ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜਿਲ੍ਹਾ ਫਾਜ਼ਿਲਕਾ ਦੇ ਫਾਜ਼ਿਲਕਾ ਬਲਾਕ-2 ਦੀ ਚੋਣ ਸੰਪੰਨ।

ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜਿਲ੍ਹਾ ਫਾਜ਼ਿਲਕਾ ਦੇ ਫਾਜ਼ਿਲਕਾ ਬਲਾਕ-2 ਦੀ ਚੋਣ ਸੰਪੰਨ।

ਰਿਸ਼ੂ ਸੇਠੀ ਬਲਾਕ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਦੀ ਸਕੱਤਰ ਵਜੋਂ ਹੋਈ ਚੋਣ।

ਫਾਜ਼ਿਲਕਾ

ਅੱਜ ਮੀਤੀ 1ਮਈ ਨੂੰ ਡੀ.ਟੀ.ਐਫ. ਫਾਜ਼ਿਲਕਾ ਦੇ ਬਲਾਕ -2 ਬਲਾਕ ਕਮੇਟੀ ਦੀ ਚੋਣ ਕੀਤੀ ਗਈ ਇਸ ਤੋਂ ਪਹਿਲਾਂ ਬਲਾਕ ਵਿਚ ਅਧਿਆਪਕਾਂ ਦੀ ਮੈਂਬਰਸ਼ਿਪ ਕੀਤੀ ਗਈ ਸੀ ਅੱਜ ਮੈਂਬਰਸ਼ਿਪ ਤੇ ਅਧਾਰ ਤੇ ਕਮੇਟੀ ਦੇ ਔਹਦੇਦਾਰਾਂ ਦੀ ਚੋਣ ਕੀਤੀ ਗਈ,ਇਸ ਦੌਰਾਨ ਰਿਸ਼ੂ ਸੇਠੀ ਜਿਲ੍ਹਾ ਪ੍ਰਧਾਨ,ਬਲਜਿੰਦਰ ਗਰੇਵਾਲ ਸਲਾਹਕਾਰ, ਸਕੱਤਰ ਗੁਰਵਿੰਦਰ ਸਿੰਘ,ਜੋਇੰਟ ਸਕੱਤਰ ਪਰਮਜੀਤ ਕੌਰ,ਵਿੱਤ ਸਕੱਤਰ ਨੋਰੰਗਲਾਲ,ਮੀਤ ਪ੍ਰਧਾਨ ਵਰਿੰਦਰ ਕੁੱਕੜ,ਪ੍ਰੈਸ ਸਕੱਤਰ ਰਾਕੇਸ਼ ਕੰਬੋਜ,ਮਨਦੀਪ ਸਿੰਘ ਅਤੇ ਸੁਬਾਸ਼ ਚੰਦਰ ਨੂੰ ਚੁਣਿਆ ਗਿਆ ਇਹਨਾਂ ਤੋਂ ਇਲਾਵਾ ਗੁਰਮੇਲ ਸਿੰਘ,ਮਹਿੰਦਰ ਸਿੰਘ,ਨਿਸ਼ਾ ਸਚਦੇਵਾ, ਸੁਮਨ ਦੀਪ ਕੌਰ,ਮਨਦੀਪ ਕੌਰ ਸੀਫੈਲੀ ਧਵਨ, ਰਮੇਸ਼ ਸੁਧਾ,ਰਾਜ ਕੁਮਾਰ ਜਈਆ ਨੂੰ ਕਮੇਟੀ ਮੈਂਬਰ ਦੇ ਤੋਰ ਤੇ ਚੁਣਿਆ ਗਿਆ।
ਇਸ ਮੌਕੇ ਚੋਣ ਅਬਜ਼ਰਵਰ ਦੇ ਤੌਰ ਤੇ ਕੁਲਜੀਤ ਡੰਗਰਖੇੜਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਉਹਨਾਂ ਨੇ ਅਧਿਆਪਕਾਂ ਨੂੰ ਸੰਬੋਧਿਤ ਹੁੰਦੀਆਂ ਕਿਹਾ ਕਿ ਅਧਿਆਪਕਾਂ ਦੇ ਸਾਹਮਣੇ ਆਪਣੇ ਆਰਥਿਕ ਮੁੱਦਿਆਂ ਤੋਂ ਵੀ ਇਲਾਵਾ ਅੱਜ ਵਿਦਿਆਰਥੀਆਂ ਦੀ ਸਿੱਖਿਆ ਨੂੰ ਬਚਾਉਣ ਦੀ ਲੜਾਈ ਸਾਡੇ ਸਾਹਮਣੇ ਹੈ। ਅੱਜ ਸਿੱਖਿਆ ਦਾ ਸੰਕਟ ਲਗਾਤਾਰ ਗਹਿਰਾ ਹੁੰਦਾ ਜਾ ਰਿਹਾ ਹੈ।
ਬਲਜਿੰਦਰ ਗਰੇਵਾਲ,ਵਰਿੰਦਰ ਕੁੱਕੜ ਅਤੇ ਹੋਰਨਾਂ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਅੱਜ ਅਧਿਆਪਕ ਲਹਿਰ ਨੂੰ ਮਜਬੂਤ ਕਰਦੇ ਹੋਏ ,ਕਿਸਾਨਾਂ ਮਜ਼ਦੂਰਾਂ ਨੂੰ ਨਾਲ ਲੈ ਕੇ ਲੜਾਈ ਨੂੰ ਵਿਸ਼ਾਲ ਕਰਨ ਦੀ ਜਰੂਰਤ ਹੈ।
ਜਿਲ੍ਹਾ ਪ੍ਰਧਾਨ ਮਹਿੰਦਰ ਕੋੜੀਆਂ ਵਾਲੀ ਨੇ ਬੋਲਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਲੋਕ ਮਾਰੂ ਅਤੇ ਗਰੀਬ ਤੋਂ ਸਿੱਖਿਆ ਖੋਹਣ ਵਾਲੀ ਨੀਤੀ ਹੈ, ਜਿਸ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।
ਚੋਣ ਉਪਰੰਤ ਬਲਾਕ ਪ੍ਰਧਾਨ ਰਿਸ਼ੂ ਸੇਠੀ ਨੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ੀ ਪੀੜਾਂ ਨੂੰ ਮਘਾਉਣ ਦਾ ਅਹਿਦ ਲਿਆ।

Scroll to Top