ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਫਾਜ਼ਿਲਕਾ ਬਲਾਕ-1 ਦੀ ਚੋਣ ਹੋਈ ਸੰਪੰਨ।**ਭਾਰਤ ਭੂਸ਼ਣ ਬਣੇ ਬਲਾਕ ਪ੍ਰਧਾਨ,ਪੂਨਮ ਮੈਣੀ ਸਕੱਤਰ ਵਜੋਂ ਚੁਣੇ ਗਏ

*ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਫਾਜ਼ਿਲਕਾ ਬਲਾਕ-1 ਦੀ ਚੋਣ ਹੋਈ ਸੰਪੰਨ।**ਭਾਰਤ ਭੂਸ਼ਣ ਬਣੇ ਬਲਾਕ ਪ੍ਰਧਾਨ,ਪੂਨਮ ਮੈਣੀ ਸਕੱਤਰ ਵਜੋਂ ਚੁਣੇ ਗਏ।*ਫਾਜ਼ਿਲਕਾ।ਮਿਤੀ:-10-05-2024ਡੀ. ਟੀ. ਐਫ.ਫਾਜ਼ਿਲਕਾ ਬਲਾਕ-1 ਦੀ ਕਮੇਟੀ ਦੀ ਚੋਣ ਸਥਾਨਕ ਹੋਟਲ ਵਿੱਖੇ ਚੋਣ ਕੀਤੀ ਗਈ।ਇਸ ਤੋਂ ਪਹਿਲਾਂ ਅਧਿਆਪਕਾਂ ਦੀ ਮੈਂਬਰਸ਼ਿਪ ਕੀਤੀ ਗਈ ਸੀ।ਮੈਂਬਰਸ਼ਿਪ ਦੇ ਅਧਾਰ ਤੇ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਇਸ ਦੌਰਾਨ ਭਾਰਤ ਭੂਸ਼ਣ ਬਲਾਕ ਪ੍ਰਧਾਨ ਅਤੇ ਸਕੱਤਰ ਵਜੋਂ ਪੂਨਮ ਮੈਣੀ,ਮੀਤ ਪ੍ਰਧਾਨ ਰਣਜੀਤ ਡੱਬਵਾਲਾ, ਵਿੱਤ ਸਕੱਤਰ ਅਮਰਲਾਲ,ਪ੍ਰੈਸ ਸਕੱਤਰ ਸੰਜੀਵ ਯਾਦਵ, ਇਹਨਾਂ ਤੋਂ ਇਲਾਵਾ ਜਗਦੀਸ਼ ਲਾਲ,ਸੰਜੀਵ ਛਾਬੜਾ,ਰਣਜੀਤ ਝੋਟਿਆਂ ਵਾਲੀ,ਨੀਲਮ ਰਾਣੀ, ਅਭੈ ਸ਼ਰਮਾ, ਭੀਮਸੈਨ,ਮਹਿੰਦਰ ਕੌੜਿਆਂ ਵਾਲੀ,ਸੁਨੀਲ ਕੁਮਾਰ ਕਮੇਟੀ ਮੈਂਬਰ ਵਜੋਂ ਚੁਣੇ ਗਏ।ਆਉਣੇ ਵਾਲੇ ਦਿਨਾਂ ਵਿਚ ਕਮੇਟੀ ਦਾ ਵਿਸਥਾਰ ਕੀਤਾ ਜਾਵੇਗਾ।ਇਸ ਮੌਕੇ ਬਲਜਿੰਦਰ ਗਰੇਵਾਲ ਚੋਣ ਅਬਜ਼ਰਵਰ ਦੇ ਤੋਰ ਤੇ ਹਾਜਰ ਰਹੇ।ਜਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਅਤੇ ਜਗਦੀਸ਼ ਲਾਲ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਿੱਖਿਆ ਨੂੰ ਬਚਾਉਣ ਦੀ ਅਹਿਮ ਲੜਾਈ ਹੈ,ਕਿਉਂਕਿ ਸਿੱਖਿਆ ਲਗਾਤਰ ਕਾਰਪੋਰੇਟ ਦੇ ਹਿੱਤਾਂ ਨੂੰ ਪੂਰਨ ਵਾਲੀ ਬਣਦੀ ਜਾ ਰਹੀ ਹੈ।”ਸਿੱਖਿਆ ਵਿਚਾਰੀ,ਤਾਂ ਪਰਉਪਕਾਰੀ” ਦਾ ਵਿਚਾਰ ਅਲੋਪ ਹੁੰਦਾ ਜਾ ਰਿਹਾ ਹੈ, ਜਿਸ ਕਾਰਣ ਗਰੀਬ ਬੱਚਿਆਂ ਲਈ ਸਿੱਖਿਆ ਇਕ ਮਜ਼ਾਕ ਬਣ ਕੇ ਰਹਿ ਗਿਆ ਹੈ।ਸਿੱਖਿਆ ਨੀਤੀ 2020 ਦੇਸ਼ ਬਹੁਕੌਮੀ ਸੱਭਿਅਤਾ ਨੂੰ ਨਸ਼ਟ ਕਰਕੇ ਇਕ ਦੇਸ਼ ਇਕ ਧਰਮ ਦੇ ਪੱਖ ਪੁਰਦੀ ਹੈ। ਜੋ ਪੂਰੇ ਦੇਸ਼ ਲਈ ਖਤਰਾ ਹੈ।ਰਣਜੀਤ ਡੱਬਵਾਲਾ ਅਤੇ ਵਰਿੰਦਰ ਕੁੱਕੜ ਨੇ ਕਿਹਾ ਕਿ ਸਕੂਲੀ ਸਿੱਖਿਆ ਨੂੰ ਬਚਾਉਣ ਲਈ ਡੀ ਟੀ ਐਫ ਦਾ ਮਜਬੂਤ ਹੋਣਾ ਬਹੁਤ ਜਰੂਰੀ ਹੈ।ਇਸ ਮੌਕੇ ਗੁਰਵਿੰਦਰ ਸਿੰਘ,ਹਰੀਸ਼ ਕੁਮਾਰ,ਮਨਦੀਪ ਸਿੰਘ,ਨੀਤੂ ਬਾਲਾ,ਸਸ਼ੀ ਬਾਲਾ,ਅਮਿਤਾ ਸ਼ਰਮਾ,ਸੁਨੀਤਾ ਰਾਣੀ,ਨਵਜੋਤ ਕੰਬੋਜ, ਰਾਕੇਸ਼ ਕੰਬੋਜ,ਸੁਭਾਸ਼ ਚੰਦਰ,ਪਿਯੂਸ਼ ਸ਼ਰਮਾ ਅਤੇ ਹੋਰਨਾਂ ਹਾਜਰ ਸਨ।

Scroll to Top