ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਬਲਾਕ ਵੇਰਕਾ ਦਾ ਚੋਣ ਅਜਲਾਸ ਸੰਪਣ ਹਰਵਿੰਦਰ ਸਿੰਘ ਦੀ ਬਲਾਕ ਪ੍ਰਧਾਨ ਅਤੇ ਪਵਨਪ੍ਰੀਤ ਸਿੰਘ ਦੀ ਸਕੱਤਰ ਵਜੋਂ ਹੋਈ ਚੋਣਹਰਵਿੰਦਰ ਸਿੰਘ ਚੁਣੇ ਗਏ ਬਲਾਕ ਵੇਰਕਾ ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਦੇ ਪ੍ਰਧਾਨ

ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਬਲਾਕ ਵੇਰਕਾ ਦਾ ਚੋਣ ਅਜਲਾਸ ਸੰਪਣ ਹਰਵਿੰਦਰ ਸਿੰਘ ਦੀ ਬਲਾਕ ਪ੍ਰਧਾਨ ਅਤੇ ਪਵਨਪ੍ਰੀਤ ਸਿੰਘ ਦੀ ਸਕੱਤਰ ਵਜੋਂ ਹੋਈ ਚੋਣਹਰਵਿੰਦਰ ਸਿੰਘ ਚੁਣੇ ਗਏ ਬਲਾਕ ਵੇਰਕਾ ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਦੇ ਪ੍ਰਧਾਨ ਅੰਮ੍ਰਿਤਸਰ,…..(): ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਵੇਰਕਾ ਦਾ ਚੋਣ ਇਜਲਾਸ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ ਦੀ ਯੋਗ ਅਗਵਾਈ ਵਿੱਚ ਚੋਣ ਆਬਜ਼ਰਬਰ ਗੁਰਬਿੰਦਰ ਸਿੰਘ ਖਹਿਰਾ ਅਤੇ ਰਾਜੇਸ਼ ਕੁਮਾਰ ਪਰਾਸ਼ਰ ਦੀ ਨਿਗਰਾਨੀ ਵਿੱਚ ਅੱਜ ਮਿਤੀ 03-07-24 ਨੂੰ ਸਥਾਨਕ ਸਕੂਲ ਆਫ ਐਮੀਨੈਂਸ ਛੇਹਰਟਾ ਵਿਖੇ ਕੀਤਾ ਗਿਆ। ਇਸ ਅਜਲਾਸ ਵਿੱਚ ਬਲਾਕ ਵੇਰਕਾ ਦੇ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਅਜਲਾਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਨੇ ਜਥੇਬੰਦੀ ਦੇ ਸੰਵਿਧਾਨ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ ਅਤੇ ਜਥੇਬੰਦਕ ਢਾਂਚੇ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਚੋਣ ਆਬਜ਼ਰਬਰ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਹਾਊਸ ਨੂੰ ਡੀ.ਟੀ.ਐਫ ਪੰਜਾਬ ਵੱਲੋਂ ਵਿਦਿਆਰਥੀ ਅਤੇ ਅਧਿਆਪਕ ਹਿੱਤਾਂ ਵਿੱਚ ਪਿਛਲੇ ਲੰਮੇ ਸਮੇਂ ਦੌਰਾਨ ਕੀਤੇ ਕੰਮਾਂ ਬਾਰੇ ਦੱਸਿਆ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ। ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ ਤੇ ਜ਼ਿਲ੍ਹਾ ਕਮੇਟੀ ਮੈਂਬਰ ਨਿਰਮਲ ਸਿੰਘ ਨੇ ਅਜੋਕੇ ਯੁੱਗ ਵਿੱਚ ਪੈਦਾ ਹੋਏ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਰੁਜ਼ਗਾਰ ਸੰਕਟ ਦੇ ਪਿੱਛੇ ਜ਼ਿੰਮੇਵਾਰ ਸੰਸਾਰੀਕਰਨ, ਨਿੱਜੀਕਰਨ, ਉਦਾਰੀਕਰਨ ਆਦਿ ਲੋਕ ਮਾਰੂ ਨੀਤੀਆਂ ਅਤੇ ਇਹਨਾਂ ਦੇ ਸਮਾਜਿਕ ਤੇ ਰਾਜਨੀਤਿਕ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਇੱਕ ਕਿੱਤਾ ਇੱਕ ਜਥੇਬੰਦੀ ਉਸਾਰਨ ਬਾਰੇ ਗੱਲ ਤੇ ਜ਼ੋਰ ਦਿੱਤਾ। ਅੰਮ੍ਰਿਤਸਰ ਬਲਾਕ ਵੇਰਕਾ ਦੀ ਇਸ ਚੋਣ ਵਿੱਚ 17 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਹਰਵਿੰਦਰ ਸਿੰਘ ਖਾਪੜ ਖੇੜੀ ਨੂੰ ਬਲਾਕ ਵੇਰਕਾ ਦਾ ਪ੍ਰਧਾਨ ਅਤੇ ਪਵਨਪ੍ਰੀਤ ਸਿੰਘ ਘਰਿੰਡੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਬਾਸਰਕੇ ਗਿੱਲਾ ਨੂੰ ਮੀਤ ਪ੍ਰਧਾਨ , ਸਤਨਾਮ ਸਿੰਘ ਖਾਸਾ ਨੂੰ ਮੀਤ ਪ੍ਰਧਾਨ ,ਚੇਤਨ ਤੇੜਾ ਛੇਹਰਟਾ ਨੂੰ ਮੀਤ ਪ੍ਰਧਾਨ, ਤਰਸੇਮ ਲਾਲ ਕੋਟ ਖਾਲਸਾ ਨੂੰ ਖਜਾਨਚੀ, ਵਿਕਾਸ ਚੌਹਾਨ ਗੁਮਾਨਪੁਰਾ ਅਤੇ ਵਿਸ਼ਾਲ ਚੌਹਾਨ ਘਰਿੰਡੀ ਜਥੇਬੰਦਕ ਸਕੱਤਰ, ਵਿਨੋਦ ਕੁਮਾਰ ਮਾਹਲ ਪ੍ਰਚਾਰ ਸਕੱਤਰ , ਲਖਜੀਤ ਵੇਰਕਾ ਜੋਇੰਟ ਸਕੱਤਰ, ਅਜੇ ਕੁਮਾਰ ਖਾਸਾ ਪਿੰਡ ਨੂੰ ਪ੍ਰੈਸ ਸਕੱਤਰ, ਅਰਵਿੰਦਰ ਸਿੰਘ ਭੈਣੀ, ਰਜਿੰਦਰਪਾਲ ਸਿੰਘ ਬਾਸਰਕੇ ਗਿੱਲਾਂ, ਰਣਜੋਧ ਸਿੰਘ ਬਾਸਰਕੇ ਗਿੱਲਾਂ, ਰਾਮ ਸਿੰਘ ਮਾਡਲ ਟਾਊਨ, ਬਿਕਰਮਜੀਤ ਸਿੰਘ ਘਣੁਪੁਰ, ਕਸ਼ਮੀਰ ਸਿੰਘ ਖਿਆਲਾ ਕਲਾਂ, ਅਮਰਪ੍ਰੀਤ ਸਿੰਘ ਘਰਿੰਡਾ, ਗੁਰਪ੍ਰੀਤ ਸਿੰਘ ਵੇਰਕਾ ਨੂੰ ਵਰਕਿੰਗ ਕਮੇਟੀ ਮੈਂਬਰਾਂ ਵਜੋਂ ਚੁਣਿਆ ਗਿਆ।

Scroll to Top