
ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਜਿਲ੍ਹਾ ਫਾਜ਼ਿਲਕਾ ਦਾ ਜਿਲ੍ਹਾ ਅਜਲਾਸ ਹੋਇਆ ਸੰਪੰਨ।
ਮਹਿੰਦਰ ਕੌੜਿਆਂ ਵਾਲੀ ਬਣੇ ਜਿਲ੍ਹਾ ਪ੍ਰਧਾਨ ਅਤੇ ਕੁਲਜੀਤ ਡੰਗਰਖੇੜਾ ਬਣੇ ਜਿਲ੍ਹਾ ਸਕੱਤਰ।
ਮਿਤੀ:-5 ਜੂਨ 2024(ਫਾਜ਼ਿਲਕਾ)
ਅੱਜ ਸਥਾਨਕ ਅਰੋੜ ਵੰਸ਼ ਧਰਮ ਸ਼ਾਲਾ ਵਿਖੇ ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਜਿਲ੍ਹਾ ਫਾਜ਼ਿਲਕਾ ਦਾ ਚੋਣ ਅਜਲਾਸ ਕਰਵਾਇਆ ਗਿਆ,ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਹਿੱਸਾ ਲਿਆ।ਇਸ ਤੋਂ ਪਹਿਲਾਂ ਵੱਖ ਵੱਖ ਬਲਾਕਾਂ ਦੀਆਂ ਚੋਣਾਂ ਕਾਰਵਾਈਆਂ ਗਈਆਂ ਸਨ।ਅਤੇ ਅੱਜ ਬਲਾਕਾਂ ਤੋਂ ਡੈਲੀਗੇਟ ਸ਼ਸਮਿਲ ਹੋਏ।
ਇਸ ਦੌਰਾਨ 25 ਮੈਂਬਰੀ ਜਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ।ਜਿਸ ਵਿਚ ਮਹਿੰਦਰ ਕੌੜਿਆਂ ਵਾਲੀ ਜਿਲ੍ਹਾ ਪ੍ਰਧਾਨ ਅਤੇ ਕੁਲਜੀਤ ਡੰਗਰਖੇੜਾ ਜਿਲ੍ਹਾ ਸਕੱਤਰ ਵੱਜੋਂ ਚੁਣੇ ਗਏ।
ਇਹਨਾਂ ਤੋਂ ਇਲਾਵਾ ਰਮੇਸ਼ ਸੱਪਾਂ ਵਾਲੀ ਸੀਨੀਅਰ ਮੀਤ ਪ੍ਰਧਾਨ,ਨੋਰੰਗ ਲਾਲ ਮੀਤ ਪ੍ਰਧਾਨ,ਸਹਾਇਕ ਸਕੱਤਰ ਬਲਜਿੰਦਰ ਗਰੇਵਾਲ, ਵਿੱਤ ਸਕੱਤਰ ਰਿਸ਼ੂ ਸੇਠੀ,ਪ੍ਰੈਸ ਸਕੱਤਰ ਹਰੀਸ਼ ਕੁਮਾਰ, ਸਹਾਇਕ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ, ਸਹਾਇਕ ਵਿੱਤ ਸਕੱਤਰ ਪੂਨਮ ਮੈਣੀ, ਜਥੇਬੰਧਕ ਸਕੱਤਰ ਬੱਗਾ ਸੰਧੂ, ਅਤੇ ਜਥੇਬੰਦੀਆਂ ਦਾ ਬੁਲਾਰਾ ਵਰਿੰਦਰ ਲਾਧੂਕਾ ਨੂੰ ਚੁਣਿਆ ਗਿਆ।
ਇਹਨਾਂ ਤੋਂ ਇਲਾਵਾ ਕ੍ਰਿਸ਼ਨ ਲਾਲ, ਸੁਬਾਸ਼ ਸਾਮਾ, ਸੰਦੀੱਪ ਕੁਮਾਰ ਪੂਨਮ ਕਸਵਾਂ,ਰਮੇਸ਼ ਰਾਜਪੂਤ,ਭਾਲਾ ਰਾਮ, ਓਮ ਪ੍ਰਕਾਸ਼,ਤੁਲਸੀ ਰਾਮ, ਸੁਖਦੀਪ,ਰਾਜਪਾਲ,ਭਾਰਤ ਭੂਸ਼ਣ,ਜਗਦੀਸ਼ ਲਾਲ ਅਮਰ ਲਾਲ, ਪਰਮਜੀਤ ਕੌਰ ਨੂੰ ਜਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ।
ਇਸ ਮੌਕੇ ਸੂਬਾ ਪ੍ਰਧਾਨ ਵਿਕਰਮ ਦੇਵ ਅਤੇ ਸੂਬਾ ਪ੍ਰੈਸ ਸਕੱਤਰ ਪਵਨ ਮੁਕਤਸਰ ਵਿਸ਼ੇਸ ਤੋਰ ਤੇ ਅਬਜ਼ਰਵਰ ਵਜੋਂ ਹਾਜਰ ਰਹੇ। ਚੋਣ ਤੋਂ ਪਹਿਲਾਂ ਨਵੀਂ ਸਿੱਖਿਆ ਨੀਤੀ 2020 ਉਪਰ ਵਿਸਥਾਰ ਸਹਿਤ ਚਰਚਾ ਕੀਤੀ ਗਈ।ਪ੍ਰਫੈਸਰ ਅਜੈ ਖੋਸਲਾ ਵੱਲੋਂ ਵਿਦਿਆਰਥੀਆਂ ਉਪਰ ਪਾਏ ਜਾ ਰਹੇ ਪੜਾਈ ਸਬੰਧੀ ਬੋਝ ਉਪਰ ਆਪਣੀ ਗਲਬਾਤ ਰੱਖੀ ਗਈ।
ਪਵਨ ਮੁਕਤਸਰ ਵੱਲੋਂ ਜਿਲ੍ਹਾ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ।
ਇਸ ਮੌਕੇ ਭਰਾਤਰੀ ਜੇਥੇਬੰਦੀਆਂ ਵੀ ਸ਼ਾਮਿਲ ਹੋਈਆਂ ਜਿਹਨਾਂ ਵਿਚੋਂ ਕਿਰਤੀ ਕਿਸਾਨ ਯੂਨੀਅਨ ਤੋਂ ਸੁਖਚੈਨ ਸਿੰਘ,ਮਨਦੀਪ ਸਿੰਘ ਅਤੇ ਮੈਡਮ ਰਾਜਦੀਪ ਕੌਰ ਹਾਜਰ ਰਹੇ,ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਧੀਰਜ ਕੁਮਾਰ,ਮਮਤਾ ਲਾਧੂਕਾ, ਕਮਲਜੀਤ,ਗੁਰਪ੍ਰੀਤ ਸਿੰਘ,ਦਿਲਕਰਣ ਅਤੇ ਆਦਿਤਿਆ ਹਾਜਰ ਸਨ।6635 ਅਧਿਆਪਕ ਯੂਨੀਅਨ ਵੱਲੋਂ ਸਲਿੰਦਰ ਕੰਬੋਜ,ਰਵਿੰਦਰ ਪਤਰੇਵਾਲਾ ਆਪਣੇ ਸਾਥੀਆਂ ਸਮੇਤ ਹਾਜਰ ਰਹੇ।ਵੱਖ ਵੱਖ ਆਗੂਆਂ ਵੱਲੋਂ ਭਰਾਤਰੀ ਸੰਦੇਸ਼ ਦਿਤੇ ਗਏ।