
*ਡੀ ਟੀ ਐੱਫ ਜਿਲ੍ਹਾ ਫਾਜ਼ਿਲਕਾ ਵੱਲੋਂ ਆਦਰਸ਼ ਸਕੂਲ ਚਾਉ ਕੇ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ* *ਆਦਰਸ਼ ਸਕੂਲ ਚਾਉਕੇ ਦੀ ਭ੍ਰਿਸ਼ਟ ਮੈਨੇਜਮੇੰਟ ਬਰਖ਼ਾਸਤ ਕਰਨ ਦੀ ਮੰਗ**ਆਦਰਸ਼ ਸਕੂਲ ਚਾਉਕੇ ਦੇ ਨੌਕਰੀ ‘ਚੋਂ ਕੱਢੇ ਅਧਿਆਪਕ ਬਹਾਲ ਕੀਤੇ ਜਾਣ: ਡੀਟੀਐੱਫ*ਡੈਮੋਕ੍ਰੈਟਿਕ ਟੀਚਰਜ਼ ਫਰੰਟ ਜਿਲ੍ਹਾ ਫਾਜ਼ਿਲਕਾ ਵੱਲੋਂ ਆਦਰਸ਼ ਸੀ. ਸੈ. ਸਕੂਲ ਚਾਉ ਕੇ ਦੀ ਭ੍ਰਿਸ਼ਟ ਪ੍ਰਾਈਵੇਟ ਮੈਨੇਜ਼ਮੈਂਟ ਨੂੰ ਹਟਾਉਣ ਅਤੇ ਇਸ ਸਕੂਲ ਦਾ ਪ੍ਰਬੰਧ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਨੂੰ ਸੌਂਪਣ ਆਦਿ ਦੀਆਂ ਮੰਗਾਂ ਨੂੰ ਲੈ ਕੇ ਇਕ ਵਫਦ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਰਾਹੀਂ ਵਫਦ ਨੇ ਗੈਰਕਾਨੂੰਨੀ ਢੰਗ ਨਾਲ ਨੌਕਰੀ ਤੋਂ ਸਿੱਧੇ ਬਰਖ਼ਾਸਤ ਕੀਤੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ਼ ਦੀ ਨੌਕਰੀ ਤੁਰੰਤ ਬਹਾਲ ਕਰਦੇ ਹੋਏ ਭਵਿੱਖ ਪੂਰਨ ਸੁਰੱਖਿਅਤ ਕਰਨ ਦੀ ਮੰਗ ਕੀਤੀ। ਉਨ੍ਹਾਂ ਮਿਤੀ 31-03-2024 ਤੋਂ ਬਾਅਦ ਗਲਤ ਢੰਗ ਨਾਲ ਭਰਤੀ ਕੀਤੇ ਅਯੋਗ ਪ੍ਰਿੰਸੀਪਲ, ਮੈਨੇਜਮੈਂਟ ਵਲੋਂ ਸਟਾਫ਼ ਤੋਂ ਜਬਰੀ ਕੈਸ਼ਬੈਕ ਕਰਵਾਉਣ ਲਈ ਨਿਯੁਕਤ ਕੀਤੇ ਗੁਰਦਿੱਤ ਸਿੰਘ ਝੱਬਰ (ਯੂ ਐਨ ਓ ਤੱਕ ਗਏ ਬੰਤ ਸਿੰਘ ਝੱਬਰ ਕੇਸ ਵਿੱਚ ਦੋਸ਼ੀ) ਅਤੇ ਬਿਨਾਂ ਖਾਲੀ ਪੋਸਟਾਂ ਦੇ ਸਰਪਲੱਸ ਸਟਾਫ਼ ਭਰਤੀ ਕਰਨ ਦੀ ਜਾਂਚ ਪੜਤਾਲ ਕਾਰਵਾਏ ਜਾਣ ਅਤੇ 31-03-2024 ਤੋਂ ਪਹਿਲਾਂ ਦੇ ਭਰਤੀ ਸਟਾਫ਼ ਦੇ ਮੈਨੇਜਮੈਂਟ ਵੱਲੋਂ ਜਬਰੀ ਬਾਰ-ਬਾਰ ਬਦਲੇ ਅਹੁਦੇ ਉਨ੍ਹਾਂ ਦੀ ਵਿੱਦਿਅਕ ਯੋਗਤਾ ਅਨੁਸਾਰ ਬਹਾਲ ਕਰਵਾਏ ਜਾਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਤੋਂ ਬੱਚਿਆਂ ਦੀਆਂ ਵਰਦੀਆਂ, ਕਿਤਾਬਾਂ ਦੀ ਬਣਦੀ ਪੈਂਡਿੰਗ ਰਾਸ਼ੀ ਮੈਨੇਜਮੈਂਟ ਤੋਂ ਬੱਚਿਆਂ ਦੇ ਖਾਤਿਆਂ ਵਿੱਚ ਵਾਪਿਸ ਕੀਤੇ ਜਾਣ ਅਤੇ ਮੈਨੇਜਮੈਂਟ ਦੁਆਰਾ ਸਕੂਲ ਸਟਾਫ਼ ਤੋਂ ਅਨੇਕ ਗਲਤ ਤਰੀਕਿਆਂ ਨਾਲ ਕਰਵਾਏ ਕੈਸ਼ਬੈਕ ਦੀ ਰਕਮ ਅਤੇ ਸਕੂਲ ਸਟਾਫ਼ ਦੀ ਅਕਤੂਬਰ 2024 ਤੋਂ ਕੱਟੀ ਤਨਖਾਹ ਵਾਪਿਸ ਸਟਾਫ਼ ਦੇ ਖਾਤਿਆਂ ਵਿੱਚ ਜ਼ਾਰੀ ਕਰਵਾਈ ਜਾਣ ਦੀ ਮੰਗ ਕੀਤੀ। ਆਗੂਆਂ ਨੇ ਇਸ ਮੰਗ ਕੀਤੀ। ਇਸ ਤੋਂ ਇਲਾਵਾ ਮੈਨੇਜਮੇਂਟ ਦੀ ਸ਼ਹਿ ‘ਤੇ 26 ਮਾਰਚ 2025 ਨੂੰ ਸ਼ਾਂਤਮਈ ਬੈਠੇ ਮਹਿਲਾ ਕਰਮਚਾਰੀਆਂ ਸਮੇਤ ਸਕੂਲ ਸਟਾਫ਼ ਦੇ ਹੱਥਾਂ ‘ਤੇ ਕਟਰ ਚਲਾਉਣ ਅਤੇ ਕੁੱਟਮਾਰ ਕਰਨ ਵਾਲੇ ਪ੍ਰਾਈਵੇਟ ਬੰਦਿਆਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਭਵਿੱਖ ਰਾਖੀ ਕਰਨ ਲਈ ਇਹਨਾਂ ਸਕੂਲਾਂ ਨੂੰ ਮੈਨੇਜਮੈਂਟਾਂ ਤੋਂ ਵਾਪਿਸ ਲੈ ਕੇ 100% ਹਿੱਸਾ ਪੰਜਾਬ ਸਿੱਖਿਆ m ਕਰੇ। ਇਸ ਮੌਕੇ ਨੌਰੰਗ ਲਾਲ, ਜਗਦੀਸ਼ ਸੱਪਾਂਵਾਲੀ, ਬਲਜਿੰਦਰ ਗਰੇਵਾਲ, ਰਮੇਸ਼ ਸੁਧਾ, ਮਨਦੀਪ ਸੈਣੀ, ਸੁਰਿੰਦਰ ਕੁਮਾਰ, ਵਿਕਰਮ ਜਲੰਧਰਾ, ਸੁਭਾਸ਼ ਕੌੜਿਆਂਵਾਲੀ, ਰਵੀ, ਮੈਡਮ ਸਰੀਤਾ ਕੰਬੋਜ, ਰਾਜ ਕੁਮਾਰ ਜਈਆ ਸਾਥੀ ਸ਼ਾਮਲ ਹੋਏ।