
ਦਾਨੀ ਸੱਜਣਾਂ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਦਿਵਾਨ ਖੇੜਾ ਦੇ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਪੰਜ ਵੱਡੇ ਕੂਲਰ ਅਤੇ ਏ.ਸੀ. ਕੀਤੇ ਭੇਂਟ ਹੁਣ ਬੱਚੇ ਗਰਮੀ ਵਿੱਚ ਮਾਣ ਸਕਣਗੇ ਠੰਡੀਆਂ ਹਵਾਂਵਾਂ ਦਾ ਆਨੰਦ -ਸੁਰਿੰਦਰ ਕੰਬੋਜ ਬਲਾਕ ਖੂਈਆਂ ਸਰਵਰ ਦਾ ਮਾਣਮੱਤਾ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਵਾਨ ਖੇੜਾ ਨਾ ਸਿਰਫ ਬਲਾਕ ਸਗੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਹਲਿੀ ਕਤਾਰ ਦੇ ਸਕੂਲਾਂ ਵਿੱਚ ਸ਼ੁਮਾਰ ਹੈ।ਸਕੂਲ ਮੁੱਖੀ ਅਤੇ ਸਟਾਫ ਵੱਲੋਂ ਸਰਕਾਰੀ ਗ੍ਰਾਂਟਾ ਦੇ ਨਾਲ-ਨਾਲ ਦਾਨੀ ਸੱਜਣਾਂ ਦੇ ਸਹਯਿੋਗ ਅਤੇ ਆਪਣੀ ਨੇਕ ਕਮਾਈ ਵਿੱਚੋ ਖਰਚ ਕਰਦਿਆਂ ਲਗਾਤਾਰ ਯਤਨ ਕਰਕੇ ਸਕੂਲ ਦੀ ਨੁਹਾਰ ਬਦਲੀ ਜਾ ਰਹੀ ਹੈ ਅਤੇ ਬੱਚਿਆਂ ਨੂੰ ਸਮੇ ਦੇ ਹਾਣੀ ਬਣਾਉਣ ਲਈ ਆਧੁਨਿਕ ਸਹੂਲਤਾਂ ਨਾਲ ਲੈੱਸ ਕੀਤਾ ਜਾ ਰਿਹਾ ਹੈ ।ਉੱਥੇ ਸਕੂਲ ਮੁੱਖੀ ਅਤੇ ਸਟਾਫ ਦੇ ਦਾਨੀ ਸੱਜਣਾਂ ਨਾਲ ਚੰਗੇ ਸਬੰਧਾਂ ਅਤੇ ਮਿਲਵਰਤਨ ਦਾ ਵੀ ਸਕੂਲ ਨੂੰ ਭਰਪੂਰ ਲਾਭ ਮਿਲ ਰਿਹਾ ਹੈ। ਪਿੰਡ ਦੇ ਦਾਨੀ ਸੱਜਣਾਂ ਵੱਲੋਂ ਸਕੂਲ ਦੀ ਭਲਾਈ ਲਈ ਹਮੇਸ਼ਾ ਵਧ ਚੜ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਸਕੂਲ ਮੁੱਖੀ ਸੁਰਿੰਦਰ ਕੰਬੋਜ ਸਟੇਟ ਅਵਾਰਡੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਆਿਂ ਅੱਜ ਪਿੰਡ ਦੇ ਸਹਯਿੋਗੀ ਸੱਜਣਾਂ ਵੱਲੋ ਸਕੂਲ ਨੂੰ 5 ਵੱਡੇ ਕੂਲਰ ਭੇਂਟ ਕੀਤੇ ਗਏ। ਸਕੂਲ ਵਿੱਚ ਪਹਿਲਾਂ ਤੋ ਹੀ 5 ਏ.ਸੀ. ਲੱਗੇ ਹਨ । ਹੁਣ ਗਰਮੀ ਦਾ ਮੌਸਮ ਆਉਣ ਕਾਰਣ ਬੱਚਿਆਂ ਨੂੰ ਇਸ ਦਾ ਬਹੁਤ ਲਾਭ ਹੋਵੇਗਾ।ਇਸ ਨਾਲ ਸਕੂਲ ਦੇ ਸਾਰੇ ਕਲਾਸ ਰੂਮਜ ਵਿੱਚ ਗਰਮੀ ਤੋਂ ਬਚਣ ਲਈ ਇਨਾਂ ਦੀ ਵਰਤੋਂ ਕੀਤੀ ਜਾ ਸਕੇਗੀ ਅਤੇ ਲੋੜੀਂਦੀਆਂ ਸਾਰੀਆ ਸੁਵਧਿਾਵਾਂ ਪੂਰੀਆਂ ਹੋ ਜਾਣਗੀਆ। ਸਕੂਲ ਦੀ ਨੁਹਾਰ ਨੂੰ ਬਦਲਣ ਲਈ ਇਹਨਾਂ ਸਹਯਿੋਗੀ ਸੱਜਣਾਂ ਵੱਲੋ ਹਮੇਸ਼ਾ ਹੀ ਸਾਥ ਦਿੱਤਾ ਜਾਂਦਾ ਹੈ। ਪਿੰਡ ਵਾਸੀਆਂ ਦਾ ਸਕੂਲ ਨੂੰ ਦਾਨ ਦੇਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ।ਇਸ ਨੇਕ ਕਾਰਜ ਲਈ ਸਮੂਹ ਸਟਾਫ ਵੀ ਵਧਾਈ ਦਾ ਹੱਕਦਾਰ ਹੈ।ਦਾਨੀ ਸੱਜਣਾਂ ਵੱਲੋਂ ਅੱਗੇ ਤੋ ਵੀ ਮੋਢੇ ਨਾਲ ਮੋਢਾ ਜੋੜ ਕੇ ਸਕੂਲ ਨੂੰ ਹੋਰ ਵੀ ਬੁਲੰਦੀਆਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ।ਇਸ ਮੌਕੇ ਤੇ ਦਾਨੀ ਸੱਜਣ ਮਦਨ ਲਾਲ, ਸੁਨੀਲ ਕੁਮਾਰ, ਰਾਕੇਸ਼ ਕੁਮਾਰ, ਅਨਿਲ ਕੁਮਾਰ,ਸਕੂਲ ਸਟਾਫ ਮੈਂਬਰ ਪ੍ਰਦੁਮਨ, ਸੁਰੇਸ਼ ਕੁਮਾਰ, ਮਹਿੰਦਰ ਪਾਲ,ਸੁਧੀਰ ਕੁਮਾਰ, ਸੰਦੀਪ ਕੁਮਾਰ, ਮੈਡਮ ਰਮਨ,ਮੈਡਮ ਰਜਨੀ, ਮੈਡਮ ਮੀਨੂੰ,ਮੈਡਮ ਸੋਮਾ , ਵਿਦਿਆਰਥੀਆਂ ਦੇ ਮਾਪੇ,ਪਤਵੰਤੇ ਅਤੇ ਪਿੰਡ ਵਾਸੀ ਹਾਜਰ ਸਨ। ਸਕੂਲ ਮੁੱਖੀ ਸੁਰਿੰਦਰ ਕੰਬੋਜ ਵੱਲੋਂ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਆਿ।