ਤਲਵਾੜਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਪੱਧਰ ‘ਤੇ ਮੈਰਿਟ ਸੂਚੀ ਵਿੱਚ ਬਣਾਇਆ ਇਤਿਹਾਸ

ਤਲਵਾੜਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਪੱਧਰ ‘ਤੇ ਮੈਰਿਟ ਸੂਚੀ ਵਿੱਚ ਬਣਾਇਆ ਇਤਿਹਾਸ!ਤਲਵਾੜਾ, 6 ਅਪ੍ਰੈਲਤਲਵਾੜਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-3 ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਹਾਸਲ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰੇਰਨਾ ਸ੍ਰੀ ਰਾਜਿੰਦਰ ਸਿੰਘ ਅਤੇ ਸ੍ਰੀਮਤੀ ਲਛਮੀ ਦੀ ਪੁੱਤਰੀ ਨੇ 591/600 (98.50%) ਅੰਕ ਹਾਸਲ ਕਰਕੇ ਪੰਜਾਬ ਪੱਧਰ ‘ਤੇ ਦਸਵਾਂ ਸਥਾਨ, ਜਦਕਿ ਸਮੀਕਸ਼ਾ ਸ੍ਰੀ ਰਾਜੀਵ ਅਤੇ ਸ੍ਰੀਮਤੀ ਪੂਜਾ ਦੀ ਪੁੱਤਰੀ ਨੇ 589/600 (98.17%) ਅੰਕ ਹਾਸਲ ਕਰਕੇ ਬਾਹਰਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਆਪਣੇ ਸਕੂਲ ਅਤੇ ਇਲਾਕੇ ਅਤੇ ਜਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਇੰਚਾਰਜ ਗੁਰਦੀਪ ਸਿੰਘ ਨੇ ਵਿਦਿਆਰਥਣਾਂ ਦੀ ਸਫਲਤਾ ‘ਤੇ ਖੁਸ਼ੀ ਜਤਾਈ ਅਤੇ ਕਿਹਾ, “ਇਹ ਉਪਲਬਧੀ ਵਿਦਿਆਰਥੀਣਾਂ ਦੀ ਮਿਹਨਤ, ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਮਾਪਿਆਂ ਦੇ ਅਟੱਲ ਸਹਿਯੋਗ ਦਾ ਨਤੀਜਾ ਹੈ।” ਉਨ੍ਹਾਂ ਨੇ ਵਿਦਿਆਰਥਣਾਂ ਦੀ ਲਗਨ, ਸਬਰ ਅਤੇ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਉਮੀਦ ਜਤਾਈ ਕਿ ਇਹ ਵਿਦਿਆਰਥਣਾਂ ਅੱਗੇ ਵੀ ਹੋਰ ਉੱਚਾਈਆਂ ਹਾਸਲ ਕਰਨਗੀਆਂ ਅਤੇ ਸਕੂਲ ਦਾ ਸਮੂਹ ਸਟਾਫ ਵੀ ਵਿਦਿਆਰਥਣਾਂ ਦੀ ਸਫਲਤਾ ‘ਤੇ ਮਾਣ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, “ਇਹ ਸਾਡੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਦਾ ਨਤੀਜਾ ਹੈ।ਮਾਪਿਆਂ ਨੇ ਵੀ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ, “ਸਾਡੀਆਂ ਧੀਆਂ ਨੇ ਸਖ਼ਤ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਦੀ ਇਹ ਸਫਲਤਾ ਸਾਡੇ ਲਈ ਮਾਣ ਦੀ ਗੱਲ ਹੈ। ਅਸੀਂ ਉਨ੍ਹਾਂ ਦੇ ਸੁਪਨਿਆਂ ਦਾ ਹਮੇਸ਼ਾ ਸਾਥ ਦਿੰਦੇ ਹਾਂ। ਵਿਦਿਆਰਥਣਾਂ ਨੇ ਆਪਣੇ ਉਤਸ਼ਾਹ ਅਤੇ ਮਿਹਨਤ ਨੂੰ ਦੱਸਦਿਆਂ ਕਿਹਾ, “ਅਸੀਂ ਹਮੇਸ਼ਾ ਆਪਣੀ ਪੜ੍ਹਾਈ ਨੂੰ ਗੰਭੀਰਤਾ ਨਾਲ ਲਿਆ ਅਤੇ ਅਧਿਆਪਕਾਂ ਦੀ ਰਹਿਨੁਮਾਈ ਨੇ ਸਾਨੂੰ ਇਹ ਉਪਲਬਧੀ ਹਾਸਲ ਕਰਨ ਵਿੱਚ ਮਦਦ ਕੀਤੀ।” ਇਹ ਉਪਲਬਧੀ ਨਾ ਸਿਰਫ ਉਨ੍ਹਾਂ ਲਈ, ਸਗੋਂ ਸਕੂਲ ਅਤੇ ਸਮਾਜ ਲਈ ਵੀ ਮਾਣ ਦੀ ਗੱਲ ਹੈ, ਜੋ ਦਿਖਾਉਂਦੀ ਹੈ ਕਿ ਸੱਚੀ ਲਗਨ ਅਤੇ ਮਿਹਨਤ ਨਾਲ ਹਰ ਸੁਪਨਾ ਸਾਕਾਰ ਹੋ ਸਕਦਾ ਹੈ। ਇਸ ਮੌਕੇ ਸਮੂਹ ਸਟਾਫ,ਚੇਅਰਪਰਸਨ ਅਨੀਤਾ ਕੁਮਾਰੀ,ਪ੍ਰੋ. ਅਜੈ ਸਹਿਗਲ,ਸਮੂਹ ਸਟਾਫ, ਐੱਸ.ਐਮ.ਸੀ. ਮੈਂਬਰ ਅਤੇ ਮਾਪੇ ਹਾਜਰ ਸਨ।ਫੋਟੋ- ਸਕੂਲ ਇੰਚਾਰਜ,ਸਮੂਹ ਸਟਾਫ ਅਤੇ ਐੱਸ.ਐਮ.ਸੀ. ਦੀ ਮੌਜੂਦਗੀ ਵਿੱਚ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸਿੱਖਿਆ ਅਤੇ ਮਿਹਨਤ ਲਈ ਇਨਾਮ ਦਿੰਦੇ ਹੋਏ ।

Scroll to Top