ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਫਾਜ਼ਿਲਕਾ ਵੱਲੋਂ ਵਰਦੀਆਂ ਦੇ ਮੁੱਦੇ ਨੂੰ ਲੈ ਕੇ ਵਿਭਾਗ ਅਤੇ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਧੱਕੇ ਖਿਲਾਫ਼ ਡੀ ਈ ਓ ਵਿਖ਼ੇ ਧਰਨਾ ਦੇ ਕੇ ਸਿੱਖਿਆ ਅਫ਼ਸਰ ਦੀ ਗ਼ੈਰ-ਹਾਜ਼ਰੀ ਵਿੱਚ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਦਿੱਤਾ ਮੰਗ ਪੱਤਰ।

*ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਫਾਜ਼ਿਲਕਾ ਵੱਲੋਂ ਵਰਦੀਆਂ ਦੇ ਮੁੱਦੇ ਨੂੰ ਲੈ ਕੇ ਵਿਭਾਗ ਅਤੇ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਧੱਕੇ ਖਿਲਾਫ਼ ਡੀ ਈ ਓ ਵਿਖ਼ੇ ਧਰਨਾ ਦੇ ਕੇ ਸਿੱਖਿਆ ਅਫ਼ਸਰ ਦੀ ਗ਼ੈਰ-ਹਾਜ਼ਰੀ ਵਿੱਚ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਦਿੱਤਾ ਮੰਗ ਪੱਤਰ।**ਮੰਗਾਂ ਨਾ ਮੰਨੀਆਂ ਜਾਣ ‘ਤੇ ਜਥੇਬੰਦੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਮੂਹ ਅਧਿਆਪਕ ਵਰਗ,ਸਕੂਲ ਮੈਨੇਜਮੇੰਟ ਕਮੇਟੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਨਾਲ ਲੈ ਕੇ ਕੀਤਾ ਜਾਵੇਗਾ ਤਿੱਖਾ ਸੰਘਰਸ਼।*ਫਾਜ਼ਿਲਕਾ, 18 ਫਰਵਰੀ 2025ਅੱਜ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਫਾਜ਼ਿਲਕਾ ਨੇ ਵਰਦੀਆਂ ਦੇ ਮੁੱਦੇ ਨੂੰ ਲੈ ਕੇ ਸਿੱਖਿਆ ਵਿਭਾਗ ਅਤੇ ਪ੍ਰਸ਼ਾਸ਼ਨ ਵੱਲੋਂ ਅਧਿਆਪਕ ਵਰਗ ‘ਤੇ ਪਾਏ ਜਾ ਰਹੇ ਗ਼ੈਰ ਵਾਜ਼ੀਬ ਦਬਾਅ ਦੇ ਵਿਰੋਧ ਵਿੱਚ ਡੀ ਈ ਓ ਦਫ਼ਤਰ ਫਾਜ਼ਿਲਕਾ ਵਿਖ਼ੇ ਰੋਸ ਧਰਨਾ ਦਿੱਤਾ।ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਵਾਲੇ ਤਜਰਬਿਆਂ ਦੇ ਮੱਦੇਨਜ਼ਰ ਪਹਿਲ ਪ੍ਰੋਜੈਕਟ ਤਹਿਤ ਸਕੂਲਾਂ ਵਿੱਚ ਐਨ.ਜੀ.ਓ.ਰਾਹੀਂ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਦਾ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਿਰੋਧ ਕਰਦੀ ਹੈ। ਜ਼ੇਕਰ ਬੀ.ਪੀ.ਈ.ਓ.ਦਫਤਰਾਂ ਜਾਂ ਵਿਭਾਗ ਵੱਲੋਂ ਐਨ.ਜੀ.ਓ.ਦੁਆਰਾ ਮੁਹੱਇਆ ਕਰਵਾਈਆਂ ਜਾਣ ਵਾਲੀਆਂ ਵਰਦੀਆਂ ਦੀ ਚੰਗੀ ਕੁਆਲਟੀ ਦਾ ਭਰੋਸਾ ਦਿੱਤਾ ਗਿਆ ਹੈ ਤਾਂ ਵਰਦੀਆਂ ਦੇ ਪੈਸੇ ਦੀ ਅਦਾਇਗੀ ਬੀ.ਪੀ.ਈ.ਓ. ਦਫਤਰਾਂ ਵੱਲੋਂ ਸਿੱਧੇ ਐਨ.ਜੀ.ਓ. ਨੂੰ ਕੀਤੀ ਜਾਵੇ।SMC ਕਮੇਟੀ ਦੇ ਖਾਤੇ ਵਿੱਚੋ ਵਰਦੀਆਂ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ।ਉਹਨਾਂ ਦੱਸਿਆ ਕਿ ਵਰਦੀਆਂ ਦਾ ਮਾਪ ਜਿਸ ਅਦਾਰੇ ਵੱਲੋਂ ਵਰਦੀਆਂ ਮੁਹੱਇਆ ਕਰਵਾਈਆਂ ਜਾਣੀਆਂ ਹਨ ਉਹ ਅਦਾਰਾ ਖੁਦ ਮਾਪ ਲਏ ਕਿਉਂਕਿ ਅਧਿਆਪਕਾਂ ਦਾ ਕੰਮ ਪੜ੍ਹਾਉਣਾ ਹੈ ਨਾ ਕਿ ਦਰਜ਼ੀ ਵਾਂਗ ਮਾਪ ਲੈਣਾ। ਡੀ ਟੀ ਐੱਫ ਦੇ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੱਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਵਰਦੀ ਲਈ 600 ਰੁਪਏ ਦੀ ਨਿਗੁਣੀ ਰਾਸ਼ੀ ਦਿੱਤੀ ਜਾ ਰਹੀ ਹੈ।ਇਸ ਨਿਗੁਣੀ ਰਾਸ਼ੀ ਦੇ ਨਾਲ ਹੀ ਅਧਿਆਪਕ ਵਿਦਿਆਰਥੀਆਂ ਨੂੰ ਚੰਗੀ ਕੁਆਲਟੀ ਦਾ ਕੱਪੜਾ, ਬੂਟ,ਟਾਈ ਅਤੇ ਬੈਲਟ ਮੁਹੱਇਆ ਕਰਾਉਣ ਲਈ ਆਪਣੇ ਕੋਲੋਂ ਪੈਸੇ ਲਗਾਉਣ ਵਿੱਚ ਵੀ ਸੰਕੋਚ ਨਹੀਂ ਕਰਦੇ।ਉਹਨਾਂ ਦੱਸਿਆ ਕਿ ਪਿੱਛੇ 2019 ਵਿੱਚ ਕਾਂਗਰਸ ਸਰਕਾਰ ਵੱਲੋਂ ਪੰਜਾਬ ਪੱਧਰ ‘ਤੇ NGO ਰਾਹੀਂ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਵਰਦੀਆਂ ਮੁਹੱਇਆ ਕਰਵਾਉਣ ਦਾ ਤਜ਼ਰਬਾ ਕੀਤਾ ਗਿਆ ਸੀ। ਉਸ ਸਮੇਂ ਨਾ ਤਾਂ ਸਾਰੇ ਵਿਦਿਆਰਥੀਆਂ ਨੂੰ ਵਰਦੀਆਂ ਪ੍ਰਾਪਤ ਹੋਈਆਂ,ਪ੍ਰਾਪਤ ਵਰਦੀਆਂ ਦੀ ਕੱਪੜੇ ਦੀ ਕੁਆਲਟੀ ਘਟੀਆ ਕਿਸਮ ਦੀ ਸੀ ਅਤੇ ਨਾ ਹੀ ਵਰਦੀਆਂ ਦਾ ਠੀਕ ਸਾਈਜ਼ ਪ੍ਰਾਪਤ ਹੋਇਆ।ਪਿੱਛਲੇ ਸਾਲ ਸੰਗਰੂਰ ਅਤੇ ਫਾਜ਼ਿਲਕਾ ਦੇ ਜਲਾਲਾਬਾਦ ਦੇ ਬਲਾਕਾਂ ਵਿੱਚ NGO ਰਾਹੀਂ ਵਰਦੀ ਮੁਹੱਇਆ ਕਰਵਾਈਆਂ ਗਈਆਂ ਸਨ ਜਿਸਦਾ ਕੱਪੜਾ ਘਟੀਆ ਕਿਸਮ ਦੀ ਕੁਆਲਟੀ ਦਾ ਸੀ।ਜਥੇਬੰਦੀ ਨੇ ਸ਼ੰਕਾ ਪ੍ਰਗਟ ਕਰਦਿਆਂ ਕਿਹਾ ਕਿ ਮੁਨਾਫ਼ੇ ਦੀ ਆੜ ਵਿੱਚ NGO ਵੱਲੋਂ ਮਾੜੀ ਕਿਸਮ ਦਾ ਕੱਪੜਾ ਮੁਹੱਇਆ ਕਰਵਾਇਆ ਜਾਵੇਗਾ ਅਤੇ ਸਾਰੇ ਵਿਦਿਆਰਥੀਆਂ ਨੂੰ ਵਰਦੀ ਨਹੀਂ ਮਿਲ ਸਕੇਗੀ ਜੋ ਪਹਿਲਾਂ ਹੋ ਚੁਕਿਆ ਹੈ। ਜਥੇਬੰਦੀ ਨੇ ਵਿਭਾਗ ਅਤੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜ਼ੇਕਰ ਵਰਦੀਆਂ ਨਾਲ ਸੰਬੰਧਤ ਮੁੱਦੇ ਨੂੰ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਵੱਲੋਂ ਸਮੂਹ ਅਧਿਆਪਕ ਵਰਗ, ਸਕੂਲ ਮੈਨੇਜਮੇੰਟ ਕਮੇਟੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਨਾਲ ਲੈ ਕੇ ਵੱਡੇ ਪੱਧਰ ‘ਤੇ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਮੀਤ ਪ੍ਰਧਾਨ ਨੋਰੰਗ ਲਾਲ, ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ, ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ,ਗੁਰਮੇਲ ਸਿੰਘ, ਹਰਵਿੰਦਰ ਸਿੰਘ, ਵਰਿੰਦਰ ਕੁੱਕੜ,ਰਾਜੀਵ ਕੁਕਰੇਜ਼ਾ,ਪੰਜਾਬ ਸਟੂਡੈਂਟਸ ਯੂਨੀਅਨ ਤੋਂ ਧੀਰਜ ਕੁਮਾਰ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਵਰਿੰਦਰ ਲਾਧੂਕਾ, ਸੁਰਿੰਦਰ ਕੁਮਾਰ, ਅਮਰ ਲਾਲ,ਰਵੀ ਕੁਮਾਰ, ਰਮੇਸ਼ ਸੁਧਾ, ਸੁਭਾਸ਼ ਕੌੜਿਆਂ ਵਾਲੀ, ਓਮ ਪ੍ਰਕਾਸ਼, ਗਗਨ ਗੰਜੂਆਣਾ, ਸੀਤਾ ਰਾਮ, ਪਰਿਕਸ਼ਿਤ,ਕੁਮਾਰ,ਵਿਕਰਮ ਜਲੰਧਰਾ, ਵੇਦ ਪ੍ਰਕਾਸ਼ ਪਵਨ ਕੁਮਾਰ, ਭਾਰਤ ਭੂਸ਼ਣ, ਪ੍ਰਿੰਸੀਪਲ ਪਰਵਿੰਦਰ ਕੁਮਾਰ, ਭੀਮ ਸੋਨੀ, ਸੰਜੀਵ ਛਾਬੜਾ,ਸਕੂਲ ਮੈਨੇਜਮੇੰਟ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ,ਸਕੂਲ ਮੈਨੇਜਮੇੰਟ ਕਮੇਟੀ ਦੇ ਮੈਂਬਰ ਕੁਲਬੀਰ ਸਿੰਘ,ਪੰਜਾਬ ਸਟੂਡੈਂਟਸ ਯੂਨੀਅਨ ਤੋਂ ਦਿਲਕਰਨ ਸਿੰਘ ਮੌਜੂਦ ਸਨ।

Scroll to Top