
ਦੀਵਾਲੀ ਤੋਂ ਪਹਿਲਾਂ ਡੀ.ਏ. ਦੀ ਕਿਸ਼ਤ ਜਾਰੀ ਕਰੇ ਪੰਜਾਬ ਸਰਕਾਰ- ਈਟੀਟੀ ਅਧਿਆਪਕ ਯੂਨੀਅਨਫਾਜ਼ਿਲਕਾ , 18 ਅਕਤੂਬਰ – ਈਟੀਟੀ ਅਧਿਆਪਕ ਯੂਨੀਅਨ (ਪੰਜਾਬ)ਜਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਸੱਭਰਵਾਲ, ਜਿਲ੍ਹਾ ਸਰਪ੍ਰਸਤ ਅਮਨਦੀਪ ਬਰਾੜ, ਜਿਲ੍ਹਾ ਜਨਰਲ ਸਕੱਤਰ ਸਿਮਲਜੀਤ ਸਿੰਘ, ਸਾਹਿਬ ਰਾਜਾ ਕੋਹਲੀ ਸੂਬਾ ਕਮੇਟੀ ਮੇਂਬਰ ਨੇ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗ-ਭਗ ਤਿੰਨ ਸਾਲ ਆਪ ਸਰਕਾਰ ਨੂੰ ਹੋਂਦ ਵਿਚ ਆਇਆਂ ਨੂੰ ਹੋ ਗਏ ਹਨ ਅਤੇ ਪੰਜਾਬ ਸਰਕਾਰ ਵਲੋਂ ਡੀ.ਏ. ਦੀ ਇਕ ਹੀ ਕਿਸ਼ਤ ਦਸੰਬਰ 2023 ਵਿਚ ਜਾਰੀ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਨੇ ਆਪਣੇ ਐਮ.ਐਲ.ਏ. ਤੇ ਮੰਤਰੀਆਂ ਦੇ ਭੱਤਿਆਂ ਵਿਚ ਵਾਧਾ ਕੀਤਾ ਹੈ ਲੇਕਿਨ ਸਰਕਾਰੀ ਮੁਲਾਜ਼ਮਾਂ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਿਸ ਕਰ ਕੇ ਸਰਕਾਰੀ ਮੁਲਾਜ਼ਮਾਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਈਟੀਟੀ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਡੀ.ਏ. ਦੀਆਂ ਰਹਿੰਦੀਆਂ ਬਕਾਇਆ ਕਿਸ਼ਤਾਂ ਜਾਰੀ ਕਰੋ, ਬੰਦ ਕੀਤੇ ਹਰ ਕਿਸਮ ਦੇ ਭੱਤੇ ਜਿਵੇਂ ਪੇਂਡੂ ਭੱਡਾ ਬਾਰਡਰ ਏਰੀਆ ਭੱਤਾ ਬਹਾਲ ਕੀਤੇ ਜਾਣ, ਏ.ਸੀ.ਪੀ. ਬਹਾਲ ਕੀਤਾ ਜਾਵੇ, ਮੁਲਾਜ਼ਮਾਂ ਤੋਂ ਲਿਆ ਜਾਣ ਵਾਲਾ ਡਿਵੈਲਪਮੈਂਟ ਟੈਕਸ ਲੈਣਾ ਬੰਦ ਕੀਤਾ ਜਾਵੇ, ਈਟੀਟੀ ਕੇਡਰ ਨਾਲ ਸਬੰਧਿਤ ਅਧਿਆਪਕਾਂ ਨੂੰ 2.59 ਗੁਣਾਂਕ ਦੇਣ ਸਬੰਧੀ ਅਨਾਮਲੀ ਕਮੇਟੀ ਨੂੰ ਸਿੱਖਿਆ ਵਿਭਾਗ ਪੇ ਤਰੁੱਟੀ ਨੂੰ ਦਰੁਸਤ ਕਰਨ ਸਬੰਧੀ ਸਿਫ਼ਾਰਸ਼ ਭੇਜੇ ਅਤੇ ਈਟੀਟੀ ਅਧਿਆਪਕ ਯੂਨੀਅਨ ਨਾਲ ਇਸ ਸਬੰਧੀ ਮੀਟਿੰਗ ਕਰੇ। ਇਸ ਸਮੇਂ ਜਿਲ੍ਹਾ ਆਗੂ ਅਮਨਦੀਪ ਸਿੰਘ ਸੋਢੀ, ਸਵੀਕਾਰ ਗਾਂਧੀ, ਰਾਧਾ ਕ੍ਰਿਸ਼ਨ ਵਿਨੈ ਮੱਕੜ, ਯੋਗਿੰਦਰ ਯੋਗੀ ਸੁਨੀਲ ਵਰਮਾ ਅਰੁਣ ਕਾਠਪਾਲ,, ਰਾਧੇ ਸ਼ਾਮ, ਮਹਾਵੀਰ ਟਾਂਕ, ਸਿਕੰਦਰ ਸਿੰਘ ਰਾਕੇਸ਼ ਕੋਹਲੀ,ਆਦਿ ਹਾਜ਼ਰ ਸਨ।