡੀਆ ਕੋਆਰਡੀਨੇਟਰ
ਪੰਜਾਬ ਭਵਨ ਸਰੀ ਅਤੇ ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਦੇ ਸੰਸਥਾਪਕ ਸੁੱਖੀ ਬਾਠ ਸਰੀ ਕਨੇਡਾ ਵੱਲੋਂ ਸਿਮਲਜੀਤ ਸਿੰਘ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਅਰਜਨ ਰਾਮ ਬਲਾਕ ਫਾਜ਼ਿਲਕਾ-1 ਜਿਲ੍ਹਾ ਫਾਜ਼ਿਲਕਾ ਵਿਖੇ ਸੇਵਾ ਨਿਭਾ ਰਹੇ ਈ ਟੀ ਟੀ ਅਧਿਆਪਕ ਨੂੰ ਬਤੌਰ ਮੀਡੀਆ ਕੋਆਰਡੀਨੇਟਰ ਜਿਲ੍ਹਾ ਫਾਜ਼ਿਲਕਾ ਲਗਾਇਆ ਗਿਆ ਹੈ। ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਬਾਲ ਸਹਿਤ ਨੂੰ ਪੰਜਾਬ ਤੇ ਹਰ ਜਿਲ੍ਹੇ ਵਿੱਚ ਪਹੁੰਚਾਣ ਲਈ ਜਿੱਥੇ ਹਰ ਜਿਲ੍ਹੇ ਵਿੱਚ “ਨਵੀਆਂ ਕਲਮਾਂ ਨਵੀਂ ਉਡਾਨ “ਪ੍ਰੋਜੈਕਟ ਸ਼ੁਰੂ ਕਰਕੇ ਹਰ ਜਿਲ੍ਹੇ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ ਸੀ। ਹੁਣ ਉਸੇ ਕੜੀ ਤਹਿਤ ਹਰ ਜਿਲ੍ਹੇ ਅੰਦਰ ਮੀਡੀਆ ਕੋਆਰਡੀਨੇਟਰ ਲਗਾਏ ਗਏ ਹਨ । ਅੱਜ ਦੇ ਸਮੇਂ ਵਿੱਚ ਮੀਡੀਆ ਦੁਨੀਆਂ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ। ਬੱਚਿਆਂ ਦੀ ਸਹਿਤ ਕਲਾ ਨੂੰ ਪ੍ਰਫੁੱਲਿਤ ਕਰਨ ਅਤੇ ਮੀਡੀਆ ਰਾਹੀਂ ਜਿਲ੍ਹਾ ਫਾਜ਼ਿਲਕਾ ਦੇ ਹਰ ਇੱਕ ਵਿਦਿਆਰਥੀ ਦੀ ਕਲਾ ਨੂੰ ਮੀਡੀਆ ਸਾਹਮਣੇ ਲਿਆਉਣ ਲਈ ਸਿਮਲਜੀਤ ਸਿੰਘ ਨੂੰ ਬਤੌਰ ਮੀਡੀਆ ਕੋਆਰਡੀਨੇਟਰ ਜਿਲ੍ਹਾ ਫਾਜ਼ਿਲਕਾ ਲਗਾਇਆ ਗਿਆ । ਸਿਮਲਜੀਤ ਸਿੰਘ ਜੋ ਕਿ ਆਪ ਸਿਖਿਆ ਵਿਭਾਗ ਦੀਆਂ ਜ਼ਿਲ੍ਹਾ ਫਾਜ਼ਿਲਕਾ ਵਿਚ ਹੋਣ ਵਾਲੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿਚ ਉਜਾਗਰ ਕਰਦੇ ਰਹਿੰਦੇ ਹਨ। ਉਥੇ ਵਿਦਿਆਰਥੀਆਂ ਦੀਆਂ ਸਾਹਿਤਕ ਕਲਾਵਾਂ ਨੂੰ ਵੀ ਹਰ ਵਰਗ ਦੇ ਸਾਹਮਣੇ ਲਿਆ ਰਹੇ ਹਨ। ਇਸ ਮੌਕੇ ਸਿਮਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਜਿਲਾ ਫਾਜ਼ਿਲਕਾ ਵਿੱਚ ਸੁੱਖੀ ਬਾਠ ਜੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਹੋਰ ਵਧੀਆ ਢੰਗ ਨਾਲ ਲਾਗੂ ਕਰਨ ਲਈ ਆਪਣਾ ਪੂਰਾ ਯੋਗਦਾਨ ਪਾਇਆ ਜਾਵੇਗਾ ਅਤੇ ਇਸ ਮੌਕੇ ਉਹਨਾਂ ਕਿਹਾ ਸੁੱਖੀ ਬਾਠ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਸਿਮਲਜੀਤ ਸਿੰਘ ਨੇ ਜਿਲ੍ਹਾ ਫਾਜ਼ਿਲਕਾ ਦੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਸਾਰੇ ਅਧਿਆਪਕਾਂ ਬਾਲ ਸਹਿਤ ਪ੍ਰੋਜੈਕਟ ਨਾਲ ਜੁੜ ਕੇ ਇਸ ਦਾ ਲਾਭ ਉਠਾਉਣ ਲਈ ਬੱਚਿਆਂ ਨੂੰ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਅਤੇ “ਨਵੀਆਂ ਕਲਮਾਂ ਨਵੀਂ ਉਡਾਨ” ਪ੍ਰੋਜੈਕਟ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ।