ਤਨਖ਼ਾਹ ਬਜਟ ਜਾਰੀ ਕਰਨ ਤੇ ਪੰਜਾਬ ਸਰਕਾਰ ਦੀ ਨਿਕਲੀ ਫੂਕ – ਢਿੱਲੋਂ

ਤਨਖ਼ਾਹ ਬਜਟ ਜਾਰੀ ਕਰਨ ਤੇ ਪੰਜਾਬ ਸਰਕਾਰ ਦੀ ਨਿਕਲੀ ਫੂਕ – ਢਿੱਲੋਂ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਦਸਿਆ ਕਿ ਉੱਚ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਫਰਵਰੀ ਮਹੀਨੇ ਦਾ ਤਨਖ਼ਾਹ ਬਜਟ ਜਾਰੀ ਨਹੀਂ ਹੋਇਆ ਯੂਨੀਅਨ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਤਨਖਾਹ ਦੇਣ ਵਿਚ ਨਾਕਾਮ ਰਹਿਣ ਤੇ ਸਮੁੱਚੇ ਅਧਿਆਪਕ ਵਰਗ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਜਿਸ ਨਾਲ ਅਧਿਆਪਕਾਂ ਨੂੰ ਮਾਨਸਿਕ ਅਤੇ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਪ੍ਰਧਾਨ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਸਕੂਲ ਕੁੱਬੇ ,ਖਾਨਪੁਰ, ਮੁੰਡੀਆਂ ਕਲਾਂ, ਬਸਤੀ ਜੋਧੇਵਾਲ, ਰਾਮਪੁਰ ,ਮਲਟੀਪਰਪਜ, ਮਲੌਦ, ਸਿਓੜਾ,ਸਮਰਾਲਾ ,ਕੋਟ ਮੰਗਲ ਸਿੰਘ, ਇੰਦਰਾਪੁਰੀ ,ਭੈਣੀ ਸਾਹਿਬ ,ਦੋਰਾਹਾ ਸਿੱਧਵਾਂ ,ਦਦਾਹੂਰ ,ਹੈਬੋਵਾਲ ,ਗਿੱਲ, ਮਾਂਗਟ, ਹੰਬੋਵਾਲ, ਕੂਮ ਕਲਾਂ, ਸੰਗੋਵਾਲ ,ਜਵਾਹਰ ਨਗਰ, ਹਰਗੋਬਿੰਦਪੁਰ,ਸਾਹਿਬਾਣਾ, ਸੇਖੇਵਾਲ, ਕਰੀਰ ਸਾਹਿਬ, ਦੋਰਾਹਾ, ਪੀਏਯੂ,ਸੁਨੇਤ ਅਤੇ ਹੋਰ ਬਹੁਤ ਸਾਰੇ ਸਕੂਲ ਤਨਖਾਹਾਂ ਤੋਂ ਵਾਂਝੇ ਹਨ। ਇਸ ਦੇ ਨਾਲ ਹੀ ਯੂਨੀਅਨ ਆਗੂਆਂ ਦਵਿੰਦਰ ਸਿੰਘ ਗੁਰੂ ,ਜਸਪਾਲ ਸਿੰਘ, ਗੁਰਜੇਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੀ ਪੀ ਐਫ ਦੀ ਅਦਾਇਗੀ ਉੱਤੇ ਵੀ ਰੋਕ ਲਗਾਈ ਹੋਈ ਹੈ ਜਿਸ ਨਾਲ ਲੋੜਵੰਦ ਅਧਿਆਪਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਯੂਨੀਅਨ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਜੇਕਰ ਬੁੱਧਵਾਰ ਤੱਕ ਬਜਟ ਜਾਰੀ ਨਾ ਹੋਇਆ ਪੰਜਾਬ ਦੇ ਸਕੂਲਾਂ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਜਾਵੇਗਾ। ਇਸ ਮੌਕੇ ਤੇ ਯੂਨੀਅਨ ਆਗੂ ਗੁਰਦੀਪ ਸਿੰਘ, ਬਲਰਾਜ ਸਿੰਘ ਜਸਪਾਲ ਸਿੰਘ ਨਰੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।ਯੂਨੀਅਨ ਦੇ ਮੀਡੀਆ ਇੰਚਾਰਜ ਰਮਨਦੀਪ ਸਿੰਘ ਅਤੇ ਪ੍ਰੈਸ ਸਕੱਤਰ ਅਲਬੇਲ ਸਿੰਘ ਪੁੜੈਣ ਨੇ ਪੰਜਾਬ ਸਰਕਾਰ ਨੂੰ ਅਧਿਆਪਕਾਂ ਦਾ ਬਜਟ ਤੁਰੰਤ ਜਾਰੀ ਕਰਨ ਲਈ ਕਿਹਾ ਅਤੇ ਜੀ ਪੀ ਐਫ ਦੀ ਅਦਾਇਗੀ ਤੇ ਲਾਈ ਰੋਕ ਹਟਾਈ ਜਾਵੇ।

Scroll to Top