ਦਾਖ਼ਲਾ ਮੁਹਿੰਮ ਦੇ ਆਗ਼ਾਜ਼ ਅਤੇ ਦਾਖ਼ਲਾ ਮੁਹਿੰਮ ਪ੍ਰਚਾਰ ਵੈਨ ਨੂੰ ਜ਼ਿਲ੍ਹੇ ਵਿੱਚ ਮਿਲ਼ਿਆ ਭਰਵਾਂ ਹੁੰਗਾਰਾ -ਡੀਈਓ ਐਲੀਮੈਂਟਰੀ

ਦਾਖ਼ਲਾ ਮੁਹਿੰਮ ਦੇ ਆਗ਼ਾਜ਼ ਅਤੇ ਦਾਖ਼ਲਾ ਮੁਹਿੰਮ ਪ੍ਰਚਾਰ ਵੈਨ ਨੂੰ ਜ਼ਿਲ੍ਹੇ ਵਿੱਚ ਮਿਲ਼ਿਆ ਭਰਵਾਂ ਹੁੰਗਾਰਾ -ਡੀਈਓ ਐਲੀਮੈਂਟਰੀ

ਮੋਹਾਲੀ ਮਿਤੀ 22 ਮਾਰਚ()
ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਅਤੇ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਮੋਹਾਲੀ ਵਿਖੇ ਦਾਖ਼ਲਾ ਮੁਹਿੰਮ ਦਾ ਆਗਾਜ਼ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਦੁਆਰਾ ਕੀਤਾ ਗਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡੀਈਓ ਐਲੀਮੈਂਟਰੀ ਦਰਸ਼ਨਜੀਤ ਸਿੰਘ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਵਿੱਦਿਅਕ ਵਰ੍ਹੇ ਲਈ ਦਾਖ਼ਲਾ ਮੁਹਿੰਮ 2025-26 ਦੀ ਸ਼ੁਰੂਆਤ ਇਸ ਜ਼ਿਲ੍ਹੇ ਵਿੱਚ ਕਰਕੇ ਮੋਹਾਲੀ ਜ਼ਿਲ੍ਹੇ ਨੂੰ ਮਾਣ ਬਖ਼ਸ਼ਿਆ ਹੈ। 20 ਮਾਰਚ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼ 2 ਵਿੱਚ ਸਿੱਖਿਆ ਮੰਤਰੀ ਦੁਆਰਾ ਦਾਖ਼ਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਅਤੇ ਸਕੂਲ ਵਿੱਚ ਪਹਿਲੇ ਬੱਚੇ ਨੂੰ ਦਾਖ਼ਲ ਕਰਕੇ ਨਵੇਂ ਦਾਖ਼ਲਿਆਂ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਦਾਖ਼ਲਾ ਮੁਹਿੰਮ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਜ਼ਿਲ੍ਹਾ ਮੋਹਾਲੀ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਲਈ ਰਵਾਨਾ ਕੀਤਾ। ਇਸ ਦਾਖ਼ਲਾ ਪ੍ਰਚਾਰ ਵੈਨ ਨੇ ਦੋ ਦਿਨਾਂ ਵਿੱਚ ਜ਼ਿਲ੍ਹਾ ਮੋਹਾਲੀ ਦੇ ਅੱਠ ਸਿੱਖਿਆ ਬਲਾਕਾਂ ਦੇ ਲੱਗਭਗ 65-70 ਪਿੰਡ,ਸ਼ਹਿਰਾਂ ਅਤੇ ਕਸਬਿਆਂ ਵਿੱਚ ਪ੍ਰਚਾਰ ਕਰਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦੱਸਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਦਾਖ਼ਲਿਆਂ ਲਈ ਜਾਗਰੂਕ ਕੀਤਾ। ਇਸ ਦਾਖ਼ਲਾ ਮੁਹਿੰਮ ਪ੍ਰਚਾਰ ਵੈਨ ਨੂੰ ਹਰ ਜਗ੍ਹਾ ਭਰਵਾਂ ਹੁੰਗਾਰਾ ਮਿਲ਼ਿਆ। ਇਹ ਵੈਨ ਪਹਿਲੇ ਦਿਨ ਫੇਜ਼ 2 ਮੋਹਾਲੀ ਦੇ ਸਰਕਾਰੀ ਸਕੂਲ ਤੋਂ ਸੁੱਖਗੜ੍ਹ,ਤੰਗੋਰੀ,ਕਰਾਲਾ,ਅਮਲਾਲਾ, ਘੋਲੂਮਾਜਰਾ,ਦੱਪਰ ਤੋਂ ਲੰਘਦੀ ਹੋਈ ਲਾਲੜੂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਰੁੱਕੀ ਅਤੇ ਅਗਲੇ ਦਿਨ ਬਲਾਕ ਖਰੜ ਦੇ ਜੁਝਾਰ ਨਗਰ ਤੋਂ ਸ਼ੁਰੂ ਕਰਕੇ ਬਹਿਲੋਲਪੁਰ,ਸੁਹਾਲੀ,ਢਕੋਰਾਂ,ਸੁਹੋੜਾਂ,ਤਿਊੜ,ਦਾਊਂ ਮਾਜਰਾ,ਖਾਨਪੁਰ ਹੁੰਦੀ ਹੋਈ ਮੁੰਡੀ ਖਰੜ ਵਿਖੇ ਸੰਪੰਨ ਹੋਈ। ਇਸ ਮੌਕੇ ਡੀਈਓ ਸੈਕੰਡਰੀ ਡਾ.ਗਿੰਨੀ ਦੁੱਗਲ,ਡਿਪਟੀ ਡੀਈਓ ਸੈਕੰਡਰੀ ਅੰਗਰੇਜ਼ ਸਿੰਘ,ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ, ਡਾਈਟ ਪ੍ਰਿੰਸੀਪਲ ਬਲਵਿੰਦਰ ਸਿੰਘ ਸੈਣੀ,ਬਲਾਕ ਨੋਡਲ ਅਫ਼ਸਰ (ਸੈਕੰਡਰੀ) ਅਤੇ ਬੀਪੀਈਓ ਕਮਲਜੀਤ ਸਿੰਘ,ਸਤਿੰਦਰ ਸਿੰਘ,ਜਸਵੀਰ ਕੌਰ,ਜਤਿਨ ਮਿਗਲਾਨੀ, ਅਕਾਦਮਿਕ ਸੁਪੋਰਟ ਗਰੁੱਪ ਦੇ ਮੈਂਬਰ,ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ,ਹੈੱਡ ਮਾਸਟਰ/ਮਿਸਟਰੈਸ,ਸੈਂਟਰ ਹੈੱਡ ਟੀਚਰ,ਹੈੱਡ ਟੀਚਰ,ਸਕੂਲ ਇੰਚਾਰਜ,ਟੀਚਰਜ਼ ਸਮੇਤ ਦਾਖ਼ਲਾ ਮੁਹਿੰਮ ਵੈਨ ਦੀ ਟੀਮ ਮੈਂਬਰ ਜਸਵਿੰਦਰ ਸਿੰਘ ਬੈਨੀਪਾਲ ਜ਼ਿਲ੍ਹਾ ਟੈਕਸਟ ਬੁੱਕ ਕੋਆਰਡੀਨੇਟਰ,ਹਰਪ੍ਰੀਤ ਸਿੰਘ ਸੋਢੀ ਜ਼ਿਲ੍ਹਾ ਖੇਡ ਕੋਆਰਡੀਨੇਟਰ,ਬਲਜੀਤ ਸਿੰਘ ਭੱਟੀ ਸਹਾਇਕ ਜ਼ਿਲ੍ਹਾ ਖੇਡ ਕੋਆਰਡੀਨੇਟਰ,ਤੇਜਿੰਦਰ ਸਿੰਘ ਸਟੇਟ ਐਵਾਰਡੀ,ਬਲਬੀਰ ਸਿੰਘ,ਸੰਦੀਪ ਸਿੱਧੂ,ਰਾਕੇਸ਼ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ,ਦੇਵ ਕਰਨ ਸਿੰਘ ਮੀਡੀਆ ਇੰਚਾਰਜ ਸ਼ਾਮਲ ਸਨ।

Scroll to Top