
ਤਰੱਕੀਆਂ ਦੇ ਲੈਫਟ ਆਊਟ ਕੇਸਾਂ ਨੂੰ ਪਹਿਲ ਦੇ ਅਧਾਰ ‘ਤੇ ਵਿਚਾਰਦਿਆਂ ਸਮੂਹਿਕ ਤਰੱਕੀਆਂ ਕੀਤੀਆਂ ਜਾਣ : ਡੀ.ਟੀ.ਐੱਫ.ਪੰਜਾਬਲੈਫਟ ਆਊਟ ਕੇਸ ਵਾਲੇ ਮਾਸਟਰ ਕਾਡਰ ਦੇ ਅਧਿਆਪਕ ਲੈਕਚਰਾਰ ਵਜੋਂ ਤਰੱਕੀ ਦੀ ਉਡੀਕ ਵਿੱਚ: ਡੀ.ਟੀ.ਐੱਫ.ਪੰਜਾਬ 8 ਅਗਸਤ, ਫਾਜ਼ਿਲਕਾ:ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਿੱਖਿਆ ਵਿਭਾਗ ਪੰਜਾਬ ਦੁਆਰਾ ਤਰੱਕੀਆਂ ਲਈ ਮੰਗੇ ਗਏ ਕੇਸਾਂ ਦਾ ਸਵਾਗਤ ਕਰਦਿਆਂ ਇਸ ਨੂੰ ਸਿੱਖਿਆ ਵਿਭਾਗ ਦਾ ਅਧਿਆਪਕਾਂ ਲਈ ਇੱਕ ਸ਼ੁਭ ਕਦਮ ਮੰਨਿਆ ਹੈ। ਪਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਲੈਕਚਰਾਰਾਂ ਦੀਆਂ ਤਰੱਕੀਆਂ ਲਈ ਰਹਿੰਦੇ ਲੈਫਟ ਆਊਟ ਕੇਸ ਮੰਗੇ ਜਾਣ ਤੋਂ ਬਾਅਦ ਉਹਨਾਂ ਅਧਿਆਪਕਾਂ ਦੀਆਂ ਤਰੱਕੀਆਂ ਜੁਲਾਈ ਮਹੀਨੇ ਵਿੱਚ ਇੱਕ ਵਾਰੀ ਕਰਨ ਤੋਂ ਬਾਅਦ ਰੱਦ ਕੀਤੀਆਂ ਜਾ ਚੁੱਕੀਆ ਹਨ। ਲਗਭਗ ਇੱਕ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਮਾਸਟਰ ਕਾਡਰ ਦੇ ਅਧਿਆਪਕਾਂ ਨੂੰ ਤਰੱਕੀ ਦੇ ਕੇ ਲੈਕਚਰਾਰ ਨਹੀਂ ਬਣਾਇਆ ਜਾ ਸਕਿਆ ਹੈ ਜਿਸ ਕਾਰਨ ਇਹਨਾਂ ਅਧਿਆਪਕਾਂ ਵਿੱਚ ਨਿਰਾਸ਼ਾ ਦਾ ਮਾਹੌਲ ਹੈ। ਇਹਨਾਂ ਅਧਿਆਪਕਾਂ ਵਿੱਚ ਕਾਫੀ ਗਿਣਤੀ ਵਿੱਚ ਅਜਿਹੇ ਅਧਿਆਪਕ ਹਨ ਜਿਨਾਂ ਦੀਆਂ ਤਰੱਕੀਆਂ 10 ਤੋਂ 15 ਸਾਲ ਪਹਿਲਾਂ ਹੋਣੀਆਂ ਬਣਦੀਆਂ ਸਨ ਪਰ ਵਿਭਾਗ ਦੇ ਢਿੱਲੇ ਪ੍ਰਬੰਧਾਂ ਕਾਰਨ ਉਹ ਤਰੱਕੀਆਂ ਹਾਲੇ ਤੱਕ ਸੰਭਵ ਨਹੀਂ ਹੋ ਸਕੀਆ ਹਨ। ਅਨੇਕਾਂ ਅਧਿਆਪਕ ਆਪਣੀਆਂ ਤਰੱਕੀਆਂ ਨੂੰ ਉਡੀਕਦੇ ਉਡੀਕਦੇ ਸੇਵਾ ਮੁਕਤ ਹੋ ਚੁੱਕੇ ਹਨ।ਡੀ.ਟੀ.ਐਫ. ਪੰਜਾਬ ਦੇ ਸੂਬਾਈ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਕਿ ਮਾਸਟਰ ਕਾਡਰ ਦੇ ਅਧਿਆਪਕਾਂ ਦੇ ਲੈਕਚਰਾਰ ਕਾਡਰ ਦੀ ਤਰੱਕੀ ਲਈ ਆਏ ਹੋਏ ਲੈਫਟ ਆਊਟ ਕੇਸਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਦਿਆਂ ਤਰੱਕੀ ਦੇ ਹੱਕਦਾਰ ਅਧਿਆਪਕਾਂ ਨੂੰ ਤਰੱਕੀ ਦਿੱਤੀ ਜਾਵੇ।