ਦਸਵੀਂ ਜਮਾਤ ਦੇ ਸਮਾਜਿਕ ਵਿਗਿਆਨ ਪੇਪਰ ਵਿੱਚ ਗ੍ਰੇਸ ਅੰਕ ਦੇਣ ਦੀ ਮੰਗ : – ਮਾਸਟਰ ਕੇਡਰ ਯੂਨੀਅਨ ਲੁਧਿਆਣਾ


ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਉੱਪ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ ਅਤੇ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਦੋਰਾਹਾ ਵੱਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਦਸਵੀਂ ਜਮਾਤ ਦੇ ਸਮਾਜਿਕ ਵਿਗਿਆਨ ਦੀ ਪ੍ਰੀਖਿਆ ਬੱਚਿਆ ਦੇ ਪੱਧਰ ਤੋਂ ਕਾਫੀ ਉੱਚਾ ਸੀ। ਪੇਪਰ ਦੇ ਬਹੁਤ ਸਾਰੇ ਪ੍ਰਸ਼ਨ ਸਮਾਜਿਕ ਵਿਗਿਆਨ ਦੀ ਕਿਤਾਬ ਤੋਂ ਬਾਹਰ ਸੀ, ਜਿਸ ਕਾਰਨ ਪੇਪਰ ਦੇ ਰਹੇ ਪ੍ਰੀਖਿਆਰਥੀਆਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਤੇ ਅਸਰ ਪਿਆ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਸਿੰਘ ਸੇਖੋਂ, ਜ਼ਿਲ੍ਹਾ ਵਿੱਤ ਸਕੱਤਰ ਸਵਰਨ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਰਾਜਵਿੰਦਰ ਸਿੰਘ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਵਦੀਪ ਸਿੰਘ , ਪਰਮਜੀਤ ਸਿੰਘ ਸਵੱਦੀ ਤੋਂ ਇਲਾਵਾ ਜ਼ਿਲ੍ਹਾ ਇਕਾਈ ਲੁਧਿਆਣਾ ਅਤੇ ਬਲਾਕ ਜਥੇਬੰਦੀ ਦੇ ਆਗੂਆ ਵੱਲੋਂ ਸਮਾਜਿਕ ਵਿਗਿਆਨ ਦੇ ਪੇਪਰ ਵਿੱਚ 10 ਅੰਕਾਂ ਦੀ ਗ੍ਰੇਸ ਦੇਣ ਦੀ ਮੰਗ ਕੀਤੀ ਗਈ ਹੈ ਅਤੇ ਨਾਲ ਭਵਿੱਖ ਵਿੱਚ ਪ੍ਰਸ਼ਨ ਪੱਤਰ ਵਿਦਿਆਰਥੀਆਂ ਦੇ ਪੱਧਰ ਦੇ ਅਨੁਸਾਰ ਸੈੱਟ ਕਰਨ ਦੀ ਮੰਗ ਕੀਤੀ ਗਈ।

Scroll to Top