
ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ
ਦਫ਼ਤਰੀ ਕਰਮਚਾਰੀਆਦਫ਼ਤਰੀ ਕਰਮਚਾਰੀਆ ਨੂੰ 27 ਤਰੀਕ ਨੂੰ ਹੋਣ ਵਾਲੀ ਸਬ ਕਮੇਟੀ ਦੀ ਫੈਸਲਾਕੂਨ ਮੀਟਿੰਗ ਵਿੱਚ ਪੱਕੇ ਹੋਣ ਦੀ ਆਸ ਬਜੀ:-ਸ਼ੋਭਿਤ ਭਗਤ
ਸੀਨੀਅਰ ਆਗੂ ਆਮ ਆਦਮੀ ਪਾਰਟੀ ਪਵਨ ਕੁਮਾਰ ਟਿਨੂੰ ਤੇ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਵੱਲੋ ਸਿੱਖਿਆ ਸਕੱਤਰ ਨੂੰ ਤਨਖਾਹਾਂ ਜਾਰੀ ਕਰਨ ਦਾ ਹੁਕਮ
ਜਲੰਧਰ (23/02/2025):-ਬੀਤੇ ਲੰਮੇ ਸਮੇ ਤੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਦਫ਼ਤਰੀ ਕਰਮਚਾਰੀ ਨੂੰ 27 ਤਰੀਕ ਨੂੰ ਹੋਣ ਵਾਲੀ ਸਬ ਕਮੇਟੀ ਤੇ ਸਮੂਹ ਅਧਿਕਾਰੀਆਂ ਦੀ ਮੀਟਿੰਗ ਵਿੱਚ ਪੱਕੇ ਹੋਣ ਦੀ ਆਸ ਬਜੀ!
ਪ੍ਰੈਸ ਬਿਆਨ ਜਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਸ਼ੋਭਿਤ ਭਗਤ, ਗਗਨਦੀਪ ਸ਼ਰਮਾ, ਰਾਕੇਸ਼ ਕੁਮਾਰ, ਰਜੀਵ ਸ਼ਰਮਾ ਵੱਲੋ ਇਸੇ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਪਵਨ ਕੁਮਾਰ ਟਿਨੂੰ ਜੀ ਅਤੇ ਕੈਬਿਨੇਟ ਮੰਤਰੀ ਸ਼੍ਰੀ ਮੋਹਿੰਦਰ ਭਗਤ ਜੀ ਨੂੰ ਮਿਲਿਆ ਗਿਆ ਤੇ ਉਹਨਾਂ ਨੂੰ ਮੁਲਾਜ਼ਮ ਮੰਗਾ ਬਾਰੇ ਦੱਸਿਆ ਗਿਆ ਉਹਨਾਂ ਵੱਲੋ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਗਿਆ!ਰੈਗੂਲਰ ਦੇ ਸਬੰਧ ਵਿੱਚ ਉਹਨਾਂ ਵੱਲੋ ਕਿਹਾ ਗਿਆ ਸਰਕਾਰ ਵੱਲੋ ਜਲਦ ਹੀ ਤੁਹਾਨੂੰ ਰੈਗੂਲਰ ਕੀਤਾ ਜਾ ਰਿਹਾ ਹੈ!ਆਗੂਆਂ ਵੱਲੋ ਕਿਹਾ ਗਿਆ ਅਸੀਂ ਚਾਹੁੰਦੇ ਹਾਂ ਸਰਕਾਰ ਸਾਨੂੰ ਜਲਦ ਰੈਗੂਲਰ ਕਰੇ ਤੇ ਤੁਸੀਂ ਆਪ ਮੁਹਾਵਰ ਅੱਗੇ ਹੋ ਕੇ ਕੰਮ ਕਰਵਾਓ ਉਹਨਾਂ ਵੱਲੋ ਪੂਰਨ ਤੌਰ ਤੇ ਸਾਡੀ ਮੰਗ ਸਰਕਾਰ ਪੱਧਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ!
ਆਗੂਆਂ ਵੱਲੋ ਦੱਸਿਆ ਗਿਆ ਕੇ ਪਿਛਲੇ ਦੋ ਮਹੀਨਿਆਂ ਦੀ ਤਨਖਾਹ ਵਿੱਚ ਸਿੱਖਿਆ ਸਕੱਤਰ ਜੀ ਵੱਲੋ ਕਟ ਲਗਾ ਦਿਤਾ ਗਿਆ ਜਿਸ ਕਰਕੇ ਕਰਮਚਾਰੀਆਂ ਦੀਆਂ ਲੋਨ ਦੀਆਂ ਕਿਸ਼ਤਾਂ, ਬਚਿਆਂ ਦੀਆਂ ਫੀਸਾਂ,ਘਰੇਲੋਂ ਖਰਚੇ ਕਰਨ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ!ਸੀਨੀਅਰ ਆਗੂ ਸ਼੍ਰੀ ਪਵਨ ਕੁਮਾਰ ਟਿਨੂੰ ਜੀ ਵੱਲੋ ਮੌਕੇ ਤੇ ਸਿੱਖਿਆ ਸਕੱਤਰ ਨੂੰ ਫੋਨ ਕੀਤਾ ਗਿਆ ਤੇ ਦਫ਼ਤਰੀਆਂ ਕਰਮਚਾਰੀਆਂ ਪ੍ਰਤੀ ਹਮਦਰਦੀ ਦਿਖਾਉਂਦੇ ਹੋਏ ਤਨਖਾਹਾਂ ਜਾਰੀ ਕਰਨ ਲਈ ਕਿਹਾ ਗਿਆ!ਸਿੱਖਿਆ ਸਕੱਤਰ ਵੱਲੋ ਹਮਦਰਦੀ ਦਿਖਾਉਂਦੇ ਹੋਏ ਸੋਮਵਾਰ ਤੱਕ ਫੰਡ ਜਾਰੀ ਕਰਨ ਦਾ ਭਰੋਸਾ ਦਿਤਾ ਗਿਆ!