
ਡਾਟਾ-ਮਿਸ ਮੈਚ ਹੋਣ ਕਾਰਨ ਅਧਿਆਪਕਾਂ ਨੂੰ ਬਦਲੀਆਂ ਤੋਂ ਅਯੋਗ ਕਰਾਰ ਦੇਣਾ ਤਰਕਹੀਣ।
ਅਧਿਆਪਕਾਂ ਨੂੰ ਡਾਟਾ ਕਰੈਕਸ਼ਨ ਲਈ ਇੱਕ ਮੌਕਾ ਦਿੱਤਾ ਜਾਵੇ: ਦੀਦਾਰ ਸਿੰਘ ਮੁੱਦਕੀ
ਅਧਿਆਪਕਾਂ ਦੀਆਂ ਜਨਰਲ ਬਦਲੀਆਂ ਸਬੰਧੀ ਚੱਲ ਰਹੀ ਪ੍ਰਕਿਰਿਆ ਦੌਰਾਨ ਆਨਲਾਈਨ ਅਪਲਾਈ ਕਰਨ ਉਪਰੰਤ ਬਹੁਤ ਸਾਰੇ ਅਧਿਆਪਕਾਂ ਨੂੰ ਡਾਟਾ ਮਿਸ-ਮੈਚ ਹੋਣ ਕਾਰਨ ਬਦਲੀ ਪ੍ਰਕਿਰਿਆ ਵਿੱਚੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਇਸ ਮਸਲੇ ਉੱਪਰ ਪ੍ਰਤੀਕਿਰਿਆ ਦਿੰਦਿਆਂ ਐਸ.ਐਸ.ਏ./ ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਨੇ ਕਿਹਾ ਹੈ ਕਿ ਅਜਿਹਾ ਕਰਨਾ ਕਿਸੇ ਵੀ ਤਰੀਕੇ ਨਾਲ ਤਾਰਕਿਕ ਅਤੇ ਨਿਆ ਸੰਗਤ ਨਹੀਂ ਹੈ ਕਿਉਂਕਿ ਅਧਿਆਪਕਾਂ ਦੁਆਰਾ ਡਾਟਾ ਭਰਨ ਤੋਂ ਬਾਅਦ ਇਸ ਨੂੰ ਸਬੰਧ ਡੀ.ਡੀ.ਓ. ਵੱਲੋਂ ਵੈਰੀਫਾਈ ਕੀਤਾ ਗਿਆ ਹੈ ਇਸ ਕਰਕੇ ਇਸ ਮਿਸ-ਮੈਚ ਸਬੰਧੀ ਅਧਿਆਪਕ ਨੂੰ ਬਦਲੀ ਪ੍ਰਕਿਰਿਆ ਤੋਂ ਵਾਂਝਾ ਕਰਨਾ ਉਚਿਤ ਨਹੀਂ ਹੈ ਅਜਿਹਾ ਹੋਣ ਦਾ ਵੱਡਾ ਕਾਰਨ ਡਾਟਾ ਭਰਨ ਸਬੰਧੀ ਸਪਸ਼ਟ ਹਦਾਇਤਾਂ ਦੀ ਅਣਹੋਂਦ ਹੈ ਇਸ ਲਈ ਹੁਣ ਵੀ ਹੁਣ ਵੀ ਅਧਿਆਪਕਾਂ ਨੂੰ ਬਦਲੀ ਪ੍ਰਕਿਰਿਆ ਤੋਂ ਵਾਂਝਾ ਕਰਨ ਦੀ ਬਜਾਏ ਵਿਭਾਗ ਨੂੰ ਸਪਸ਼ਟ ਹਦਾਇਤਾਂ ਕਰਦੇ ਹੋਏ ਡਾਟਾ ਕਰੈਕਸ਼ਨ ਕਰਨ ਲਈ ਅਧਿਆਪਕਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਸ੍ਰੀ ਮੁੱਦਕੀ ਨੇ ਅੱਗੇ ਕਿਹਾ ਕਿ ਵਿਭਾਗ ਵੱਲੋਂ ਇਸ ਮਸਲੇ ਨੂੰ ਸੁਹਿਰਤਾ ਨਾਲ ਨਾ ਵਿਚਾਰਨ ਦੀ ਸੂਰਤ ਵਿੱਚ ਅਧਿਆਪਕ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਲਈ ਮਜਬੂਰ ਹੋਣਗੇ।